
ਪਟਿਆਲਾ 21 ਜੁਲਾਈ (ਵਿਸ਼ਵ ਵਾਰਤਾ)- ਲਾਇਨ ਕਲੱਬ ਪਟਿਆਲਾ ਫੋਰਟ ਦੇ ਪ੍ਰਧਾਨ ਆਰ.ਐਸ. ਪੰਨੂ ਅਤੇ ਹੋਰ ਮੈਂਬਰਾਂ ਵੱਲੋਂ ਚੋਰਾ ਰੋਡ ਬਿਰਧ ਆਸ਼ਰਮ ਵਿਖੇ ਘਰੇਲੂ ਜ਼ਰੂਰਤਾਂ ਲਈ ਇਕ ਮਹੀਨੇ ਦਾ ਮੁਫ਼ਤ ਰਾਸ਼ਨ ਦਿੱਤਾ ਗਿਆ। ਇਸ ਮੌਕੇ ਸਮੂਹ ਮੈਂਬਰਾਂ ਨੇ ਸਾਂਝੇ ਤੌਰ ‘ਤੇ ਕਿਹਾ ਕਿ ਲਾਇਨ ਕਲੱਬ ਫੋਰਟ ਵੱਲੋਂ ਸਮੇਂ ਸਮੇਂ ‘ਤੇ ਸਮਾਜ ਭਲਾਈ ਦੇ ਕੰਮ ਕੀਤੇ ਜਾਂਦੇ ਹਨ। ਇਸੇ ਲੜੀ ਤਹਿਤ ਬਿਰਧ ਆਸ਼ਰਮ ਵਿਖੇ ਬਜੁਰਗਾਂ ਦੀ ਜ਼ਰੂਰਤ ਨੂੰ ਮੁੱਖ ਰੱਖਦੇ ਹੋਏ ਇਕ ਮਹੀਨੇ ਦਾ ਰਾਸ਼ਨ ਦਿੱਤਾ ਗਿਆ ਹੈ ਤਾਂ ਜੋ ਇਹ ਬਿਰਧ ਲੋਕ ਆਪਣੀਆਂ ਘਰੇਲੂ ਜ਼ਰੂਰਤਾਂ ਨੂੰ ਸਮੇਂ ਸਮੇਂ ਸਿਰ ਪੂਰਾ ਕਰਦੇ ਰਹਿਣ ਅਤੇ ਆਪਣੇ ਜੀਵਨ ਨੂੰ ਸਹੀ ਤਰੀਕੇ ਨਾਲ ਜੀ ਸਕਣ। ਇਸ ਮੌਕੇ ਕੇ.ਬੀ.ਪੁਰੀ ਸਕੱਤਰ, ਕੇ.ਐਸ. ਸੰਧੂ ਐਡਮਨਿਸਟ੍ਰੇਟਰ, ਵਾਈ.ਪੀ. ਸੂਦ ਸਾਬਕਾ ਪ੍ਰਧਾਨ, ਡਾ. ਰਮਨ ਗਰੋਵਰ ਬੀ.ਸੀ. ਬਸੀ, ਜੇ.ਕੇ. ਖੋਸਲਾ ਅਤੇ ਪੀ.ਆਰ.ਓ. ਜਸਵਿੰਦਰ ਜੁਲਕਾ ਆਦਿ ਹਾਜ਼ਰ ਸਨ।
Punjab: ਮੁੱਖ ਮੰਤਰੀ ਭਗਵੰਤ ਮਾਨ ਅੱਜ ਸ਼ਾਹਕੋਟ ਦੇ ਨਵਾਂ ਪਿੰਡ ਦੋਨੇਵਾਲ ਵਿਖੇ ਕਰਨਗੇ ‘ਲੋਕ ਮਿਲਣੀ’
Punjab: ਮੁੱਖ ਮੰਤਰੀ ਭਗਵੰਤ ਮਾਨ ਅੱਜ ਸ਼ਾਹਕੋਟ ਦੇ ਨਵਾਂ ਪਿੰਡ ਦੋਨੇਵਾਲ ਵਿਖੇ ਕਰਨਗੇ ‘ਲੋਕ ਮਿਲਣੀ’ ਚੰਡੀਗੜ੍ਹ, 18 ਨਵੰਬਰ (ਵਿਸ਼ਵ ਵਾਰਤਾ):...






















