
-ਵੀਡੀਓ ਸੰਦੇਸ਼ ਰਾਹੀਂ ਪ੍ਰਨੀਤ ਕੌਰ ਤੇ ਬ੍ਰਹਮ ਮਹਿੰਦਰਾ ਨੇ ਦਿੱਤੀ ਵਧਾਈ
ਪਟਿਆਲਾ 27 ਜੁਲਾਈ (ਵਿਸ਼ਵ ਵਾਰਤਾ)- ਪੰਜਾਬ ਵਾਟਰ ਤੇ ਸੀਵਰੇਜ ਬੋਰਡ ਦੇ ਵਾਈਸ ਚੇਅਰਮੈਨ ਵੇਦ ਕਪੂਰ ਵਲੋਂ ਅੱਜ ਪਟਿਆਲਾ ਦਫ਼ਤਰ ਵਿਖੇ ਆਪਣਾ ਅਹੁਦੇ ‘ਤੇ ਬਿਰਾਜਮਾਨ ਹੋਏ। ਇਸ ਮੌਕੇ ਮੈਂਬਰ ਪਾਰਲੀਮੈਂਟ ਪ੍ਰਨੀਤ ਕੌਰ ਅਤੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨੇ ਵੀਡੀਓ ਸੰਦੇਸ਼ ਰਾਹੀਂ ਵੇਦ ਕਪੂਰ ਨੂੰ ਪਟਿਆਲਾ ਦਫ਼ਤਰ ਦਾ ਚਾਰਜ ਸਾਂਭਣ ‘ਤੇ ਵਧਾਈ ਦਿੱਤੀ। ਇਸ ਮੌਕੇ ਪੀ. ਆਰ. ਟੀ. ਸੀ. ਦੇ ਚੇਅਰਮੈਨ ਕੇ. ਕੇ. ਸ਼ਰਮਾ, ਜ਼ਿਲਾ ਪ੍ਰਧਾਨ ਕੇ. ਕੇ. ਮਲਹੋਤਰਾ, ਜ਼ਿਲਾ ਪਲਾਨਿੰਗ ਬੋਰਡ ਦੇ ਚੇਅਰਮੈਨ ਸੰਤੋਖ ਸਿੰਘ, ਲਾਰਜ ਸਕੇਲ ਇੰਡਸਟਰੀ ਦੇ ਵਾਈਸ ਚੇਅਰਮੈਨ ਕੇ. ਕੇ. ਸਹਿਗਲ ਸਮੇਤ ਚੋਟੀ ਦੇ ਕਾਂਗਰਸੀ ਆਗੂ ਮੌਕੇ ‘ਤੇ ਹਾਜ਼ਰ ਸਨ। ਇਸ ਮੌਕੇ ਵੇਦ ਕਪੂਰ ਨੇ ਕਿਹਾ ਕਿ ਉਨ੍ਹਾਂ ਦਾ ਪਹਿਲਾ ਮਕਸਦ ਪੰਜਾਬ ਸਰਕਾਰ ਵਲੋਂ ਜਾਰੀ ਕੀਤੇ ਗਏ ਕੰਮਾਂ ਨੂੰ ਪਹਿਲ ਦੇ ਆਧਾਰ ‘ਤੇ ਪੂਰਾ ਕਰਕੇ ਸਮੁੱਚੇ ਜ਼ਿਲੇ ਅਤੇ ਪੰਜਾਬ ਵਿਚ ਕੰਮਾਂ ਵਿਚ ਤੇਜੀ ਲਿਆਉਣਾ ਹੈ ਤਾਂ ਜੋ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਮਿਲਦੀਆਂ ਰਹਿਣ, ਜਿਸ ਨਾਲ ਉਨ੍ਹਾਂ ਦਾ ਰਹਿਣ ਸਹਿਨ ਹੋਰ ਵੀ ਸੌਖਾਲਾ ਹੋ ਸਕੇ ਕਿਉਂਕਿ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ, ਮੈਂਬਰ ਪਾਰਲੀਮੈਂਟ ਪ੍ਰਨੀਤ ਕੌਰ ਅਤੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਦੇ ਆਸ਼ੀਰਵਾਦ ਨਾਲ ਸਮੁੱਚਾ ਪੰਜਾਬ ਅਤੇ ਖਾਸ ਕਰਕੇ ਪਟਿਆਲਾ ਜ਼ਿਲਾ ਪਹਿਲਾਂ ਤੋਂ ਹੀ ਤਰੱਕੀ ਦੀਆਂ ਲੀਹਾਂ ‘ਤੇ ਤੁਰ ਰਿਹਾ ਹੈ ਅਤੇ ਹੁਣ ਪਟਿਆਲਾ ਦਫ਼ਤਰ ਦਾ ਚਾਰਜ ਲੈਣ ਤੋਂ ਬਾਅਦ ਉਨ੍ਹਾਂ ਦੀ ਜ਼ਿੰਮੇਵਾਰੀ ਹੋਰ ਵੱਧ ਗਈ ਹੈ, ਜਿਸ ਨੂੰ ਉਹ ਬਾਖੂਬੀ ਨਿਭਾਉਣਗੇ। ਇਸ ਮੌਕੇ ਮੋਹਣੀ ਜੱਸੋਵਾਲ, ਵਾਈਸ ਚੇਅਰਮੈਨ ਸੁਰੇਸ਼ ਗੋਗੀਆ, ਗਿਆਨ ਚੰਦ, ਸੁਦਰਸ਼ਨ ਕਿੰਗਰ, ਨੰਦ ਲਾਲ ਗੁਰਾਬਾ, ਪ੍ਰਭਦਿਆਲ ਪਹੂਜਾ, ਸਤੀਸ ਨਾਸਰਾ, ਰਾਮ ਪ੍ਰਕਾਸ਼ ਨਾਸਰਾ, ਜਸਬੀਰ ਕਸ਼ਮੀਰੀ, ਗੁਰਚਰਨ ਕਸ਼ਮੀਰੀ, ਮੀਡੀਆ ਇੰਚਾਰਜ ਜਸਵਿੰਦਰ ਜੁਲਕਾ, ਕੇ. ਪੀ. ਗੋਇਲ ਚੀਫ ਇੰਜੀਨੀਅਰ, ਲਤਾ ਚੌਹਾਨ ਐਕਸੀਅਨ, ਸਰਬਜੀਤ ਸਿੰਘ ਐਕਸੀਅਨ, ਸੰਜੇ ਜਿੰਦਲ, ਲਲਿਤ ਕੁਮਾਰ ਐਸ. ਡੀ. ਓ., ਅਸ਼ੋਕ ਕੁਮਾਰ ਜੇ. ਈ., ਲਛਮਣ ਪਹੂਜਾ, ਸਤਪਾਲ ਨਾਸਰਾ, ਅਮਿਤ ਕਿੰਗਰ, ਹਰਜੀਤ ਵਿੰਤੀ, ਆਸ਼ਾ ਕਪੂਰ, ਰਮੇਸ਼ ਕਪੂਰ, ਲੀਜ਼ਾ ਕਪੂਰ, ਸ਼ੇਖਰ ਕਪੂਰ, ਰਾਕੇਸ਼ ਕਪੂਰ, ਪੁਰਸ਼ੋਤਮ ਮਦਾਨ, ਰਾਕੇਸ਼ ਨਾਸਰਾ, ਬੀ. ਡੀ. ਚਾਵਲਾ ਪ੍ਰਧਾਨ, ਸਵੀਟੀ ਜੀ, ਭੂਸ਼ਣ ਕੁਮਾਰ, ਬਲਵਿੰਦਰ ਗਰੇਵਾਲ, ਅਸ਼ਵਨੀ ਸ਼ਰਮਾ ਆਦਿ ਹਾਜ਼ਰ ਸਨ।
Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ
Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ, 18 ਨਵੰਬਰ 2026 (ਵਿਸ਼ਵ ਵਾਰਤਾ): ਦੁਪਹਿਰ 12 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ...






















