
ਸਾਰਿਆਂ ਦੀਆਂ ਕੋਸ਼ਿਸ਼ਾਂ ਸਦਕਾ ਛੇਤੀ ਹੀ ਹੋਵੇਗਾ ‘ਮਿਸ਼ਨ ਫ਼ਤਿਹ’ : ਸਿਵਲ ਸਰਜਨ ਡਾ. ਮਨਜੀਤ ਸਿੰਘ
ਮੋਹਾਲੀ, 30 ਜੁਲਾਈ (ਸਤੀਸ਼ ਕੁਮਾਰ ਪੱਪੀ)-‘ਕੋਰੋਨਾ ਵਾਇਰਸ’ ਮਹਾਂਮਾਰੀ ਵਿਰੁਧ ਜੰਗ ਵਿਚ ਯੋਗਦਾਨ ਪਾਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸੇ ਦਿਸ਼ਾ ਵਿਚ ਚੰਡੀਗੜ• ਦੀ ਉਘੀ ਗ਼ੈਰ-ਸਰਕਾਰੀ ਸੰਸਥਾ ‘ਵੀਰਾਂਵਾਲੀ ਫ਼ਾਊਂਡੇਸ਼ਨ’ ਨੇ ਜ਼ਿਲ•ਾ ਸਿਹਤ ਵਿਭਾਗ ਨੂੰ 1000 ਪੀਪੀਈ ਕਿੱਟਾਂ ਅਤੇ 1000 ਐਨ 95 ਮਾਸਕ ਦਾਨ ਕੀਤੇ ਹਨ। ਸੰਸਥਾ ਦੇ ਮੈਨੇਜਿੰਗ ਟਰੱਸਟੀ ਡਾ. ਸੰਦੀਪ ਸਿੰਘ ਛਤਵਾਲ ਨੇ ਅੱਜ ਇਹ ਸਾਰਾ ਸਮਾਨ ਸਿਵਲ ਸਰਜਨ ਦਫ਼ਤਰ ਵਿਖੇ ਸਿਵਲ ਸਰਜਨ ਡਾ. ਮਨਜੀਤ ਸਿੰਘ ਅਤੇ ਨੋਡਲ ਅਫ਼ਸਰ ਡਾ. ਰੇਨੂੰ ਸਿੰਘ ਦੇ ਸਪੁਰਦ ਕੀਤਾ। ਡਾ. ਮਨਜੀਤ ਸਿੰਘ ਨੇ ਸੰਸਥਾ ਦੀ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਮਹਾਂਮਾਰੀ ਵਿਰੁਧ ਜੰਗ ਵਿਚ ਹਰ ਕੋਈ ਕਿਸੇ ਨਾ ਕਿਸੇ ਢੰਗ ਨਾਲ ਆਪੋ-ਅਪਣਾ ਯੋਗਦਾਨ ਪਾ ਰਿਹਾ ਹੈ। ਉਨ•ਾਂ ਉਮੀਦ ਪ੍ਰਗਟਾਈ ਕਿ ਸਾਰਿਆਂ ਦੀਆਂ ਮਿਲੀਆਂ-ਜੁਲੀਆਂ ਕੋਸ਼ਿਸ਼ਾਂ ਸਦਕਾ ‘ਮਿਸ਼ਨ ਫ਼ਤਿਹ’ ਛੇਤੀ ਹੀ ਕਾਮਯਾਬ ਹੋਵੇਗਾ। ਡਾ. ਮਨਜੀਤ ਸਿੰਘ ਨੇ ਕਿਹਾ ਕਿ ਇਹ ਚੰਗਾ ਸੰਕੇਤ ਹੈ ਕਿ ਹਰ ਕੋਈ ਡਾਕਟਰਾਂ ਤੇ ਹੋਰ ਮੈਡੀਕਲ ਸਟਾਫ਼ ਦੀ ਸੁਰੱਖਿਆ ਬਾਬਤ ਚਿੰਤਿਤ ਹੈ ਅਤੇ ਉਨ•ਾਂ ਲਈ ਵੱਧ ਤੋਂ ਵੱਧ ਸੁਰੱਖਿਆ ਉਪਕਰਨ ਮੁਹਈਆ ਕਰਵਾਏ ਜਾ ਰਹੇ ਹਨ। ਉਨ
ਡਾ. ਸੰਦੀਪ ਸਿੰਘ ਛਤਵਾਲ ਨੇ ਕਿਹਾ ਕਿ ਅਜਿਹੇ ਸਮੇਂ ਜਦ ਦੇਸ਼-ਦੁਨੀਆਂ ਕੋਰੋਨਾ ਵਾਇਰਸ ਮਹਾਂਮਾਰੀ ਨਾਲ ਜੂਝ ਰਹੇ ਹਨ ਅਤੇ ਡਾਕਟਰ, ਪੁਲਿਸ ਮੁਲਾਜ਼ਮ ਤੇ ਸਫ਼ਾਈ ਕਾਮੇ ਅੱਗੇ ਹੋ ਕੇ ਲੜ ਰਹੇ ਹਨ ਤਾਂ ਉਨ•ਾਂ ਦਾ ਵੀ ਫ਼ਰਜ਼ ਬਣਦਾ ਹੈ ਕਿ ਉਹ ਵੀ ਇਨ•ਾਂ ਕੋਰੋਨਾ ਯੋਧਿਆਂ ਦੀ ਸਿਹਤ ਦਾ ਖ਼ਿਆਲ ਰਖਦਿਆਂ ਉਨ•ਾਂ ਨੂੰ ਹੱਲਾਸ਼ੇਰੀ ਦੇਣ ਤਾਕਿ ਛੇਤੀ ਤੋਂ ਛੇਤੀ ‘ਮਿਸ਼ਨ ਫ਼ਤਿਹ’ ਕੀਤਾ ਜਾ ਸਕੇ। ਇਸੇ ਭਾਵਨਾ ਨਾਲ ਉਨ•ਾਂ ਸਿਹਤ ਵਿਭਾਗ ਨੂੰ ਇਹ ਸਮਾਨ ਸੌਂਪਿਆ ਹੇ।
Punjab ਦੇ ਕਿਸਾਨਾਂ ਨੂੰ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੀ ਕਲੀਨ ਚਿੱਟ, ਕਿਹਾ – ਪ੍ਰਦੂਸ਼ਣ ਲਈ ਕਿਸਾਨ ਜ਼ਿੰਮੇਵਾਰ ਨਹੀਂ
Punjab ਦੇ ਕਿਸਾਨਾਂ ਨੂੰ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੀ ਕਲੀਨ ਚਿੱਟ, ਕਿਹਾ - ਪ੍ਰਦੂਸ਼ਣ ਲਈ ਕਿਸਾਨ ਜ਼ਿੰਮੇਵਾਰ ਨਹੀਂ ਚੰਡੀਗੜ੍ਹ,...






















