ਅਕਾਲੀ ਦਲ-1920 ਦੇ ਸਾਬਕਾ ਸਕੱਤਰ ਅਤੇ ਮੁੱਖ ਬੁਲਾਰੇ ਅਤੇ ਆਲ ਇੰਡੀਆ ਜੱਟ ਮਹਾਂ ਸਭਾ ਦੇ ਕੌਮੀ ਡੈਲੀਗੇਟ ਅਤੇ ਸੂਬਾ ਪ੍ਰਧਾਨ ਕੇਂਦਰੀ ਸ਼ਾਸ਼ਤ ਪ੍ਰਦੇਸ਼ ਚੰਡੀਗੜ੍ਹ ਰਾਜਿੰਦਰ ਸਿੰਘ ਬਡਹੇੜੀ ਨੇ ਪ੍ਰੈੱਸ ਬਿਆਨ ਰਾਹੀਂ ਦਾਅਵਾ ਕੀਤਾ ਹੈ ਕਿ 2019 ਦੀਆਂ ਲੋਕ ਸਭਾ ਚੋਣਾਂ ਦੇ ਸਬੰਧ ਵਿੱਚ ਵੱਖ ਵੱਖ ਇਲਾਕਿਆਂ ਅਤੇ ਸੂਬਿਆਂ ਦੇ ਸਰਵੇਖਣ ਅਨੁਸਾਰ ਅਕਾਲੀ ਦਲ ਬਾਦਲ ਅਤੇ ਭਾਜਪਾ ਪੰਜਾਬ ਦੀਆਂ ਸਾਰੀਆਂ ਤੇਰਾਂ ਦੀਆਂ ਤੇਰਾਂ ਸੀਟਾਂ ਹਾਰੇਗਾ ਬਾਦਲ ਕੇਵਲ ਤੇ ਕੇਵਲ ਆਪਣੇ ਪਰਿਵਾਰ ਦੀ ਇੱਜ਼ਤ ਬਚਾਉਣ ਲਈ ਬਠਿੰਡਾ ਲੋਕ ਸਭਾ ਹਲਕੇ ਤੋਂ ਹਰਸਿਮਰਤ ਬਾਦਲ ਨੂੰ ਹਾਰਨ ਤੋਂ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿਉਂਕਿ ਕਿ ਉਹਨਾਂ ਨੂੰ ਇਹ ਗਿਆਨ ਹੋ ਚੁੱਕਿਆ ਹੈ ਕਿ ਸਿੱਖ ਕੌਮ ਬਾਦਲਕਿਆਂ ਨੂੰ ਨਕਾਰ ਚੁੱਕੀ ਹੈ ਮੋਦੀ ਸਰਕਾਰ ਦੀਆਂ ਸਾਰੀਆਂ ਸਕੀਮਾਂ ਫੇਲ੍ਹ ਹੋ ਚੁੱਕੀਆਂ ਹਨ ਨੋਟਬੰਦੀ ਦੇ ਫੈਸਲੇ ਤੋਂ ਸਾਰੇ ਵਰਗ ਦੁਖੀ ਹੋਏ ਹਨ, ਕਿਸਾਨਾਂ ਦੀਆਂ ਮੰਗਾਂ ਮੋਦੀ ਦੇ ਝੂਠ ਕਾਰਨ ਉਸੇ ਤਰ੍ਹਾਂ ਲੰਬਿਤ ਪਈਆਂ ਹਨ ਨਰਿੰਦਰ ਮੋਦੀ ਉਦਯੋਗਿਕ ਘਰਾਣਿਆਂ ਦਾ ਚਹੇਤੇ ਸਾਬਤ ਹੋਇਆ ਹੈ ਬਾਦਲ ਪਰਿਵਾਰ ਆਪਣੇ ਨਿੱਜੀ ਹਿੱਤਾਂ ਲਈ ਜਨਸੰਘ ਭਾਜਪਾ ਦੀ ਝੋਲ਼ੀ ਚੁੱਕ ਕੇ ਮੋਦੀ ਦੇ ਝੂਠੇ ਗੁਣਗਾਨ ਕਰ ਰਿਹੈ । ਹਰਿਆਣਾ ਵਿੱਚ ਵੀ ਭਾਜਪਾ ਅਤੇ ਚੌਟਾਲਾ ਪਰਿਵਾਰ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਵੇਗਾ ਅਤੇ ਕਾਂਗਰਸ ਹਰਿਆਣਾ ਦੀਆਂ ਦਸ ਦੀਆਂ ਦਸ ਸੀਟਾਂ ਜਿੱਤਣ ਦੇ ਸਮਰੱਥ ਹੈ ਆਮ ਆਦਮੀ ਪਾਰਟੀ ਪੰਜਾਬ ਹਰਿਆਣਾ ਦੀਆਂ ਸਾਰੀਆਂ ਸੀਟਾਂ ਤੇ ਜ਼ਮਾਨਤ ਹੀ ਜ਼ਬਤ ਕਰਵਾਏਗੀ ਚੰਡੀਗੜ੍ਹ ਦੀ ਸੀਟ ਤੇ ਵੀ ਕਾਂਗਰਸ ਦਾ ਪੱਲੜਾ ਭਾਰੀ ਨਜ਼ਰ ਆ ਰਿਹਾ ਹੈ । ਹਿਮਾਚਲ ਪ੍ਰਦੇਸ਼ ਦੀਆਂ ਚਾਰੇ ਸੀਟਾਂ ਕਾਂਗਰਸ ਹੀ ਜਿੱਤ ਹਾਸਲ ਕਰਨ ਲਈ ਅੱਗੇ ਚੱਲ ਰਹੀ ਹੈ । NDA ਸਾਰਿਆਂ ਥਾਵਾਂ ਤੇ ਆਪਣੀ ਅੰਦਰੂਨੀ ਫੁੱਟ ਕਾਰਨ ਅਤੇ ਮਾੜੀਆਂ ਘਟਨਾਵਾਂ ਅਤੇ ਮਾੜੀਆਂ ਨੀਤੀਆਂ ਕਾਰਨ ਬਹੁਤ ਕਮਜ਼ੋਰ ਸਾਬਿਤ ਹੋ ਚੁੱਕਿਆ ਹੈ।ਬਡਹੇੜੀ ਨੇ ਆਖਿਆ ਕਿ ਜੱਟ ਮਹਾਂ ਸਭਾ,ਬੇਰੁਜ਼ਗਾਰ ਨੌਜਵਾਨਾਂ ਅਤੇ ਕਿਸਾਨਾਂ ਨਾਲ ਤਾਲਮੇਲ ਕਰਕੇ ਆਪਣੀਆਂ ਪ੍ਰਾਪਤ ਕੀਤੀ ਜਾਣਕਾਰੀ ਨਾਲ ਇਹ ਬਿਆਨ ਜਾਰੀ ਕਰਦਿਆਂ ਇਹਨਾਂ ਸਥਿਤੀਆਂ ਨੂੰ ਦੇਖ ਕੇ ਮੋਦੀ ਸਰਕਾਰ ਦੇ ਪੈਰ ਉੱਖੜਦੇ ਦਿੱਖ ਰਹੇ ਹਨ ਦੂਜਾ ਪ੍ਰਿਯੰਕਾ ਗਾਂਧੀ ਦੇ ਰਾਜਸੀ ਪਿੜ ਵਿੱਚ ਪੈਰ ਧਰਨ ਨਾਲ ਕਾਂਗਰਸ ਨੂੰ ਹੁਲਾਰਾ ਮਿਲਣ ਨਾਲ ਲਾਭ ਜਰੂਰ ਮਿਲਿਆਹੈ । ਬਾਦਲ ਪਰਿਵਾਰ ਦੀ ਸਿੱਖ ਕੌਮ ਪ੍ਰਤੀ ਗਦਾਰੀ ਕਰਕੇ ਅਤੇ ਬਰਗਾੜੀ ਬਹਿਬਲ ਕਲਾਂ ਘਟਨਾਵਾਂ ਦੀ ਸਜਾ ਵੀ ਬਾਦਲਕਿਆਂ ਨੂੰ ਜਰੂਰ ਸੱਟ ਲੱਗੀ ਹੈ ।ਕੇਜਰੀਵਾਲ ਦੀਆਂ ਆਪਹੁਦਰੀਆਂ ਕਾਰਨ ਆਪ ਨੂੰ ਨੁਕਸਾਨ ਪਹੁੰਚਾਉਣ ਲਈ ਜ਼ਿੰਮੇਵਾਰ ਸਾਬਤ ਹੋਇਆ ਹੈ ।ਕੁੱਲ ਮਿਲਾ ਕੇ UPA ਅੱਗੇ NDA ਕਮਜ਼ੋਰ ਹੋਇਆ ਲੱਗ ਪਿਆ ਹੈ ।ਇਸ ਲਈ ਮੋਦੀ ਸਰਕਾਰ ਦੇ ਦੁਬਾਰਾ ਆਉਣ ਦੀ ਕੋਈ ਉਮੀਦ ਨਜ਼ਰ ਨਹੀਂ ਆ ਰਹੀ ।
ਸ਼੍ਰੀ ਅਨੰਦਪੁਰ ਸਾਹਿਬ ਲੋਕ ਸਭਾ ਤੋਂ ਬਸਪਾ ਪੰਜਾਬ ਸੂਬਾ ਪ੍ਰਧਾਨ ਜਸਵੀਰ ਸਿੰਘ ਗੜੀ ਹੋਣਗੇ ਉਮੀਦਵਾਰ – ਰਣਧੀਰ ਸਿੰਘ ਬੈਣੀਵਾਲ
ਸ਼੍ਰੀ ਅਨੰਦਪੁਰ ਸਾਹਿਬ ਲੋਕ ਸਭਾ ਤੋਂ ਬਸਪਾ ਪੰਜਾਬ ਸੂਬਾ ਪ੍ਰਧਾਨ ਜਸਵੀਰ ਸਿੰਘ ਗੜੀ ਹੋਣਗੇ ਉਮੀਦਵਾਰ - ਰਣਧੀਰ ਸਿੰਘ ਬੈਣੀਵਾਲ ਚੰਡੀਗੜ੍ਹ,...