ਵਿਕਾਸ ਦੀ ਗਤੀ ਨੂੰ ਅੱਗੇ ਵਧਾਉਂਦੇ ਹੋਏ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਪਿੰਡਾਂ ਵਿੱਚ ਵੰਡੇ ਗ੍ਰਾਂਟਾਂ ਦੇ ਚੈੱਕ
ਸ੍ਰੀ ਚਮਕੌਰ ਸਾਹਿਬ, 6 ਮਾਰਚ (ਵਿਸ਼ਵ ਵਾਰਤਾ)-: ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਦੇ ਵਿਕਾਸ ਦੀ ਰਫ਼ਤਾਰ ਨੂੰ ਅੱਗੇ ਤੋਰਦਿਆਂ ਲੋਕ ਸਭਾ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਵੱਲੋਂ ਬਲਰਾਮਪੁਰ, ਹਫ਼ੀਜਾਬਾਦ ਤੇ ਮਾਣੇ ਮਾਜਰਾ ਦੇ ਨਿਵਾਸੀਆਂ ਨੂੰ 3-3 ਲੱਖ ਰੁਪਏ ਦੀ ਗ੍ਰਾਂਟ ਦੇ ਚੈੱਕ ਵੰਡੇ ਗਏ। ਉਥੇ ਹੀ ਉਨ੍ਹਾਂ ਪਿੰਡ ਸਲੋਹ ਮਾਜਰਾ ਦੇ ਵਿਕਾਸ ਲਈ 3 ਲੱਖ ਰੁਪਏ ਦੇਣ ਦਾ ਐਲਾਨ ਕੀਤਾ।
ਇਸ ਮੌਕੇ ਸੰਬੋਧਨ ਕਰਦਿਆਂ, ਸੰਸਦ ਮੈਂਬਰ ਤਿਵਾੜੀ ਨੇ ਕਿਹਾ ਕਿ ਲੋਕ ਸਭਾ ਹਲਕੇ ਦਾ ਸਰਬਪੱਖੀ ਵਿਕਾਸ ਉਨ੍ਹਾਂ ਲਈ ਪਹਿਲ ਹੈ ਅਤੇ ਉਨ੍ਹਾਂ ਦਾ ਮੰਨਣਾ ਹੈ ਕਿ ਤਰੱਕੀ ਲਈ ਉਸਾਰੂ ਸੋਚ ਦੀ ਲੋੜ ਹੈ। ਫੰਡਾਂ ਦੀ ਘਾਟ ਸੰਬੰਧੀ ਹਲਕੇ ਦੇ ਵਿਕਾਸ ਵਿੱਚ ਰੁਕਾਵਟ ਨਹੀਂ ਬਣਨ ਦਿੱਤੀ ਜਾਵੇਗੀ। ਇਨ੍ਹਾਂ ਗ੍ਰਾਂਟਾਂ ਵਿੱਚ ਹਾਫਿਜ਼ਾਬਾਦ ਅਤੇ ਮਾਣੇ ਮਾਜਰਾ ਪਿੰਡਾਂ ਦੇ ਸਕੂਲਾਂ ਅਤੇ ਹੋਰ ਵਿਕਾਸ ਕਾਰਜਾਂ ਲਈ ਫੰਡ ਦਿੱਤੇ ਗਏ ਹਨ। ਜਿਨ੍ਹਾਂ ਮਨੁੱਖੀ ਵਿਕਾਸ ਵਿਚ ਸਕੂਲਾਂ ਦੇ ਯੋਗਦਾਨ ਦਾ ਜਿਕਰ ਕਰਦਿਆਂ, ਸੂਬਾ ਸਰਕਾਰ ਨੂੰ ਇਸ ਵੱਲ ਧਿਆਨ ਦੇਣ ਲਈ ਕਿਹਾ। ਇਸ ਦੌਰਾਨ ਉਨ੍ਹਾਂ ਇਲਾਕਾ ਨਿਵਾਸੀਆਂ ਦੀਆਂ ਹੋਰ ਸਮੱਸਿਆਵਾਂ ਵੀ ਸੁਣੀਆਂ ਅਤੇ ਉਨ੍ਹਾਂ ਨੂੰ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ।
ਜਿੱਥੇ ਹੋਰਨਾਂ ਤੋਂ ਇਲਾਵਾ, ਅਮਨਦੀਪ ਸਿੰਘ ਮਾਂਗਟ, ਜਸਬੀਰ ਸਿੰਘ ਆੜ੍ਹਤੀ, ਗੁਰਦੀਪ ਸਿੰਘ, ਲੰਬੜਦਾਰ ਮੋਹਨ ਸਿੰਘ, ਮਨਿਤ ਕੁਮਾਰ ਮੋੰਟੂ, ਨਿਰਵੈਰ ਸਿੰਘ ਬਿੱਲਾ, ਪ੍ਰਧਾਨ ਮਿਉਂਸਪਲ ਕਮੇਟੀ ਸ਼੍ਰੀ ਚਮਕੌਰ ਸਾਹਿਬ ਸ਼ਮਸ਼ੇਰ ਸਿੰਘ ਭੰਗੂ, ਗੁਰਸ਼ਰਨ ਸਿੰਘ, ਰਮੇਸ਼ ਚੰਦਰ ਢੰਡ, ਜਸਬੀਰ ਸਿੰਘ ਜਟਾਣਾ, ਦਵਿੰਦਰ ਸਿੰਘ ਜਟਾਣਾ, ਚੂਹੜ ਸਿੰਘ ਸਾਬਕਾ ਸਰਪੰਚ, ਗਿਆਨ ਸਿੰਘ ਬਾਲਾ, ਗੁਰਸੇਵਕ ਸਿੰਘ, ਰਣਬੀਰ ਕੌਰ ਸਰਪੰਚ, ਸੁਰਿੰਦਰ ਸਿੰਘ ਸਾਬਕਾ ਸਰਪੰਚ, ਗੁਰਮੁੱਖ ਸਿੰਘ, ਪੁਸ਼ਪਿੰਦਰ ਸਿੰਘ, ਜਸਬੀਰ ਸਿੰਘ, ਰਵਿੰਦਰ ਸਿੰਘ, ਸਰਬਜੀਤ ਸਿੰਘ ਲੰਬੜਦਾਰ ਵੀ ਹਾਜ਼ਰ ਸਨ।