
ਮਾਨਸਾ 29 ਜੁਲਾਈ ( ਵਿਸ਼ਵ ਵਾਰਤਾ )-ਮਾਨਸਾ ਜ਼ਿਲ੍ਹੇ ਦੇ ਬੋਹਾ ਖੇਤਰ ਦੇ ਪਿੰਡ ਉਡਤ ਸੈਦੇਵਾਲਾ ਨਾਲ ਸਬੰਧਤ ਨੇਵੀ ਸੈਨਾ ਵਿਚ ਸੇਵਾਵਾਂ ਦੇਣ ਵਾਲਾ ਨੌਜਵਾਨ ਤਰੁਣ ਸ਼ਰਮਾ(25) ਪੁੱਤਰ ਪਵਨ ਸ਼ਰਮਾ ਬੀਤੇ ਦਿਨ ਸ੍ਰੀ ਲੰਕਾ ਦੇ ਸੁਮੰਦਰੀ ਤੱਟ ਨੇੜੇ ਆਏ ਇਕ ਸਮੁੰਦਰੀ ਤੂਢਾਨ ਕਾਰਨ ਸ਼ਹਾਦਤ ਦਾ ਜ਼ਾਮ ਪੀ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਭਾਰਤੀ ਨੇਵੀ ਦਾ ਸਮੁੰਦਰੀ ਜਹਾਜ ਤਾਮਿਲਨਾਡੂ ਅਤੇ ਸ੍ਰੀ ਲ਼ੰਕਾ ਵਿਚਕਾਰ ਪੈਂਦੀ ਸਮੁੰਦਰੀ ਬੰਦਰਗਾਹ ਕੁਡਨਕਲਾਮ ‘ਤੇ ਠਹਿਰਿਆ ਹੋਇਆ ਸੀ ਤਾਂ ਨੌਜਵਾਨ ਤਰੁਣ ਸ਼ਰਮਾਂ ਸੁੰਮਦਰ ਵਿਚ ਆਏ ਤੂਫਾਨ ਵਿਚ ਘਿਰ ਗਿਆ ਤੇ ਉਸਦਾ ਸਿਰ ਕਿਸੇ ਪੱਥਰ ਤੇ ਵੱਜਣ ਕਾਰਨ ਉਸਦੀ ਮੌਕੇ ਤੇ ਹੀ ਮੌਤ ਹੋ ਗਈ ।
ਉਸਦੀ ਮ੍ਰਿਤਕ ਦੇਹ ਭਲਕੇ ਮਿਤੀ 30 ਜੁਲਾਈ ਨੂੰ ਉਸਦੇ ਪਿੰਡ ਪਹੁੰਚਣ ਦੀ ਸੰਭਾਵਨਾ ਹੈ, ਜਿੱਥੇ ਉਸਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ ਕੀਤਾ ਜਾਵੇਗਾ। ਬਹੁਤ ਹੀ ਗਰੀਬ ਪਰਿਵਾਰ ਦੇ ਇਸ ਨੌਜਵਾਨ ਦੇ ਸ਼ਹੀਦ ਹੋਣ ਨਾਲ ਸਾਰੇ ਬੋਹਾ ਖੇਤਰ ਵਿਚ ਸ਼ੌਕ ਛਾਇਆ ਹੋਇਆ ਹੈ।
Punjab ਦੇ ਕਿਸਾਨਾਂ ਨੂੰ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੀ ਕਲੀਨ ਚਿੱਟ, ਕਿਹਾ – ਪ੍ਰਦੂਸ਼ਣ ਲਈ ਕਿਸਾਨ ਜ਼ਿੰਮੇਵਾਰ ਨਹੀਂ
Punjab ਦੇ ਕਿਸਾਨਾਂ ਨੂੰ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੀ ਕਲੀਨ ਚਿੱਟ, ਕਿਹਾ - ਪ੍ਰਦੂਸ਼ਣ ਲਈ ਕਿਸਾਨ ਜ਼ਿੰਮੇਵਾਰ ਨਹੀਂ ਚੰਡੀਗੜ੍ਹ,...






















