
ਬੋਹਾ 6 ਅਗਸਤ(ਬਾਸਲ)-ਸ੍ਰੀ ਲੰਕਾ ਦੇ ਸੁਮੰਦਰੀ ਤੱਟ ਨੇੜੇ ਆਏ ਇਕ ਸਮੁੰਦਰੀ ਤੂਫਾਨ ਕਾਰਨ ਸ਼ਹੀਦ ਹੋਏ ਬੋਹਾ ਖੇਤਰ ਦੇ ਨਾਲ ਸਬੰਧਤ ਨੇਵੀ ਮਾਰਚੈਂਟ ਸੈਨਾ ਵਿਚ ਸੇਵਾਵਾਂ ਦੇਣ ਵਾਲੇ ਸੈਨਿਕ ਤਰੁਣ ਸ਼ਰਮਾ ਪੁੱਤਰ ਪਵਨ ਸ਼ਰਮਾ ਦਾ ਭੋਗ ਅੱਜ ਉਸਦੇ ਜੱਦੀ ਪਿੰਡ ਉਡਤ ਸੈਦੇਵਾਲਾ ਵਿਖੇ ਪਾਇਆ ਗਿਆ । ਇਸ ਸਮੇ ਖੇਤਰ ਦੇ ਲੋਕਾਂ ਤੇ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਲਾਕ ਡਾਊਨ ਦੇ ਨਿਯਮਾਂ ਨੂੰ ਧਿਆਨ ਵਿਚ ਰੱਖਦਿਆਂ ਉਨ੍ਹਾਂ ਨੂੰ ਭਾਵਪੂਰਤ ਨੂੰ ਸ਼ਰਧਾਜ਼ਲੀਆਂ ਭੇਟ ਕੀਤੀਆਂ । ਜ਼ਿਕਰਯੋਗ ਹੈ ਕਿ ਭਾਰਤੀ ਨੇਵੀ ਦਾ ਸਮੁੰਦਰੀ ਜਹਾਜ਼ ਤਾਮਿਲਨਾਡੂ ਤੇ ਸ੍ਰੀ ਲ਼ੰਕਾ ਵਿਚਕਾਰ ਪੈਂਦੀ ਸਮੁੰਦਰੀ ਬੰਦਰਗਾਹ ਕੁਰਮ ਕਰਾਮ ‘ਤੇ ਠਹਿਰਿਆ ਹੋਇਆ ਸੀ ਤਾਂ ਨੌਜਵਾਨ ਤਰੁਣ ਸ਼ਰਮਾਂ ਸੁੰਮਦਰ ਵਿਚ ਆਏ ਤੂਫਾਨ ਵਿਚ ਘਿਰ ਗਿਆ ਤੇ ਉਸਦਾ ਸਿਰ ਕਿਸੇ ਪੱਥਰ ਤੇ ਵੱਜਣ ਕਾਰਨ ਉਸਦੀ ਮੌਕੇ ਤੇ ਹੀ ਮੌਤ ਹੋ ਗਈ ਸੀ । ਇਸ ਮੌਕੇ ਜ਼ਿਲ੍ਹਾ ਕਾਗਰਸ਼ ਕਮੇਟੀ ਦੇ ਪ੍ਰਧਾਨ ਮੰਜੂ ਬਾਂਸਲ. ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ਼ ਡਾ. ਨਿਸ਼ਾਨ ਸਿੰਘ, ਭਾਰਤੀ ਕਿਸਾਨ ਯੂਨੀਅਨ ਦੇ ਸੂਬਾ ਉਪ ਪ੍ਰਧਾਨ ਬਾਬਾ ਪ੍ਰਸ਼ੋਤਮ ਸਿੰਘ ਗਿਲ,ਮਾਰਕਿਟ ਕਮੇਟੀ ਬੋਹਾ ਦੇ ਚੇਅਰਮੈਨ ਜਗਦੇਵ ਸਿੰਘ ਘੋਘਾ, ਉਪ ਚੇਅਰਮੈਨ ਨਵੀਨ ਕੁਮਾਰ ਕਾਲਾ , ਨਗਰ ਪੰਚਾਇਤ ਬੋਹਾ ਦੇ ਸਾਬਕਾ ਪ੍ਰਧਾਨ ਸਾਬਕਾ ਪ੍ਰਧਾਨ ਜੱਥੇਦਾਰ ਜੋਗਾ ਸਿੰਘ, ਯੂਥ ਅਕਾਲੀ ਦਲ ਦੇ ਸਰਕਲ ਪ੍ਰਦਾਨ ਕੁਲਜੀਤ ਸਿੰਘ ਆਦਿ ਨੇ ਸ਼ਹੀਦ ਤਰੁਣ ਕੁਮਾਰ ਨੂੰ ਸ਼ਰਧਾਜ਼ਲੀਆਂ ਦਿੱਤੀਆ। ਇਸ ਸਮੇਂ ਕਾਂਗਰਸ ਦੀ ਜ਼ਿਲ੍ਹਾ ਪ੍ਰਧਾਨ ਬੀਬੀ ਮੰਜੂ ਬਾਂਸਲ ਨੇ ਕਿਹਾ ਕਿ ਕਾਗਰਸ਼ ਪਾਰਟੀ ਤੇ ਪੰਜਾਬ ਸਰਕਾਰ ਹਰ ਹਰ ਦੁੱਖ ਸੁੱਖ ਵਿਚ ਤਰੁਣ ਸ਼ਰਮਾ ਦੇ ਪਰਿਵਾਰ ਦੇ ਨਾਲ ਹੈ।
ਫੋਟੋ – ਸੈਨਿਕ ਵਰੁਣ ਸ਼ਰਮਾ ਦੇ ਭੋਗ ਦਾ ਦ੍ਰਿਸ਼
ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਵੱਲੋਂ ਜਲੰਧਰ ਤੋਂ ‘ਸਮਰਸਤਾ ਸੰਕਲਪ ਯਾਤਰਾ’ ਦੀ ਸ਼ੁਰੂਆਤ
ਜਲੰਧਰ, 18 ਨਵੰਬਰ (ਵਿਸ਼ਵ ਵਾਰਤਾ) ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਬਿਨ ਨੇ ਅੱਜ ਜਲੰਧਰ ਦੀ ਪਵਿੱਤਰ ਧਰਤੀ...






















