ਜਲੰਧਰ, 8 ਜਨਵਰੀ (ਵਿਸ਼ਵ ਵਾਰਤਾ)- ਜਲੰਧਰ ਦੇ ਉੱਘੇ ਕਾਰੋਬਾਰੀ ਅਤੇ ਸਮਾਜ ਸੇਵਕ ਸ. ਹਰਬੰਸ ਸਿੰਘ ਚੰਦੀ ਦੀ ਨੂੰਹ ਰੂਪਕਿਰਨ ਕੌਰ ਚੰਦੀ (35), ਜਿਹਨਾਂ ਦਾ ਬੀਤੇ ਦਿਨ ਦੇਹਾਂਤ ਹੋ ਗਿਆ ਸੀ, ਨਮਿਤ ਪਾਠ ਦਾ ਭੋਗ 15 ਜਨਵਰੀ ਨੂੰ ਗੁਰਦੁਆਰਾ ਸਿੰਘ ਸਭਾ ਮਾਡਲ ਟਾਊਨ ਜਲੰਧਰ ਵਿਖੇ ਦੁਪਹਿਰ 12:30 ਤੋਂ 2 ਵਜੇ ਤੱਕ ਪਵੇਗਾ।
ਦੱਸਣਯੋਗ ਹੈ ਕਿ ਸ. ਕੰਵਰਜੀਤ ਸਿੰਘ ਚੰਦੀ ਦੀ ਧਰਮ ਪਤਨੀ ਸ਼੍ਰੀਮਤੀ ਰੂਪਕਿਰਨ ਕੌਰ ਚੰਦੀ ਨੇ ਡੀ.ਐੱਮ.ਸੀ ਹਸਪਤਾਲ ਵਿਚ ਬੇਟੇ ਨੂੰ ਜਨਮ ਦਿੱਤਾ, ਪਰ ਬੇਟੇ ਦੇ ਜਨਮ ਤੋਂ ਬਾਅਦ ਹੀ ਰੂਪਕਿਰਨ ਦੀ ਮੌਤ ਹੋ ਗਈ। ਰੂਪਕਿਰਨ ਦੀ ਮੌਤ ਤੋਂ ਬਾਅਦ ਚੰਦੀ ਪਰਿਵਾਰ ਨੂੰ ਵੱਡਾ ਸਦਮਾ ਲੱਗਾ।
ਇਸ ਦੌਰਾਨ ਬੀਤੀ ਕੱਲ੍ਹ ਰੂਪਕਿਰਨ ਕੌਰ ਦਾ ਜਲੰਧਰ ਦੇ ਮਾਡਲ ਟਾਊਨ ਵਿਖੇ ਸ਼ਮਸ਼ਾਨ ਘਾਟ ਵਿਖੇ ਅੰਤਿਮ ਸਸਕਾਰ ਕੀਤਾ ਗਿਆ, ਜਿਥੇ ਚੰਦੀ ਪਰਿਵਾਰ ਤੋਂ ਇਲਾਵਾ ਉਹਨਾਂ ਦੇ ਰਿਸ਼ਤੇਦਾਰਾਂ ਅਤੇ ਵੱਖ-ਵੱਖ ਸ਼ਖਸੀਅਤਾਂ ਨੇ ਸੇਜਲ ਅੱਖਾਂ ਨਾਲ ਉਹਨਾਂ ਨੂੰ ਅੰਤਿਮ ਵਿਦਾਇਗੀ ਦਿੱਤੀ।