11ਵਾਂ ਅੰਤਰਰਾਸ਼ਟਰੀ ‘ਮੇਰਾ ਰੁੱਖ ਦਿਵਸ’ ਮਨਾਉਣ ਦੀ ਕੀਤੀ ਅਪੀਲ
ਨਵਾਂਸ਼ਹਿਰ, 24 ਜੁਲਾਈ (ਵਿਸ਼ਵ ਵਾਰਤਾ)- ਰੁੱਖਾਂ ਪ੍ਰਤੀ ਜਿੰਮੇਵਾਰੀ ਨੂੰ ਜਵਾਬਦੇਹ ਬਣਾਉਣ ’ਤੇ ਜ਼ੋਰ ਦਿੰਦਿਆਂ ਸੈਮੀਨਾਰ ਦੌਰਾਨ ਡੀ. ਐਫ. ਓ ਸਤਿੰਦਰ ਸਿੰਘ ਨੇ ਕਿਹਾ ਕਿ ਵਿਸ਼ਵ ਪੱਧਰੀ ਵੱਧਦੀ ਜਨਸੰਖਿਆ ਅਤੇ ਪ੍ਰਦੂਸ਼ਣ ਨੇ ਜੈਵ ਵਿਭਿੰਨਤਾ ਅਤੇ ਈਕੋ ਸਿਸਟਮ ਨੂੰ ਖ਼ਤਰੇ ਵੱਲ ਧਕੇਲ ਦਿੱਤਾ ਹੈ। ਉਨਾਂ ਕਿਹਾ ਕਿ ਹੁਣ ਈਕੋ ਸਿਸਟਮ ਨੂੰ ਬੈਲੈਂਸ ਵਿਚ ਰੱਖਣਾ ਸਮੇ ਦੀ ਬਹੁਤ ਵੱਡੀ ਲੋੜ ਹੈ। ਰੁੱਖ ਅਤੇ ਕੁਦਰਤੀ ਜੰਗਲ ਈਕੋ ਸਿਸਟਮ ਨੂੰ ਬਚਾਉਣ ਲਈ ਵੱਡੀ ਭੂਮਿਕਾ ਨਿਭਾਉਂਦੇ ਹਨ। ਉਨਾਂ ਕਿਹਾ ਕਿ ਜੰਗਲਾਤ ਵਿਭਾਗ ਜੰਗਲਾਂ ਦੀ ਭਰਪਾਈ ਲਈ ੍ਰਯਤਨਸ਼ੀਲ ਹੈ। ਉਨਾਂ ਦੱਸਿਆ ਕਿ ਨਵਾਂਸ਼ਹਿਰ ਜੰਗਲਾਤ ਡਿਵੀਜ਼ਨ ਪਿਛਲੇ ਵਰੇ 13.76 ਵਰਗ ਕਿਲੋਮੀਟਰ ਖੇਤਰ ਵਧਾ ਕੇ ਪੰਜਾਬ ਵਿਚ ਅੱਵਲ ਦਰਜੇ ’ਤੇ ਰਹੀ ਹੈ। ਉਨਾਂ ਕਿਹਾ ਕਿ ਲਿੰਕ ਰੋਡ, ਪਿੰਡ, ਵਾਰਡ, ਮਹੁੱਲਾ ਪੱਧਰ ’ਤੇ ਹੋਰ ਰੁੱਖ ਲਗਾਉਣ ਦੀ ਜਰੂਰਤ ਹੈ। ਉਨਾਂ ਦੱਸਿਆ ਕਿ ਪਿੰਡ ਦਿਲਾਵਰਪੁਰ ਪੰਚਾਇਤ ਪੱਧਰ ’ਤੇ ਮਿੰਨੀ ਫੋਰਸਟ ਦਾ ਪਾਇਲਟ ਪ੍ਰੋਜੈਕਟ ਸਫਲਤਾ ਪੂਰਵਕ ਕੀਤਾ ਗਿਆ ਹੈ। ਇਸ ਤਰਾਂ ਬਾਕੀ ਪੰਚਾਇਤਾਂ ਨੂੰ ਵੀ ਆਪਣੀ ਕੁਝ ਜਗਹ ਸਿਰਫ ਰੁੱਖਾਂ ਲਈ ਰਿਜਰਵ ਕਰਨੀ ਚਾਹੀਦੀ ਹੈ। ਇਸ ਸੰਬੰਧੀ ਉਹ ਡੀ ਐਫ ਓ ਦਫ਼ਤਰ ਸੰਪਰਕ ਕਰ ਸਕਦੇ ਹਨ। ਉਨਾਂ ਅਪੀਲ ਕੀਤੀ ਕਿ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਅਤੇ ਪੰਚਾਇਤਾਂ ਵੱਧ ਤੋਂ ਵੱਧ ਲੋਕਾਂ ਨੂੰ ਨਾਲ ਲੈ ਕੇ ਰੁੱਖਾਂ ਪ੍ਰਤੀ ਸੁਚੇਤ ਕਰਨ ਅਤੇ ਕੋਈ ਵੀ ਖਾਲੀ ਜਗਾ ਨਾ ਰਹਿਣ ਦੇਣ। ਉਨਾਂ ਕਿਹਾ ਕਿ ਜੈਵ ਵਿਭਿੰਨਤਾ ਨੂੰ ਬਚਾਉਣਾ ਹਰ ਪ੍ਰਾਣੀ ਦਾ ਫਰਜ਼ ਹੈ। ਉਨਾਂ ਦੱਸਿਆ ਕਿ ਵਿਸ਼ਵ ਭਰ ਵਿਚ ਹਰੇਕ ਵਿਅਕਤੀ ਨੂੰ ਰੁੱਖਾਂ ਨਾਲ ਨੱਜੀ ਤੌਰ ’ਤੇ ਭਾਵੁਕਤਾਪੂਰਨ ਜੋੜਨ ਦੇ ਉਦੇਸ਼ ਨਾਲ ‘ਅੰਤਰਰਾਸ਼ਟਰੀ ਮੇਰਾ ਰੁੱਖ ਦਿਵਸ’ (ਇੰਟਰਨਨੈਸ਼ਨਲ ਮਾਈ ਟ੍ਰੀ ਡੇ) ਦੀ ਸਥਾਪਨਾ ਸਾਲ 2010 ਵਿਚ ਪੰਜਾਬ ਦੇ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਤੋਂ ਹੀ ਕੀਤੀ ਗਈ ਸੀ। ਵਿਸ਼ਵ ਭਰ ਦੇ ਹਰ ਜਨ ਨੂੰ ਸਵੈ ਇੱਛਾ ਪੋਦਾ ਲਗਾਉਣ ਅਤੇ ਦੇਖਭਾਲ ਪ੍ਰਤੀ ਪ੍ਰੇਰਿਤ ਕਰਨ ਨੂੰ ਇਹ ਦਿਵਸ ਹਰ ਸਾਲ ਜੁਲਾਈ ਦੇ ਅੰਤਿਮ ਐਤਵਾਰ ਨੂੰ ਮਨਾਇਆ ਜਾ ਰਿਹਾ ਹੈ।
ਵਾਤਾਵਰਨ ਜਗਤ ਵਿਹਚ ਇਸ ਦਿਨ ਦੀ ਮਹੱਤਤਾ ਨੂੰ ਵੇਖਦੇ ਹੋਏ ਪੰਜਾਬ ਸਰਕਾਰ ਵਣ ਵਿਭਾਗ ਨੇ ਵੀ ਪਿਛਲੇ 10 ਸਾਲ ਤੋਂ ਸਵੈ-ਇੱਛਾ ਮਨਾਏ ਜਾਂਦੇ ਅੰਤਰਰਾਸ਼ਟਰੀ ‘ਮੇਰਾ ਰੁੱਖ ਦਿਵਸ’ ਨੂੰ ਮਨਾਉਣ ਦੀ ਅਪੀਲ ਕੀਤੀ ਹੈ। ਉਨਾਂ ਕਿਹਾ ਕਿ ਆਪਣਾ-ਆਪਣਾ ਰੁੱਖ ਲਗਾ ਕੇ ਹੋਰਨਾਂ ਨੂੰ ਵੀ ਇਸ ਲਈ ਪ੍ਰੇਰਿਤ ਕੀਤਾ ਜਾਵੇ।
21 ਜੂਨ ਨੂੰ ਜਿਲ੍ਹੇ ਦੀਆਂ ਸਾਰੀਆਂ ਸਿਹਤ ਸੰਸਥਾਵਾਂ ਵਿੱਚ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਜਾਵੇਗਾ – ਸਿਵਲ ਸਰਜਨ
21 ਜੂਨ ਨੂੰ ਜਿਲ੍ਹੇ ਦੀਆਂ ਸਾਰੀਆਂ ਸਿਹਤ ਸੰਸਥਾਵਾਂ ਵਿੱਚ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਜਾਵੇਗਾ - ਸਿਵਲ ਸਰਜਨ ਫਾਜਿਲਕਾ 17 ਜੂਨ...