– ਮਾਮਲਾ ਚੋਰੀ ਕੀਤੇ ਮੋਬਾਇਲ ਫੋਨਾਂ ਦੇ ਆਈਐਮਈਆਈ ਨੰਬਰ ਬਦਲਕੇ ਸਸਤੇ ਭਾਅ ਵੇਚਣ ਦਾ
ਮਾਨਸਾ, 24 ਅਗਸਤ
ਦਿੱਲੀ, ਮੇਲਿਆਂ ਤੋਂ ਮੋਬਾਇਲ ਚੋਰੀ ਕਰਕੇ ਉਨ੍ਹਾਂ ਨੂੰ ਦੁਕਾਨਦਾਰਾਂ ਕੋਲ ਵੇਚਣ, ਮੋਬਾਇਲ ਫੋਨਾਂ ਦੇ ਆਈਐਮਈਆਈ ਨµਬਰ ਬਦਲਕੇ ਸਸਤੇ ਭਾਅ ’ਤੇ ਵੇਚਣ ਦੇ ਸੀਆਈਏ ਸਟਾਫ ਮਾਨਸਾ ਪੁਲੀਸ ਦੇ ਹੱਥ ਲੱਗੇ ਮਾਮਲੇ ਨੇ ਪੁਲੀਸ ਅਤੇ ਦਲਾਲਾਂ ਨੂੰ ਨਵੇ ਪੰਗੇ ਵਿਚ ਪਾ ਦਿੱਤਾ ਹੈ। ਇਸ ਮਾਮਲੇ ਵਿਚੋਂ ਕਈ ਦੁਕਾਨਦਾਰਾਂ ਨੂੰ ਕੱਢਣ ਲਈ ਉਨ੍ਹਾਂ ਤੋਂ ਪੈਸੇ ਵਟੋਰਨ ਅਤੇ ਦਲਾਲਾਂ ਵੱਲੋਂ ਇਸ ਵਿਚ ਵੱਡੀ ਭੂਮਿਕਾ ਨਿਭਾਉਣ ਨੂੰ ਲੈਕੇ ਥਾਣਾ ਸਿਟੀ—1 ਮਾਨਸਾ ਦੀ ਪੁਲੀਸ ਨੇ ਸੀਆਈਏ ਸਟਾਫ ਮਾਨਸਾ ਦੇ ਮੁਖੀ ਸਮੇਤ ਚਾਰ ਦਲਾਲਾਂ ਦੇ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲੀਸ ਇਸ ਮਾਮਲੇ ਦੀ ਹੋਰ ਗµਭੀਰਤਾ ਨਾਲ ਜਾਂਚ ਕਰ ਰਹੀ ਹੈ ਅਤੇ ਇਸ ਵਿਚ ਕਈ ਹੋਰ ਵਿਅਕਤੀ ਵੀ ਅੜਿੱਕੇ ਆ ਸਕਦੇ ਹਨ।
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਸੀਆਈਏ ਸਟਾਫ ਮਾਨਸਾ ਦੇ ਮੁਖੀ ਅਮਨਪਾਲ ਸਿµਘ ਵਿਰਕ ਨੇ ਅਨੇਕਾਂ ਚੋਰੀ ਦੇ ਮੋਬਾਇਲਾਂ ਸਮੇਤ ਕੁਝ ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਦੇ ਖਿਲਾਫ਼ ਮਾਮਲਾ ਦਰਜ ਕੀਤਾ ਸੀ। ਇਸ ਉਪਰµਤ ਚਰਚਾ ਛਿੜ ਗਈ ਕਿ ਪੁਲੀਸ ਨੇ ਕਈ ਵਿਅਕਤੀਆਂ ਤੋਂ ਇਸ ਮਾਮਲੇ ਵਿਚੋਂ ਕੱਢਣ ਲਈ ਪੈਸਿਆਂ ਦੀ ਮੰਗ ਕੀਤੀ, ਜਿਸ ਵਿਚ ਸ਼ਹਿਰ ਦੇ ਕਈ ਦਲਾਲਾਂ ਨੇ ਪੁਲੀਸ ਦਾ ਸਾਥ ਦਿੱਤਾ। ਇਹ ਮਾਮਲਾ ਉਚ ਅਧਿਕਾਰੀਆਂ ਕੋਲ ਪਹੁµਚਿਆ ਤਾਂ ਇਸ ’ਤੇ ਪੜਤਾਲ ਸ਼ੁਰੂ ਹੋ ਗਈ।
ਸੀਆਈਏ ਸਟਾਫ ਮਾਨਸਾ ਦੇ ਇਸ ਮੁਖੀ ਨੂੰ ਦੋ ਦਿਨ ਪਹਿਲਾਂ ਹੀ ਐਸ.ਐਸ.ਪੀ ਮਨਧੀਰ ਸਿੰਘ ਵੱਲੋਂ ਬਦਲਿਆ ਗਿਆ ਸੀ।
ਮਿਲੇ ਵੇਰਵਿਆਂ ਅਨੁਸਾਰ ਕੁਝ ਦੁਕਾਨਦਾਰਾਂ ਨੇ ਪੁਲੀਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਨ੍ਹਾਂ ਨੇ ਸੀਆਈਏ ਇµਚਾਰਜ ਨੂੰ ਉਸ ਦੀ ਕੋਠੀ ਵਿਚ ਜਾਕੇ 50 ਹਜ਼ਾਰ ਰੁਪਏ, ਇੱਕ ਦਲਾਲ ਨੂੰ 30 ਹਜ਼ਾਰ ਰੁਪਏ ਅਤੇ ਹੋਰਾਂ ਨੂੰ ਨਗਦੀ ਦਿੱਤੀ ਗਈ। ਦੱਸਿਆ ਜਾਂਦਾ ਹੈ ਕਿ ਇਨ੍ਹਾਂ ਪੈਸਿਆਂ ਵਿਚੋਂ ਕੁਝ ਰਾਸ਼ੀ ਦਲਾਲ ਖਾ ਗਏ ਅਤੇ ਕੁਝ ਪੈਸੇ ਪੁਲੀਸ ਅਧਿਕਾਰੀਆਂ ਦੀਆਂ ਜੇਬਾਂ ਵਿਚ ਚਲੇ ਗਏ। ਇਸ ਮਾਮਲੇ ਦੀ ਪੜਤਾਲ ਸ਼ੁਰੂ ਹੋਈ ਤਾਂ ਇਹ ਗੱਲ ਸਾਹਮਣੇ ਆਈ ਕਿ ਪੈਸਿਆਂ ਦਾ ਲੈਣ—ਦੇਣ ਦਲਾਲਾਂ ਰਾਹੀਂ ਹੀ ਹੋਇਆ। ਦੁਕਾਨਦਾਰਾਂ ਅਨੁਸਾਰ ਉਕਤ ਮਾਮਲੇ ਵਿਚ ਕਈ ਵਿਅਕਤੀਆਂ ਨੂੰ ਕਾਬੂ ਕਰਨ ਤੋਂ ਬਾਅਦ ਸੀਆਈਏ ਸਟਾਫ ਮਾਨਸਾ ਦੀ ਪੁਲੀਸ ਨੇ ਉਨ੍ਹਾਂ ਨੂੰ ਕਈ ਵਾਰ ਸੀਆਈਏ ਸਟਾਫ ਦਫਤਰ ਵਿਖੇ ਬੁਲਾਇਆ ਅਤੇ ਉਨ੍ਹਾਂ ’ਤੇ ਦਬਾਅ ਬਣਾਇਆ ਗਿਆ। ਚਰਚਾ ਅਨੁਸਾਰ ਇੱਕ ਦੁਕਾਨਦਾਰ ਤੋਂ 35 ਹਜ਼ਾਰ ਰੁਪਏ, ਇੱਕ ਤੋਂ ਛੁਡਵਾਉਣ ਲਈ 30 ਹਜ਼ਾਰ ਰੁਪਏ, ਇੱਕ ਪਾਸੋਂ 10 ਹਜ਼ਾਰ ਰੁਪਏ ਵਟੋਰੇ ਗਏ। ਕਈ ਦੁਕਾਨਦਾਰਾਂ ਦੀ ਕੁੱਟਮਾਰ ਦੇ ਵੀ ਦੋਸ਼ ਲੱਗੇ ਹਨ। ਪੜਤਾਲ ਦੌਰਾਨ ਇਹ ਦੋਸ਼ ਕਾਫੀ ਕਾਰਗਿਰ ਪਾਏ ਗਏ।
ਥਾਣਾ ਸਿਟੀ—1 ਮਾਨਸਾ ਦੀ ਪੁਲੀਸ ਨੇ ਇਸ ਦੋਸ਼ ਹੇਠ ਸੀਆਈਏ ਸਟਾਫ ਮਾਨਸਾ ਦੇ ਇੰਚਾਰਜ ਅਮਨਪਾਲ ਸਿµਘ ਵਿਰਕ, ਅਸ਼ੋਕ ਕੁਮਾਰ, ਨੀਟਾ ਗੋਇਲ, ਵਿੱਕੀ ਭਾਰੇਵਾਲਾ, ਜੱਜੀ, ਬਿੱਟੂ ਵਾਸੀਆਨ ਮਾਨਸਾ ਦੇ ਖਿਲਾਫ਼ ਧੋਖਾਧੜੀ ਅਤੇ ਭਿ®ਸ਼ਟਾਚਾਰ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ, ਪਰ ਹਾਲੇ ਤੱਕ ਇਸ ਮਾਮਲੇ ਵਿਚ ਕਿਸੇ ਦੀ ਵੀ ਗਿ®ਫਤਾਰੀ ਨਹੀਂ ਹੋਈ ਹੈ।
ਥਾਣਾ ਸਿਟੀ—1 ਮਾਨਸਾ ਦੇ ਮੁਖੀ ਜਸਵੀਰ ਸਿµਘ ਭਗਵਾਨਪੁਰ ਹੀਂਗਣਾ ਨੇ ਦੱਸਿਆ ਕਿ ਇਸ ਮਾਮਲੇ ਵਿਚ ਕਿਸੇ ਦੀ ਵੀ ਗਿ®ਫਤਾਰੀ ਨਹੀਂ ਹੋਈ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿਚ ਪੁਲੀਸ ਨੇ ਧਾਰਾ 7, 7ਏ, 13 (2) ਪੀ.ਸੀ.ਐਕਟ 88, 420, 120ਬੀ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।