ਰਾਜਿੰਦਰ ਸਿੰਘ ਬਡਹੇੜੀ ਨੇ ਕੈਪਟਨ ਸੰਦੀਪ ਸੰਧੂ ਜਨਰਲ ਸਕੱਤਰ ਇੰਚਾਰਜ ਕਾਂਗਰਸ ਪਾਰਟੀ ਦਫਤਰ ਨੂੰ ਮਿਲ ਕੇ ਸ੍ਰੀ ਅਨੰਦਪੁਰ ਸਾਹਿਬ ਹਲਕੇ ਲਈ ਕਾਂਗਰਸ ਪਾਰਟੀ ਦੀ ਟਿਕਟ ਲਈ ਦਰਖਾਸਤ ਦਿੱਤੀ। ਆਲ ਇੰਡੀਆ ਜੱਟ ਮਹਾਂ ਸਭਾ ਦੇ ਸੂਬਾ ਪ੍ਰਧਾਨ ਕੇਂਦਰੀ ਸ਼ਾਸ਼ਤ ਪ੍ਰਦੇਸ਼ ਚੰਡੀਗੜ੍ਹ ਅਤੇ ਅਕਾਲੀ ਦਲ-1920 ਦੇ ਸਾਬਕਾ ਸਕੱਤਰ ਅਤੇ ਮੁੱਖ ਬੁਲਾਰੇ ਰਾਜਿੰਦਰ ਸਿੰਘ ਬਡਹੇੜੀ ਜੋ ਕਿ 1984 ਤੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨਾਲ ਜੁੜੇ ਹੋਏ ਹਨ 2014 ਦੀਆਂ ਲੋਕ ਸਭਾ ਚੋਣਾਂ ਸਮੇਂ ਉਹਨਾਂ ਸ੍ਰੀ ਅਨੰਦਪੁਰ ਸਾਹਿਬ ਤੋਂ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਕ੍ਰਮਵਾਰ ਕੈਪਟਨ ਅਮਰਿੰਦਰ ਸਿੰਘ ਅਤੇ ਸ੍ਰੀਮਤੀ ਅੰਬਿਕਾ ਸੋਨੀ ਲਈ ਬਹੁਤ ਕੰਮ ਕੀਤਾ ਸੀ 2017 ਦੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਵੀ ਬਡਹੇੜੀ ਨੇ ਪੰਜਾਬ ਦੇ ਕਈ ਹਲਕਿਆਂ ਵਿੱਚ ਬਾਦਲ ਵਿਰੋਧੀ ਧਿਰਾਂ ਅਤੇ ਆਮ ਆਦਮੀ ਪਾਰਟੀ ਦੇ ਅਹਿਮ ਨੇਤਾਵਾਂ ਨੂੰ ਕਾਂਗਰਸ ਪਾਰਟੀ ਦੀ ਹਮਾਇਤ ਲਈ ਜੋੜਿਆ ਸੀ । ਰਾਜਿੰਦਰ ਸਿੰਘ ਬਡਹੇੜੀ 1978 ਤੋਂ ਲਗਾਤਾਰ ਰਾਜਸੀ ਖੇਤਰ ਵਿੱਚ ਵਿਚਰਦੇ ਹੋਏ ਲੋਕ ਸੇਵਾ ਕਰਦੇ ਆ ਰਹੇ ਹਨ ਹਨ ਉਹਨਾਂ ਆਪਣਾ ਰਾਜਸੀ ਜੀਵਨ ਵਿਦਿਆਰਥੀ ਹੁੰਦਿਆਂ ਸ਼ੁਰੂ ਕੀਤਾ ਉਦੋਂ ਉਹ 13 ਸਾਲ ਦੇ ਸੀ।ਉਹਨਾਂ ਦੇ ਦਾਦਾ ਜੀ ਨੰਬਰਦਾਰ ਚੰਨਣ ਸਿੰਘ ਅਜ਼ਾਦ ਭਾਰਤ ਦੇ ਪਹਿਲੇ ਰੱਖਿਆ ਮੰਤਰੀ ਮਰਹੂਮ ਸਰਦਾਰ ਬਲਦੇਵ ਸਿੰਘ ਦੇ ਹਮਾਇਤੀ ਸਨ ਸਨ ਉਦੋਂ ਪਿੰਡ ਬਡਹੇੜੀ ਤਹਿਸੀਲ ਖਰੜ ਜ਼ਿਲਾ ਅੰਬਾਲਾ ਦਾ ਹਿੱਸਾ ਹੁੰਦਾ ਸੀ ਸਰਦਾਰ ਬਲਦੇਵ ਸਿੰਘ ਅੰਬਾਲਾ ਤੋਂ ਲੋਕ ਸਭਾ ਹਲਕੇ ਤੋਂ ਚੁਣੇ ਗਏ ਸਨ। ਰਾਜਿੰਦਰ ਸਿੰਘ ਬਡਹੇੜੀ ਦੇ ਸਵਰਗਵਾਸੀ ਪਿਤਾ ਜਥੇਦਾਰ ਅਜਾਇਬ ਸਿੰਘ ਬਡਹੇੜੀ ਵੀ ਲੰਬਾ ਸਮਾਂ ਖਰੜ ਮੋਰਿੰਡਾ ਹਲਕਿਆਂ ਵਿੱਚ ਸਰਗਰਮੀ ਨਾਲ ਵਿਚਰਦੇ ਹੋਏ ਸਹਿਕਾਰੀ ਅਦਾਰਿਆਂ ਦੀਆਂ ਚੋਣਾਂ ਲੜਨ ਦੇ ਨਾਲ ਸ਼ੂਗਰਫੈੱਡ ਪੰਜਾਬ ਦੇ ਨਿਰਦੇਸ਼ਕ ਅਤੇ ਸਹਿਕਾਰੀ ਸ਼ੂਗਰ ਮਿੱਲ ਮੋਰਿੰਡਾ ਦੇ ਸਰਬ ਸੰਮਤੀ ਨਿਰਦੇਸ਼ਕ ਵੀ ਰਹੇ। ਰਾਜਿੰਦਰ ਸਿੰਘ ਬਡਹੇੜੀ ਵੀਹ ਸਾਲ ਸਾਬਕਾ ਸਪੀਕਰ ਪੰਜਾਬ ਵਿਧਾਨ ਸਭਾ ਸਰਦਾਰ ਰਵੀਇੰਦਰ ਸਿੰਘ ਦੇ ਸਿਆਸੀ ਸਕੱਤਰ ਅਤੇ ਅਕਾਲੀ ਦਲ-1920 ਦੇ ਸਾਬਕਾ ਸਕੱਤਰ ਅਤੇ ਮੁੱਖ ਬੁਲਾਰੇ ਵੀ ਰਹੇ 2016 ਤੋਂ ਉਹ ਕਾਂਗਰਸ ਪਾਰਟੀ ਲਈ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕੰਮ ਕਰਦੇ ਆ ਰਹੇ ਹਨ ।
ਸੋਸ਼ਲ ਅਤੇ ਇਲੈਕਟ੍ਰਾਨਿਕ ਮੀਡੀਆ ‘ਤੇ ਰਾਜਨੀਤਿਕ ਇਸ਼ਤਿਹਾਰਾਂ ਲਈ ਮਨਜ਼ੂਰੀ ਲਈ ਜਾਵੇ – ਜ਼ਿਲ੍ਹਾ ਚੋਣ ਅਫ਼ਸਰ
ਸੋਸ਼ਲ ਅਤੇ ਇਲੈਕਟ੍ਰਾਨਿਕ ਮੀਡੀਆ 'ਤੇ ਰਾਜਨੀਤਿਕ ਇਸ਼ਤਿਹਾਰਾਂ ਲਈ ਮਨਜ਼ੂਰੀ ਲਈ ਜਾਵੇ - ਜ਼ਿਲ੍ਹਾ ਚੋਣ ਅਫ਼ਸਰ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਸਿਰਫ ਪੂਰਵ-ਪ੍ਰਮਾਣਿਤ ਇਸ਼ਤਿਹਾਰਾਂ ਨੂੰ ਫਲੈਸ਼...