-ਮੁੱਖ ਮੰਤਰੀ ਰਾਹਤ ਫ਼ੰਡ ਲਈ ਭੇਜਣ ਵਾਸਤੇ ਚੈਕ ਡਿਪਟੀ ਕਮਿਸ਼ਨਰ ਨੂੰ ਸੌਂਪਿਆ
ਪਟਿਆਲਾ, 1 ਮਈ ( ਵਿਸ਼ਵ ਵਾਰਤਾ )-ਸਟੇਟ ਬੈਂਕ ਆਫ਼ ਇੰਡੀਆ ਦੇ ਖੇਤਰੀ ਦਫ਼ਤਰ, ਐਫ.ਆਈ.ਐਮ.ਐਮ., ਪਟਿਆਲਾ, ਜਿਸ ਵਿੱਚ ਸੰਗਰੂਰ, ਪਟਿਆਲਾ, ਐਸ.ਏ.ਐਸ. ਨਗਰ, ਫ਼ਤਹਿਗੜ੍ਹ ਸਾਹਿਬ ਅਤੇ ਰੋਪੜ ਜ਼ਿਲ੍ਹਿਆਂ ਦੀਆਂ ਕੁਲ 105 ਸ਼ਾਖਾਵਾਂ ਕੰਮ ਕਰਦੀਆਂ ਹਨ, ਦੇ ਕਰਮਚਾਰੀਆਂ ਤੇ ਅਧਿਕਾਰੀਆਂ ਵੱਲੋਂ ਅੱਜ ਪੰਜਾਬ ਮੁੱਖ ਮੰਤਰੀ ਰਾਹਤ ਕੋਸ਼ ਕੋਵਿਡ-19 ਲਈ 2 ਲੱਖ 55 ਹਜ਼ਾਰ 101 ਰੁਪਏ ਦਾ ਯੋਗਦਾਨ ਪਾਇਆ ਗਿਆ।
ਇਸ ਰਾਸ਼ੀ ਦਾ ਚੈਕ ਰੀਜ਼ਨਲ ਮੈਨੇਜਰ ਸ੍ਰੀ ਪੀ.ਐਸ. ਸੋਢੀ ਤੋਂ ਪ੍ਰਾਪਤ ਕਰਕੇ ਜ਼ਿਲ੍ਹਾ ਲੀਡ ਮੈਨੇਜਰ ਸ੍ਰੀ ਗੁਰਪ੍ਰੀਤ ਸਿੰਘ ਢਿੱਲੋਂ ਨੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੂੰ ਸੌਂਪਿਆ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਸਟੇਟ ਬੈਂਕ ਆਫ਼ ਇੰਡੀਆ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।
ਸ੍ਰੀ ਪੀ.ਐਸ. ਸੋਢੀ ਨੇ ਕਿਹਾ ਕਿ ਐਸ.ਬੀ.ਆਈ. ਦੇ ਬੁਲਾਰੇ ਨੇ ਦੱਸਿਆ ਕਿ ਸਟੇਟ ਬੈਂਕ ਆਫ਼ ਇੰਡੀਆ ਦੇ ਸਾਰੇ ਕਰਮਚਾਰੀਆਂ ਨੇ ਆਪਣੀ ਦੋ ਦਿਨਾਂ ਦੀ ਤਨਖ਼ਾਹ ਕੇਂਦਰੀ ਦਫ਼ਤਰ ਰਾਹੀਂ ਪ੍ਰਧਾਨ ਮੰਤਰੀ ਕੇਅਰ ਫ਼ੰਡ ਵਿੱਚ ਵੀ ਪਾਉਣ ਦਾ ਫੈਸਲਾ ਕੀਤਾ ਹੈ। ਇਸ ਮੌਕੇ ਮੁੱਖ ਪ੍ਰਬੰਧਕ ਸੰਜੀਵ ਕੁਮਾਰ ਗੁਪਤਾ, ਚੀਫ਼ ਮੈਨੇਜਰ ਰਜਿੰਦਰ ਕੁਮਾਰ ਅਤੇ ਮੁੱਖ ਪ੍ਰਬੰਧਕ ਮਨਜੀਤ ਸਿੰਘ ਵੀ ਹਾਜ਼ਰ ਸਨ।
ਆਸਟ੍ਰੇਲੀਆ ਵਿੱਚ H5N1 ਬਰਡ ਫਲੂ ਦਾ ਪਹਿਲਾ ਮਨੁੱਖੀ ਕੇਸ ਆਇਆ ਸਾਹਮਣੇ
ਆਸਟ੍ਰੇਲੀਆ ਵਿੱਚ H5N1 ਬਰਡ ਫਲੂ ਦਾ ਪਹਿਲਾ ਮਨੁੱਖੀ ਕੇਸ ਆਇਆ ਸਾਹਮਣੇ ਨਵੀਂ ਦਿੱਲੀ, 23 ਮਈ (IANS,ਵਿਸ਼ਵ ਵਾਰਤਾ) : ਵਿਕਟੋਰੀਆ...