ਰੂਸ-ਯੂਕ੍ਰੇਨ ਸੰਕਟ -ਰੂਸ ਵਲੋਂ ਯੂਕ੍ਰੇਨ ਤੇ ਲਗਾਤਾਰ ਹਮਲੇ ਜਾਰੀ
ਚੰਡੀਗੜ੍ਹ,17 ਅਪ੍ਰੈਲ(ਵਿਸ਼ਵ ਵਾਰਤਾ)-ਰੂਸ ਅਤੇ ਯੂਕ੍ਰੇਨ ਵਿੱਚ ਚੱਲ ਰਹੀ ਜੰਗ ਨੂੰ ਇਕ ਮਹੀਨੇ ਤੋਂ ਉਪਰ ਦਾ ਸਮਾਂ ਹੋ ਗਿਆ ਹੈ। ਇਹ ਜੰਗ ਜਾਰੀ ਹੈ ਤੇ ਰੁਕਣ ਦਾ ਨਾਮ ਨਹੀਂ ਲੈ ਰਹੀ, ਜਾਣਕਾਰੀ ਅਨੁਸਾਰ ਯੂਕ੍ਰੇਨ ਦੇ ਕਈ ਹਿੱਸਿਆਂ ਵਿੱਚ ਇਸ ਵੇਲੇ ਰੂਸੀ ਫ਼ੌਜ ਨੇ ਹਮਲੇ ਤੇਜ਼ ਕਰ ਦਿੱਤੇ ਹਨ। ਰੂਸੀ ਫੌਜ ਨੇ ਕੀਵ, ਪੱਛਮੀ ਯੂਕ੍ਰੇਨ ਅਤੇ ਹੋਰ ਹਿੱਸਿਆਂ ਤੇ ਫਿਰ ਤੋਂ ਹਮਲਾ ਤੇਜ਼ ਕਰ ਦਿੱਤਾ ਹੈ।