ਰੋਲ ਕੋਚ ਫੈਕਟਰੀ ਵਿਖੇ ਅਪ੍ਰੈਂਟਿਸਸ਼ਿਪ ਮੇਲਾ ਕੱਲ੍ਹ
ਮੇਲੇ ਵਿੱਚ ਵੱਖ-ਵੱਖ ਟ੍ਰੇਡ ਦੀਆ ਕੁੱਲ 550 ਅਸਾਮੀਆਂ
ਕਪੂਰਥਲਾ,20 ਅਪ੍ਰੈਲ (ਵਿਸ਼ਵ ਵਾਰਤਾ);- ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਪੰਜਾਬ ਵੱਲੋਂ ਕੱਲ ਮਿਤੀ 21-04-2022 ਨੂੰ ਰੋਲ ਕੋਚ ਫੈਕਟਰੀ (RCF), ਕਪੂਰਥਲਾ ਵਿਖੇ ਇੱਕ ਅਪ੍ਰੈਂਟਿਸਸ਼ਿਪ ਮੇਲਾ ਲਗਾਇਆ ਜਾ ਰਿਹਾ ਹੈ। ਇਸ ਵਾਰ ਅਪ੍ਰੈਂਟਿਸਸ਼ਿਪ ਮੇਲੇ ਵਿੱਚ ਵੱਖ-ਵੱਖ ਟ੍ਰੇਡ ਦੀਆ ਕੁੱਲ 550 ਅਸਾਮੀਆਂ ਹਨ। ਅੱਜ ਇਸ ਮੇਲੇ ਦੇ ਪ੍ਰਬੰਧਾਂ ਬਾਰੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਕਪੂਰਥਲਾ ਵਿਖੇ ਇੱਕ ਮੀਟਿੰਗ ਰੱਖੀ ਗਈ ਜਿਸ ਵਿੱਚ ਜ਼ਿਲ੍ਹਾ ਰੋਜ਼ਗਾਰ ਜਨਰੇਸ਼ਨ ਸਕਿੱਲ ਡਿਵੈਲਪਮੈਂਟ ਅਤੇ ਟ੍ਰੇਨਿੰਗ ਅਫਸਰ ਸ਼੍ਰੀਮਤੀ ਨੀਲਮ ਮਹੇ, ਪ੍ਰਿੰਸੀਪਲ ਸਰਕਾਰੀ ਆਈ.ਟੀ.ਆਈ ਸ਼੍ਰੀ ਸ਼ਕਤੀ ਸਿੰਘ, ਰੋਜ਼ਗਾਰ ਜਨਰੇਸ਼ਨ ਸਕਿੱਲ ਡਿਵੈਲਪਮੈਂਟ ਅਤੇ ਟ੍ਰੇਨਿੰਗ ਅਫ਼ਸਰ ਸ਼੍ਰੀ ਜੀਵਨਦੀਪ ਸਿੰਘ, ਪਲੇਸਮੈਂਟ ਅਫ਼ਸਰ ਡਾ ਵਰੁਣ ਜੋਸ਼ੀ, ਸ਼ਾਮਲ ਹੋਏ ।
ਇਸ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਗਿਆ ਕਿ ਮੇਲੇ ਵਿੱਚ ਭਾਗ ਲੈਣ ਵਾਲੇ ਪ੍ਰਾਰਥੀ ਆਨ-ਲਾਈਨ ਰਜਿਸਟ੍ਰੇਸ਼ਨ ਦੇ ਨਾਲ-ਨਾਲ ਕੁੱਝ ਹੋਰ ਦਸਤਾਵੇਜ ਜਿਵੇਂ ਕਿ ਪੰਜਾਬੀ ਵਿੱਚ ਭਰਿਆ ਹੋਈਆ ਐਪਲੀਕੇਸ਼ਨ ਫਾਰਮ, ਦਸਵੀਂ ਜਮਾਤ ਦਾ ਸਰਟੀਫਿਕੇਟ, ITI ਸਰਟੀਫਿਕੇਟ (NCVT), ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਜਾਰੀ ਕੀਤਾ ਰਜਿਸਟ੍ਰੇਸ਼ਨ ਕਾਰਡ, ਜਾਤੀ ਸਰਟੀਫਿਕੇਟ, ਸਿਵਲ ਸਰਜਨ ਵੱਲੋਂ ਜਾਰੀ ਕੀਤਾ ਅੰਗਹੀਣ ਸਰਟੀਫਿਕੇਟ ( ਜੇਕਰ ਲਾਗੂਹੋਵੇ), ਅਧਾਰ ਕਾਰਡ, 2 ਪਾਸਪੋਰਟ ਸਾਈਜ ਫੋਟੋ, ਕੋਵਿਡ-19 ਵੈਕਸੀਨੇਸ਼ਨ ਸਰਟੀਫਿਕੇਟ, ਸਾਬਕਾ ਫੌਜੀਆਂ ਲਈ ਡਿਸਚਾਰਜ ਬੁੱਕ ਲੋੜੀਂਦਾ ਹਨ।
ਇਸ ਰੋਜ਼ਗਾਰ ਮੇਲੇ ਵਾਲੇ ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਕਪੂਰਥਲਾ ਜਾਂ 94633-65283, 94634-58931 ਨੰਬਰ ਤੇ ਸੰਪਰਕ ਕੀਤਾ ਸਾ ਸਕਦਾ ਹੈ ।






















