ਆਲ ਇੰਡੀਆ ਜੱਟ ਮਹਾਂ ਸਭਾ ਚੰਡੀਗੜ੍ਹ ਕੇਂਦਰੀ ਸ਼ਾਸ਼ਤ ਪ੍ਰਦੇਸ਼ ਦੇ ਸੂਬਾ ਪ੍ਰਧਾਨ ਅਤੇ ਅਕਾਲੀ ਦਲ-1920 ਦੇ ਸਾਬਕਾ ਸਕੱਤਰ ਅਤੇ ਮੁੱਖ ਬੁਲਾਰੇ ਰਾਜਿੰਦਰ ਸਿੰਘ ਬਡਹੇੜੀ ਨੇ ਪ੍ਰੈੱਸ ਬਿਆਨ ਰਾਹੀਂ ਕੇਂਦਰੀ ਸਰਕਾਰ ਖਾਸ ਕਰਕੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਤੋਂ ਮੰਗ ਕੀਤੀ ਹੈ ਕਿ ਜਿੱਥੇ ਗੁਜਰਾਤ ਵਿੱਚ ਸਰਦਾਰ ਵੱਲਵ ਭਾਈ ਪਟੇਲ ਦਾ 3300 ਕਰੋੜ ਰੁਪਏ ਖਰਚ ਕਰਕੇ ਬੁੱਤ ਲਗਾਇਆ ਗਿਆ ਅਤੇ ਸੈਰਗਾਹ ਬਣਾਈ ਗਈ ਹੈ ਉੱਥੇ ਇੱਕ ਬਹੁਤ ਹੀ ਵੱਡੀ ਭੁੱਲ ਵੀ ਹੋਈ ਹੈ ਭਾਵੇਂ ਉਹ ਅਣਜਾਣੇ ਹੀ ਹੋਈ ਹੈ ਉਸ ਨੂੰ ਦਰੁਸਤ ਕਰਨ ਦੀ ਲੋੜ ਹੈ ।ਬਡਹੇੜੀ ਨੇ ਆਖਿਆ ਕਿ ਦੇਸ਼ ਦੀ ਆਜ਼ਾਦੀ ਵਿੱਚ ਵਡਮੁੱਲਾ ਵਡਮੁੱਲਾ ਯੋਗਦਾਨ ਭਾਰਤ ਦੀ ਆਜ਼ਾਦੀ ਵਿੱਚ ਦੋ ਸਿੱਖ ਸੰਸਥਾਵਾਂ ਸ਼ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਪਾਇਆ ਗਿਆ ਉਸ ਗੰਭੀਰ ਸਮੇਂ ਦੋ ਸਿੱਖ ਆਗੂਆਂ ਆਜ਼ਾਦ ਭਾਰਤ ਦੇ ਪਹਿਲੇ ਰੱਖਿਆ ਮੰਤਰੀ ਮਰਹੂਮ ਸਰਦਾਰ ਬਲਦੇਵ ਸਿੰਘ ਅਤੇ ਮਹਾਰਾਜਾ ਯਾਦਵਿੰਦਰ ਸਿੰਘ ਦਾ ਯੋਗਦਾਨ ਵੀ ਵਡਮੁੱਲਾ ਯੋਗਦਾਨ ਪਾਇਆ ਰਿਆਸਤਾਂ ਭੰਗ ਕਰਵਾਉਣ ਅਤੇ ਭਾਰਤ ਵਿੱਚ ਸ਼ਾਮਿਲ ਕਰਵਾਉਣ ਲਈ ਮਹਾਰਾਜਾ ਯਾਦਵਿੰਦਰ ਸਿੰਘ ਨੇ ਅਹਿਮ ਭੂਮਿਕਾ ਨਿਭਾਈ ਅਤੇ ਉੱਜੜ ਕੇ ਆਏ ਸਿੱਖਾਂ ਪੰਜਾਬੀਆਂ ਨੂੰ ਆਪਣੀ ਜ਼ਮੀਨ ਦਾਨ ਕਰਕੇ ਵਸਾਇਆ ਇਸੇ ਤਰ੍ਹਾਂ ਸਰਦਾਰ ਬਲਦੇਵ ਸਿੰਘ ਨੇ ਸਰਦਾਰ ਪਟੇਲ ਨਾਲ ਮਿਲ ਕੇ ਵੱਡੇ ਕਤਲੇਆਮ ਨੂੰ ਨਾਕਾਮ ਕਰਕੇ ਭਾਰਤ ਦੀ ਆਜ਼ਾਦੀ ਦੌਰਾਨ ਮੁਸਲਮਾਨਾਂ ਭਾਈਚਾਰੇ ਦਾ ਵਿਦਰੋਹ ਰੋਕਿਆ ਗਿਆ ਅਤੇ ਪਾਕਿਸਤਾਨ ਮੁਸਲਿਮ ਏਰੀਏ ਵਿੱਚ ਬਚਾਉਣ ਅਤੇ ਨਵੇਂ ਥਾਵਾਂ ਉੱਤੇ ਵਸਾਇਆ ਸੀ ਸਰਦਾਰ ਬਲਦੇਵ ਸਿੰਘ ਨੇ ਆਪਣੀ ਨਿੱਜੀ ਜ਼ਮੀਨ ਉੱਤੇ ਉੱਜੜ ਕੇ ਆਏ ਪਰਿਵਾਰਾਂ ਨੂੰ ਵਸਾਇਆ ਇਥੇ ਹੀ ਬਸ ਨਹੀਂ ਸਰਦਾਰ ਬਲਦੇਵ ਸਿੰਘ ਨੇ ਨੇਤਾ ਜੀ ਸੁਭਾਸ਼ ਚੰਦਰ ਬੋਸ ਨੁੰ ਅੰਗਰੇਜ਼ੀ ਹਕੂਮਤ ਤੋਂ ਬਚਾਉਣ ਲਈ ਲੰਬੇ ਸਮੇਂ ਤੱਕ ਆਪਣੀ ਪ੍ਰਵਾਹ ਨਾ ਕਰਦਿਆਂ ਪਨਾਹ ਦਿੱਤੀ ਸੀ ਅਤੇ ਨੇਤਾ ਜੀ ਸੁਭਾਸ਼ ਚੰਦਰ ਬੋਸ ਨੂੰ ਮਾਲੀ ਮੱਦਦ ਵੀ ਕਰਾਈ ਗਈ ਸੀ ।ਬਡਹੇੜੀ ਨੇ ਆਖਿਆ ਕਿ ਸਰਦਾਰ ਬਲਦੇਵ ਸਿੰਘ ਅਤੇ ਮਹਾਰਾਜਾ ਯਾਦਵਿੰਦਰ ਸਿੰਘ ਦੇ ਬੁੱਤ ਵੀ ਗੁਜਰਾਤ ਵਿੱਚ ਅਤੇ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਕਿਸੇ ਅਹਿਮ ਥਾਂ ‘ਤੇ ਅਤੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਕਿਸੇ ਮਹੱਤਵਪੂਰਨ ਸਥਾਨ ਤੇ ਲਗਾਏ ਜਾਣ ਤਾਂ ਜੋ ਦੇਸ਼ ਅਤੇ ਪੰਜਾਬ ਵਾਸੀਆਂ ਨੂੰ ਆਪਣੇ ਮਹਾਨ ਆਗੂਆਂ ਵੱਲੋਂ ਦੇਸ਼ ਦੀ ਆਜ਼ਾਦੀ ਵਿੱਚ ਪਾਏ ਵਡਮੁੱਲੇ ਯੋਗਦਾਨ ਬਾਰੇ ਪਤਾ ਲੱਗ ਸਕੇ ਜੋ ਕਿ ਦੇਸ਼ ਦੀ ਆਜ਼ਾਦੀ ਦੇ ਇਤਿਹਾਸ ਨਾਲ ਸੰਬੰਧਤ ਹਨ ।
ਸ਼੍ਰੀ ਅਨੰਦਪੁਰ ਸਾਹਿਬ ਲੋਕ ਸਭਾ ਤੋਂ ਬਸਪਾ ਪੰਜਾਬ ਸੂਬਾ ਪ੍ਰਧਾਨ ਜਸਵੀਰ ਸਿੰਘ ਗੜੀ ਹੋਣਗੇ ਉਮੀਦਵਾਰ – ਰਣਧੀਰ ਸਿੰਘ ਬੈਣੀਵਾਲ
ਸ਼੍ਰੀ ਅਨੰਦਪੁਰ ਸਾਹਿਬ ਲੋਕ ਸਭਾ ਤੋਂ ਬਸਪਾ ਪੰਜਾਬ ਸੂਬਾ ਪ੍ਰਧਾਨ ਜਸਵੀਰ ਸਿੰਘ ਗੜੀ ਹੋਣਗੇ ਉਮੀਦਵਾਰ - ਰਣਧੀਰ ਸਿੰਘ ਬੈਣੀਵਾਲ ਚੰਡੀਗੜ੍ਹ,...