ਪਟਿਆਲਾ 17 ਦਸੰਬਰ( ਵਿਸ਼ਵ ਵਾਰਤਾ )-ਪਟਿਆਲਾ ਜ਼ਿਲ੍ਹੇ ਦੇ ਰਾਜਪੁਰਾ ਸ਼ਹਿਰ ਵਿੱਚ ਅੱਜ ਇਕ ਹੋਰ ਨਾਜਾਇਜ਼ ਸ਼ਰਾਬ ਬਣਾਉਣ ਵਾਲੀ ਫੈਕਟਰੀ ਫੜੀ ਗਈ ਹੈ । ਆਕਸਾਈਜ਼ ਵਿਭਾਗ ,ਹੈਲਥ ਵਿਭਾਗ ਤੇ ਪੰਜਾਬ ਪੁਲਸ ਦੇ ਸਾਂਝੇ ਆਪਰੇਸ਼ਨ ਦੌਰਾਨ ਫੜੀ ਗਈ ਇਸ ਦੀ ਪੁਸ਼ਟੀ ਐਕਸਾਈਜ਼ ਵਿਭਾਗ ਦੇ ਅਧਿਕਾਰੀ ਜੇ ਈ ਟੀ ਸੀ ਨਰੇਸ਼ ਦੂਬੇ ਦੱਸਿਆ ਕਿ ਇਸ ਦਾ ਪੂਰਾ ਖੁਲਾਸਾ ਬਾਅਦ ਵਿੱਚ ਕੀਤਾ ਜਾਵੇਗਾ । ਉਨ੍ਹਾਂ ਇਹ ਵੀ ਦੱਸਿਆ ਕਿ ਫੜੀ ਗਈ ਫੈਕਟਰੀ ਵਿਧਾਇਕ ਦੇ ਗੁਆਂਢ ਵਿਚ ਹੀ ਸੀ । ਸੂਤਰਾਂ ਮੁਤਾਬਕ ਪਤਾ ਲੱਗਾ ਹੈ ਕਿ ਫੜੀ ਗਈ ਫੈਕਟਰੀ ਚੋਂ ਐਥਨੌਲ ਤੇ ENA ਦੀ ਵੱਡੀ ਮਾਤਰਾ ਚ ਬਰਾਮਦਗੀ ਕੀਤੀ ਗਈ ਹੈ । ਇਨ੍ਹਾਂ ਕੈਮੀਕਲਾਂ ਨਾਲ ਨਕਲੀ ਸ਼ਰਾਬ ਤੇ ਨਕਲੀ ਸੈਨੀਟਾਈਜ਼ਰ ਬਣਾਇਆ ਜਾਂਦਾ ਹੈ । ਇੱਥੇ ਇਹ ਵੀ ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਵੀ ਰਾਜਪੁਰਾ ਚ ਇਕ ਨਕਲੀ ਸ਼ਰਾਬ ਬਣਾਉਣ ਵਾਲੀ ਫੈਕਟਰੀ ਫੜੀ ਗਈ ਸੀ ।
Rising Stars Asia Cup: ਅੱਜ ਹੋਵੇਗਾ ਭਾਰਤ-ਪਾਕਿਸਤਾਨ ਵਿਚਾਲੇ ਮਹਾਮੁਕਾਬਲਾ
Rising Stars Asia Cup: ਅੱਜ ਹੋਵੇਗਾ ਭਾਰਤ-ਪਾਕਿਸਤਾਨ ਵਿਚਾਲੇ ਮਹਾਮੁਕਾਬਲਾ ਚੰਡੀਗੜ੍ਹ, 22 ਨਵੰਬਰ (ਵਿਸ਼ਵ ਵਾਰਤਾ): ਅੱਜ ਇੱਕ ਵਾਰ ਫੇਰ ਭਾਰਤ ਅਤੇ...






















