<h4><img class="alignnone size-full wp-image-7425" src="https://wishavwarta.in/wp-content/uploads/2017/11/akal-takth.jpg" alt="" width="338" height="450" /></h4> <h1>ਅੰਮ੍ਰਿਤਸਰ, 28 ਜਨਵਰੀ (ਵਿਸ਼ਵ ਵਾਰਤਾ) –ਬਿਹਾਰ ਦੇ ਮੁੱਖ ਮੰਤਰੀ ਦੀ ਸ਼ਲਾਘਾ ਦੌਰਾਨ ਸਿੱਖ ਅਰਦਾਸ ਦੀ ਬੇਅਦਬੀ ਮਾਮਲੇ ਵਿਚ ਅੱਜ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਅਵਤਾਰ ਸਿੰਘ ਹਿਤ ਨੂੰ ਧਾਰਮਿਕ ਸਜ਼ਾ ਲਗਾਈ ਗਈ।</h1> <h1>ਸ੍ਰੀ ਹਰਿਮੰਦਰ ਸਾਹਿਬ ਅਤੇ ਅਕਾਲ ਤਖਤ ਸਾਹਿਬ ਵਿਖੇ 5 ਦਿਨ ਰੋਜ਼ਾਨਾ ਇਕ ਇਕ ਘੰਟਾ ਜੋੜੇ ਝਾੜਨ, ਬਰਤਨ ਮਾਂਜਣ ਅਤੇ ਕੀਰਤਨ ਸਰਵਣ ਕਰਨ ਤੋਂ ਇਲਾਵਾ ਅਵਤਾਰ ਸਿੰਘ ਹਿਤ ਨੂੰ ਤਖਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਵਿਖੇ 7 ਦਿਨ ਰੋਜ਼ਾਨਾ ਇਕ-ਇਕ ਘੰਟਾ ਜੋੜੇ ਝਾੜਨ, ਬਰਤਨ ਮਾਂਜਣ ਅਤੇ ਕੀਰਤਨ ਸਰਵਣ ਕਰਨ ਦੀ ਧਾਰਮਿਕ ਸਜ਼ਾ ਵੀ ਲਾਈ ਗਈ ਹੈ।</h1> <h1>ਅਵਤਾਰ ਸਿੰਘ ਹਿਤ ਸੇਵਾ ਸੰਪੂਰਨ ਹੋਣ ਤੇ ਇਕ-ਇਕ ਸ੍ਰੀ ਅਖੰਡ ਪਾਠ ਸਾਹਿਬ ਕਰਵਾਉਣਗੇ ਅਤੇ 5100 -5100 ਰੁਪਏ ਦੀ ਦੇਗ ਕਰਵਾਉਣਗੇ।</h1>