ਮੈਲਬੌਰਨ, 13 ਅਪ੍ਰੈਲ (ਗੁਰਪੁਨੀਤ ਸਿੰਘ ਸਿੱਧੂ) – ਭਾਰਤੀ ਪਹਿਲਵਾਨ ਬਜਰੰਗ ਪੁਣੀਆ ਨੇ ਰਾਸ਼ਟਰ ਮੰਡਲ ਖੇਡਾਂ ਵਿਚ ਦੇਸ਼ ਦਾ ਨਾਮ ਉੱਚਾ ਕਰਦਿਆਂ ਸੋਨੇ ਦਾ ਮੈਡਲ ਜਿੱਤਿਆ| 65 ਕਿਲੋਗ੍ਰਾਮ ਮੁਕਾਬਲੇ ਵਿਚ ਬਜਰੰਗ ਪੁਣੀਆ ਨੇ ਗੋਲਡ ਮੈਡਲ ਜਿੱਤਿਆ|
ਇਸ ਦੇ ਨਾਲ ਹੀ ਭਾਰਤ ਦੇ ਕੁੱਲ 17 ਗੋਲਡ ਮੈਡਲ ਹੋ ਗਏ ਹਨ|
ਇਸ ਤੋਂ ਪਹਿਲਾਂ ਅੱਜ ਅਨੀਸ਼ ਭਨਵਾਲਾ ਨੇ 25 ਮੀਟਰ ਰੈਪਿਡ ਫਾਇਰ ਪਿਸਟਲ ਮੁਕਾਬਲੇ ਵਿਚ ਗੋਲਡ ਮੈਡਲ ਜਿੱਤਿਆ|