ਸਾਬਕਾ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਵੱਲੋਂ ਲੋੜਵੰਦਾਂ ਦੀ ਮੱਦਦ ਦਾ ਕੰਮ ਜਾਰੀ
ਲੜਕੀਆਂ ਨੂੰ ਰੋਜ਼ਗਾਰ ਚਲਾਉਣ ਲਈ ਸਿਲਾਈ ਮਸ਼ੀਨਾਂ ਤੇ ਕਿੱਟਾਂ ਦੀ ਕੀਤੀ ਵੰਡ
ਮਾਨਸਾ, 15ਫਰਵਰੀ(ਮਾਨ) ਸਾਬਕਾ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਵੱਲੋਂ ਲੋੜਵੰਦਾਂ ਦੀ ਮੱਦਦ ਦਾ ਕੰਮ ਜਾਰੀ ਹੈ। ਅੱਜ ਨਾਜਰ ਸਿੰਘ ਮਾਨਸ਼ਾਹੀਆ ਵੱਲੋਂ ਪਿੰਡ ਹੋਡਲਾ ਕਲਾਂ ਵਿਖੇ 15 ਲੋੜਵੰਦ ਲੜਕੀਆਂ ਨੂੰ ਆਪਣਾ ਰੋਜ਼ਗਾਰ ਚਲਾਉਣ ਲਈ 15 ਸਿਲਾਈ ਮਸ਼ੀਨਾਂ ਸਮੇਤ 3 ਟਰਾਈ ਸਾਈਕਲ ਮਸ਼ੀਨਾਂ ,ਚਾਕ, ਕੈਂਚੀਆ,ਧਾਗੇ-ਰੀਲਾਂ ,ਤੇਲ ਕੁੱਪੀ ਪੇਚਕਸ ਆਦਿ ਮਸ਼ੀਨ ਦੀਆਂ ਕਿੱਟਾਂ ਵੰਡੀਆਂ ਗਈਆਂ। ਅੰਗਰੇਜ਼ ਸਿੰਘ ਬਿੱਲੂ ਸੋਨੂੰ ਮੋਟਰ ਗੈਰਿਜ ਭੀਖੀ ਦੇ ਪਰਿਵਾਰ ਦੇ ਸਹਿਯੋਗ ਨਾਲ ਵੰਡੀਆਂ ਗਈਆਂ। ਇਸ ਮੌਕੇ ਸਾਬਕਾ ਮੈਂਬਰ ਦਰਸ਼ਨ ਸਿੰਘ, ਅਸ਼ੋਕ ਕੁਮਾਰ ਠੇਕੇਦਾਰ ਭੀਖੀ ਹਰਭਜਨ ਸਿੰਘ, ਬਲਵਿੰਦਰ ਸਿੰਘ, ਸੂਰਤ ਸਿੰਘ, ਅਮਰਜੀਤ ਸਿੰਘ ਫੌਜੀ, ਸੱਤਪਾਲ ਸਿੰਘ ਤੇ ਹੋਰ ਸਮਾਜ ਸੇਵੀ ਵਿਅਕਤੀ ਵੀ ਹਾਜ਼ਰ ਸਨ।