
ਬੋਹਾ 6 ਅਗਸਤ (ਬਾਸਲ)-ਸ਼ਹੀਦ ਜਗਸੀਰ ਸਿੰਘ ਸੀਨੀਅਰ ਸੈਕੰਡਰੀ ਸਰਕਾਰੀ ਸਮਾਰਟ ਸਕੂਲ ਬੋਹਾ ਵਿੱਖੇ ਸ਼ਹਿਰ ਦੇ ਸਮਾਜਸੇਵੀ ਨੌਜਵਾਨ ਸਵ: ਵਿਕਾਸ ਗੋਇਲ ਦੀ ਯਾਦ ਵਿਚ ਬਣਾਇਆ ਸਾਇੰਸ ਤੇ ਮੈਥ ਪਾਰਕ ਉਦਘਾਟਨ ਕਰਨ ਤੋਂ ਬਾਦ ਵਿਦਿਆਰਥੀਆਂ ਨੂੰ ਸੌਪਿਆ ਗਿਆ । ਪਾਰਕ ਦਾ ਉਦਘਾਟਨ ਕਰਨ ਦੀ ਰਸਮ ਨੇਕੀ ਫਾਊਡੇਸ਼ਨ ਬੁਢਲਾਡਾ ਦੇ ਅਹੁਦੇਦਾਰਾਂ, ਵਿਕਾਸ ਗੋਇਲ ਦੇ ਪਿਤਾ ਪ੍ਰਵੀਨ ਕੁਮਾਰ ਗੋਇਲ, ਸਕੂਲ ਪ੍ਰਿੰਸੀਪਲ ਮੈਡਮ ਰੂਬੀ ਸਾਂਝੇ ਤੌਰ ‘ਤੇ ਨਿਭਾਈ। ਇਸ ਮੌਕੇ ਤੇ ਨਗਰ ਪੰਚਾਇਤ ਦੇ ਪ੍ਰਧਾਨ ਸੁਨੀਲ ਗੋਇਲ ਤੇ ਵਪਾਰ ਮੰਡਲ ਦੇ ਆਗੂ ਸੁਰਿੰਦਰ ਮੰਗਲਾ ਨੇ ਸਕੂਲ ਦੇ ਇਸ ਚੰਗੇ ਕਾਰਜ਼ ਦੀ ਸਲਾਘਾ ਕੀਤੀ। ਸਕੂਲ ਦੇ ਪ੍ਰਿਸੀਪਲ ਮੈਡਮ ਰੂਬੀ ਨੇ ਕਿਹਾ ਕਿ ਕਿਹਾ ਕਿ ਇਸ ਪਾਰਕ ਰਾਹੀਂ ਵਿਦਿਅਰਥੀਆਂ ਦੇ ਗਿਆਨ ਵਿਚ ਬਹੁਤ ਵਾਧਾ ਹੋਵੇਗਾ। ਨੇਕੀ ਫਾਊਡੇਸ਼ਨ ਦੇ ਆਗੂਆ ਨੇ ਕਿਹਾ ਕਿ ਇਸ ਪਾਰਕ ਦਾ ਨਿਰਮਾਨ ਵਿਕਾਸ ਗੋਇਲ ਦੀ ਸੋਚ ਨੂੰ ਅੱਗੇ ਲਿਜਾਣ ਦਾ ਵਧੀਆ ਉਪਰਾਲਾ ਹੈ। ਸਕੂਲ ਦੇ ਉਪ ਪ੍ਰਿੰਸੀਪਲ ਪਰਮਿੰਦਰ ਤਾਂਗੜੀ ਤੇ ਮੈਥ ਮਾਸਟਰ ਨਵਨੀਤ ਕੱਕੜ ਨੇ ਕਿਹਾ ਕਿ ਇਸ ਪਾਰਕ ਤੇ ਬਨਣ ਨਾਲ ਸਾਇੰਸ਼ ਤੇ ਮੈਥ ਦੇ ਵਿਦਿਆਰਥੀ ਪਾਰਕਾਂ ਵਿਚ ਬਣੇ ਮਾਡਲਾ ਦੀ ਸਹਾਇਤਾ ਨਾਲ ਇਹਨਾਂ ਵਿਸ਼ਿਆ ਨੂੰ ਗਹਿਰਾਈ ਨਾਲ ਸਮਝ ਸਕਣਗੇ । ਵਿਕਾਸ ਗੋਇਲ ਦੇ ਪਿਤਾ ਪਰਵੀਨ ਗੋਇਲ ਨੇ ਕਿਹਾ ਕਿ ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਉਨ੍ਹਾਂ ਦੇ ਪੱਤਰ ਦੀ ਸਮਾਜ ਨੂੰ ਅੱਗੇ ਲਿਜਾਣ ਵਾਲੀ ਵਿਕਾਸਸ਼ੀਲ ਸੋਚ ਹਮੇਸ਼ਾ ਲਈ ਜੀਵਤ ਰਹੇ। ਇਸ ਸਮੇ ਹੋਰਨਾਂ ਤੋਂ ਸਕੂਲ ਮਨੈਜਮੈਂਟ ਕਮੇਟੀ ਦੇ ਚੇਅਰਮੈਨ ਮਲਕੀਤ ਸਿੰਘ, ਵਿਕਾਸ ਗਇਲ ਦਾ ਭਰਾ ਨਿਖਿਲ ਗੋਇਲ, ਭਿੰਦਰ ਸਿੰਘ ਮਾਸਟਰ ਧਰਮ ਪਾਲ ਸਰਮਾ , ਗੁਰਿੰਦਰ ਸਿੰਘ ਰਾਜ ਕੁਮਾਰ ਮਨਪ੍ਰੀਤ ਕੌਰ ਸ਼ਿਵਾਲਾਂ , ਬਲਵਿੰਦਰ ਸਿੰਘ ਤ ਜਗਜੀਤ ਕੱਕੜ ਆਦਿ ਵੀ ਹਾਜਰ ਸਨ ਵੀ ਹਾਜਰ ਸਨ।
ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਵੱਲੋਂ ਜਲੰਧਰ ਤੋਂ ‘ਸਮਰਸਤਾ ਸੰਕਲਪ ਯਾਤਰਾ’ ਦੀ ਸ਼ੁਰੂਆਤ
ਜਲੰਧਰ, 18 ਨਵੰਬਰ (ਵਿਸ਼ਵ ਵਾਰਤਾ) ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਬਿਨ ਨੇ ਅੱਜ ਜਲੰਧਰ ਦੀ ਪਵਿੱਤਰ ਧਰਤੀ...






















