- ਪੰਜਾਬ ਵਿਚ ਅੱਜ ਕਰਵਾ ਚੌਥ ਮੌਕੇ ਚੰਦਰਮਾ ਸ਼ਾਮ 7:58 ਵਜੇ ਨਿਕਲੇਗਾ।
ਚੰਡੀਗੜ, 27 ਅਕਤੂਬਰ – ਸੁਹਾਗਣਾਂ ਦਾ ਤਿਉਹਾਰ ਕਰਵਾ ਚੌਥ ਅੱਜ ਪੰਜਾਬ ਸਮੇਤ ਦੇਸ਼ ਭਰ ‘ਚ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਸੁਹਾਗਣਾਂ ਇਸ ਦਿਨ ਦਾ ਬੇਸਬਰੀ ਨਾਲ ਇੰਤਜਾਰ ਕਰਦੀਆਂ ਹਨ।
ਸੁਹਾਗਣਾਂ ਵਲੋਂ ਆਪਣੇ ਪਤੀ ਦੀ ਲੰਮੀ ਉੁਮਰ ਲਈ ਸੂਰਜ ਚਡ਼੍ਹਣ ਤੋਂ ਪਹਿਲਾਂ ਵਰਤ ਰੱਖਿਆ, ਜਿਸ ਨੂੰ ਚੰਦਰਮਾ ਨਿਕਲਣ ਤੋਂ ਬਾਅਦ ਖੋਲ੍ਹਿਆ ਜਾਵੇਗਾ।
ਕੱਲ੍ਹ ਅਤੇ ਅੱਜ ਬਾਜ਼ਾਰਾਂ ਵਿਚ ਭਾਰੀ ਰੌਣਕਾਂ ਰਹੀਆਂ। ਇਸ ਮੌਕੇ ਔਰਤਾਂ ਵਲੋਂ ਮਹਿੰਦੀ ਦੇ ਵੱਖ-ਵੱਖ ਤਰਾਂ ਦੇ ਆਕਰਸ਼ਕ ਡਿਜ਼ਾਈਨ ਬਣਵਾਏ ਗਏ। ਪੰਜਾਬ ਵਿਚ ਅੱਜ ਕਰਵਾ ਚੌਥ ਮੌਕੇ ਚੰਦਰਮਾ ਸ਼ਾਮ 7:58 ਵਜੇ ਨਿਕਲੇਗਾ।