
ਚੰਡੀਗੜ੍ਹ, 14 ਦਸਬੰਰ- ਵਿਧਾਇਕਾਂ ਦੀ ਸੈਲਰੀ ਵਧਾਏ ਜਾਣ ਦੇ ਮੁੱਦਾ ਦਾ ਆਮ ਆਦਮੀ ਪਾਰਟੀ ਅਤੇ ਲੋਕ ਇਨਸਾਫ ਪਾਰਟੀ ਨੇ ਤਿੱਖਾ ਵਿਰੋਧ ਕੀਤਾ। ਵਿਧਾਨ ਸਭਾ ਦੇ ਬਾਹਰ ਅਤੇ ਅੰਦਰ ਵਿਰੋਧੀ ਧਿਰ ਦੇ ਆਗੂਆਂ ਨੇ ਇਸ ਦਾ ਜਮ ਕੇ ਵਿਰੋਧ ਕੀਤਾ।
ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਪੰਜਾਬ ਦਾ ਨੌਜਵਾਨ ਰੋਜਗਾਰ ਮੰਗ ਰਿਹਾ ਹੈ, ਮੁਲਾਜ਼ਮ ਤਨਖਾਹਾਂ ਦੀ ਮੰਗ ਕਰ ਰਹੇ ਹਨ, ਅਧਿਆਪਕ ਸੜਕਾਂ ਉਤੇ ਪ੍ਰਦਰਸ਼ਨ ਕਰ ਰਹੇ ਹਨ, ਪਰ ਸਰਕਾਰ ਵਿਧਾਇਕਾਂ ਦੀ ਤਨਖਾਹ ਵਧਾ ਰਹੀ ਹੈ, ਜਿਸ ਨਾਲ ਖਾਲੀ ਸਰਕਾਰੀ ਖਜਾਨੇ ਉਤੇ ਹੋਰ ਬੋਝ ਪਵੇਗਾ। ਇਸ ਤੋਂ ਇਲਾਵਾ ਸੁਖਬੀਰ ਸਿੰਘ ਬਾਦਲ ਨੇ ਵਿਧਾਇਕਾਂ ਦੀ ਤਨਖਾਹਾਂ ਵਧਾਏ ਜਾਣ ਦਾ ਵਿਰੋਧ ਕਰਦਿਆਂ ਕਿਹਾ ਕਿ ਪਹਿਲਾਂ ਕਰਜ਼ਈ ਕਿਸਾਨਾਂ ਦਾ ਕਰਜ਼ਾ ਮੁਆਫ ਕਰੇ।






















