ਸ਼ਰਾਬ ਨੀਤੀ ਮਾਮਲਾ ; ਮਨੀਸ਼ ਸਿਸੋਦੀਆ ਗ੍ਰਿਫਤਾਰ
ਸੀਬੀਆਈ ਨੇ 8 ਘੰਟੇ ਕੀਤੀ ਪੁੱਛਗਿੱਛ
ਚੰਡੀਗੜ੍ਹ,26ਫਰਵਰੀ(ਵਿਸ਼ਵ ਵਾਰਤਾ)-ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਸੀਬੀਆਈ ਨੇ ਸ਼ਰਾਬ ਨੀਤੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫਤਾਰੀ ਤੋਂ ਪਹਿਲਾਂ ਸੀਬੀਆਈ ਨੇ ਉਸ ਤੋਂ 8 ਘੰਟੇ ਤੱਕ ਪੁੱਛਗਿੱਛ ਕੀਤੀ, ਦੱਸਿਆ ਜਾ ਰਿਹਾ ਹੈ ਕਿ ਇਕ ਅਧਿਕਾਰੀ ਨੇ ਪੁੱਛਗਿੱਛ ਦੌਰਾਨ ਸਿਸੋਦੀਆ ਦਾ ਨਾਂ ਲਿਆ ਸੀ, ਜਿਸ ਦੇ ਆਧਾਰ ‘ਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਦੱਸ ਦਈਏ ਕਿ ਅੱਜ ਜਾਂਚ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਸਿਸੋਦੀਆ ਨੇ ਆਪਣੀ ਮਾਂ ਨਾਲ ਮੁਲਾਕਾਤ ਕੀਤੀ, ਫਿਰ ਰੋਡ ਸ਼ੋਅ ਕਰਦੇ ਹੋਏ ਸੀਬੀਆਈ ਦਫ਼ਤਰ ਪੁੱਜੇ ਸਨ। ਜਦੋਂ ਸਿਸੋਦੀਆ ਰਾਜਘਾਟ ਤੇ ਗਏ ਉਸ ਸਮੇਂ ਵੀ ਉਹਨਾਂ ਨਾਲ ਹਜ਼ਾਰਾਂ ਸਮਰਥਕ ਮੌਜੂਦ ਸਨ। ਸਾਰੇ ਹੈੱਡਕੁਆਰਟਰ ਨੇੜੇ ਧਰਨੇ ’ਤੇ ਬੈਠ ਗਏ ਅਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਵੱਧਦੇ ਰੋਸ ਨੂੰ ਦੇਖਦੇ ਹੋਏ ਪੁਲਿਸ ਨੇ ਧਾਰਾ-144 ਲਗਾ ਦਿੱਤੀ ਹੈ।