ਫ਼ੌਗਿੰਗ ਸਪਰੇਅ ਕਰਦੇ ਸਮੇਂ ਆਪਣੇ ਘਰਾਂ ਦੀਆਂ ਖਿੜਕੀਆਂ ਤੇ ਦਰਵਾਜੇ ਰੱਖੇ ਜਾਣ ਖੁੱਲੇ
ਬਠਿੰਡਾ, 10 ਅਗਸਤ (ਕੁਲਬੀਰ ਬੀਰਾ): ਕਮਿਸ਼ਨਰ ਨਗਰ ਨਿਗਮ ਸ਼੍ਰੀ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਦੱਸਿਆ ਕਿ ਸ਼ਹਿਰ ਅੰਦਰ ਮੱਛਰਾਂ ਦੀ ਰੋਕਥਾਮ ਲਈ ਫੌਗਿੰਗ ਸਪਰੇਅ ਕਰਵਾਈ ਜਾ ਰਹੀ ਹੈ। ਉਨਾਂ ਦੱਸਿਆ ਕਿ ਵੱਖ-ਵੱਖ ਵਾਰਡਾਂ ਵਿੱਚ ਸਪਰੇਅ ਫੌਗਿੰਗ ਮਸ਼ੀਨ ਰਾਹੀਂ ਕਰਵਾਈ ਜਾ ਰਹੀ ਹੈ। ਮਸ਼ੀਨ ਚਲਾਉਣ ਦਾ ਸਮਾਂ ਸ਼ਾਮ 6:30 ਵਜੇ ਤੋਂ ਸ਼ੁਰੂ ਹੋਵੇਗਾ। ਉਨਾਂ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਫ਼ੌਗਿੰਗ ਸਪਰੇਅ ਕਰਦੇ ਸਮੇਂ ਆਪਣੇ ਘਰਾਂ ਦੀਆਂ ਖਿੜਕੀਆਂ ਤੇ ਦਰਵਾਜੇ ਖੁੱਲਣ ਰੱਖਣ।
ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਸੈਨੇਟਰੀ ਸੁਪਰਵਾਈਜ਼ਰ ਸ਼੍ਰੀ ਰਮਨਦੀਪ ਨੇ ਦੱਸਿਆ ਕਿ 11 ਅਗਸਤ ਨੂੰ ਭੱਟੀ ਰੋਡ ਦਾ ਖੱਬਾ ਪਾਸਾ ਅਤੇ ਗਨੇਸ਼ਾ ਬਸਤੀ, ਠਾਕੁਰ ਕਲੋਨੀ ਅਤੇ ਧੀਵਰ ਕਲੋਨੀ, ਅੰਬੇਦਕਰ ਨਗਰ ਦਾ ਏਰੀਆ, ਮਾਡਲ ਟਾਊਨ ਫੇਸ-2, ਬੇਅੰਤ ਨਗਰ, ਕੱਚਾ ਧੋਬੀਆਣਾ ਅਤੇ ਧੋਬੀਆਣਾ ਬਸਤੀ ਏਰੀਆ, ਸੁਰਖਪੀਰ ਰੋਡ ਅਤੇ ਮੁਲਤਾਨੀਆਂ ਰੋਡ ਦਾ ਸੱਜਾ ਪਾਸਾ, ਗੁਰੂ ਨਾਨਕ ਨਗਰ ਦੀਆਂ ਗਲੀਆਂ, ਮੁਲਤਾਨੀਆਂ ਰੋਡ ਮੇਨ ਸੜਕ, ਬੀੜਤਲਾ ਰੋਡ, ਸੁਭਾਸ਼ ਬਸਤੀ, ਮਿਉਸੀਪਲ ਕਲੋਨੀ, ਸੀਵਰੇਜ਼ ਬੋਰਡ ਦਫ਼ਤਰ, ਮਾਤਾ ਜੀ.ਵੀ.ਨਗਰ, ਹਜ਼ੂਰਾ ਕਪੂਰਾ ਕਲੋਨੀ ਗਲੀ ਨੰ: 9, ਗੁਰੂ ਗੋਬਿੰਦ ਸਿੰਘ ਨਗਰ ਗਲੀ ਨੰਬਰ 9 ਤੱਕ ਦਾ ਖੱਬਾ ਪਾਸਾ, ਰੋਜ਼ ਗਾਰਡਨ, ਜ਼ੋਗਰ ਪਾਰਕ।
ਉਨਾਂ ਹੋਰ ਦੱਸਿਆ ਕਿ 12 ਅਗਸਤ ਪੁਖਰਾਜ ਕਲੋਨੀ, ਮਿਨੋਚਾ ਕਲੋਨੀ, ਘਨੱਈਆ ਨਗਰ, ਵਾਲਮੀਕ ਬਸਤੀ, ਗਲੀ ਖੱਦਰ ਭੰਡਾਰ ਵਾਲਾ ਏਰੀਆ, ਮਾਡਲ ਟਾਊਨ, ਫੇਸ-1, ਰੇਡੀਓ ਕਲੋਨੀ, ਹਰਬੰਸ ਨਗਰ, ਸੰਤ ਨਗਰ ਇੰਡਸਟਰੀਅਲ ਏਰੀਆ, ਮਤੀ ਦਾਸ ਨਗਰ, ਆਲਮ ਬਸਤੀ, ਦੂਬੇ ਕਲੋਨੀ, ਪਰਸਰਾਮ ਨਗਰ ਦਾ ਖੱਬਾ ਪਾਸਾ ਅਤੇ ਪ੍ਰਤਾਪ ਨਗਰ ਦਾ ਸੱਜਾ ਪਾਸਾ, ਜੁਝਾਰ ਸਿੰਘ ਨਗਰ ਦਾ ਸੱਜਾ ਪਾਸਾ ਅਤੇ ਅਜੀਤ ਰੋਡ ਘੋੜੇ ਵਾਲਾ ਚੌਂਕ ਤੋ ਅੱਗੇ ਦਾ ਖੱਬਾ ਪਾਸੇ ਵਾਲਾ ਏਰੀਆਂ, ਗੁਰੂ ਤੇਗ ਬਹਾਦਰ ਨਗਰ ਅਤੇ ਪਰਿੰਦਾ ਰੋਡ ਦੀਆਂ ਗਲੀਆਂ।
ਸੈਨੇਟਰੀ ਸੁਪਰਵਾਈਜ਼ਰ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ 13 ਅਗਸਤ ਨੂੰ ਪ੍ਰਤਾਪ ਨਗਰ ਦਾ ਖੱਬਾ ਪਾਸਾ, ਬਚਿੱਤਰ ਸਿੰਘ ਗੁਰੂਦੁਆਰੇ ਦਾ ਏਰੀਆਂ, ਹਰਬੰਸ ਕਲੋਨੀ, ਐਸ.ਏ.ਐਸ ਨਗਰ, ਲਾਭ ਸਿੰਘ ਚੌਂਕ ਦਾ ਏਰੀਆ, ਹੰਸ ਨਗਰ, ਸੰਗੂਆਣਾ ਬਸਤੀ, ਨਰੂਆਣਾ ਰੋਡ ਦੀਆਂ ਖੱਬੇ ਪਾਸੇ ਦੀਆਂ ਗਲੀਆਂ, ਸ਼ਹੀਦ ਭਗਤ ਸਿੰਘ ਨਗਰ, ਦਸ਼ਮੇਸ਼ ਨਗਰ, ਪ੍ਰਤਾਪ ਢਿਲੋਂ ਬਸਤੀ ਪੀਪੀਆਂ ਵਾਲੀ ਗਲੀ, ਥਰਮਲ ਕੱਚੀ ਕਲੋਨੀ, ਖੇਤਾ ਸਿੰਘ ਬਸਤੀ ਅਤੇ ਹਰਦੇਵ ਨਗਰ, ਕੋਠੇ ਕਾਮੇ ਕੇ, ਜਨਤਾ ਨਗਰ, ਸਰਾਭਾ ਨਗਰ, ਹਰਪਾਲ ਨਗਰ, ਬਸੰਤ ਵਿਹਾਰ ਅਤੇ ਅਗਰਵਾਲ ਕਲੋਨੀ ਦਾ ਏਰੀਆ।
ਇਸੇ ਤਰਾਂ 14 ਅਗਸਤ ਨੂੰ ਅਮਰਪੁਰਾ ਬਸਤੀ, ਮਹਿਣਾ ਬਸਤੀ, ਬੰਗੀ ਨਗਰ, ਊਧਮ ਸਿੰਘ ਨਗਰ ਅਤੇ ਗਣਪਤੀ ਇੰਨਕਲੇਵ, ਥਰਮਲ ਕਲੋਨੀ, ਜੋਗਾਨੰਦ ਰੋਡ ਦਾ ਏਰੀਆ , ਕੋਠੇ ਅਮਰਪੁਰਾ ਅਤੇ ਨਾਲ ਦੇ ਕੋਠੇ ਹਾਕਮ ਸਿੰਘ, ਗੁਰੂ ਦੀ ਨਗਰੀ, ਵੂਮੈਨ ਹੋਸਟਲ, ਸਿਵਲ ਹਸਪਤਾਲ, ਹਾਜ਼ੀਰਤਨ ਲਿੰਕ ਰੋਡ, ਹਾਊਸ ਕਲੋਨੀ ਏਰੀਆ, ਰੀਜਨਲ ਸੈਂਟਰ, ਹਾਜੀ ਰਤਨ ਗੁਰੂਦੁਆਰਾ ਅਤੇ ਦਰਗਾਹ, ਭਾਰਤ ਨਗਰ, ਪਟੇਲ ਨਗਰ, ਗਰੀਨ ਐਵਨਿਊ ਤੇ ਜੁਝਾਰ ਸਿੰਘ ਨਗਰ ਖੱਬੇ ਪਾਸੇ ਦਾ ਏਰੀਆ,
ਇਸ ਤੋਂ ਇਲਾਵਾ ਉਨਾਂ ਕਿਹਾ ਕਿ 15 ਅਗਸਤ ਨੂੰ ਸੰਜੇ ਨਗਰ ਅਤੇ ਆਵਾ ਬਸਤੀ, ਕਾਲਾ ਸਿੰਘ ਸਿੱਧੂ ਕਲੋਨੀ ਨੇੜੇ ਦਾਣਾ ਮੰਡੀ, ਰਾਮਬਾਗ ਰੋਡ ਤੇ 80 ਫੁੱਟੀ ਰੋਡ ਦਾ ਏਰੀਆ, ਪੁਲਿਸ ਕੁਆਟਰ, ਹਰੀ ਨਗਰ, ਪ੍ਰੀਤ ਨਗਰ ਅਤੇ ਲਾਲ ਸਿੰਘ ਬਸਤੀ ਦਾ ਸਾਰਾ ਏਰੀਆਂ ਦੋਨੋ ਸਾਈਡਾਂ, ਅਹਾਤਾ ਮਧੋਕਪੁਰਾ ਤੇ ਮੱਛੀ ਮਾਰਕੀਟ ਦਾ ਏਰੀਆ, ਅਹਾਤਾ ਸਿਕੰਦਰਪੁਰਾ, ਵੀਰ ਕਲੋਨੀ ਅਤੇ ਨਾਮਦੇਵ ਨਗਰ ਦਾ ਏਰੀਆ, ਆਰਿਆ ਨਗਰ, ਸ਼ਕਤੀ ਨਗਰ, ਅਜੀਤ ਰੋਡ ਦੋਨੋ ਪਾਸੇ, ਘੋੜੇ ਵਾਲਾ ਚੌਂਕ ਅਤੇ ਪਾਵਰ ਹਾਊਸ ਰੋਡ ਦਾ ਖੱਬਾ ਪਾਸਾ, 100 ਫੁੱਟੀ ਚੌਂਕ ਤੱਕ ਅਤੇ ਬੀਬੀ ਵਾਲਾ ਰੋਡ ਦੇ ਸੱਜੇ ਪਾਸੇ ਦਾ ਏਰੀਆ।
ਸ਼੍ਰੀ ਰਮਨਦੀਪ ਨੇ ਕਿਹਾ ਕਿ 16 ਅਗਸਤ ਨੂੰ ਸਾਰੀਆ ਰੇਲਵੇ ਕਲੋਨੀਆਂ, ਪੂਜਾ ਵਾਲਾ ਮੁਹੱਲਾ ਤੋਂ ਪੀ.ਆਰ.ਟੀ.ਸੀ ਰੋਡ ਦਾ ਖੱਬਾ ਪਾਸਾ, ਜੀ.ਟੀ.ਰੋਡ ਹੁੰਦੇ ਹੋਏ ਮਾਲ ਰੋਡ, ਫਾਇਰ ਬ੍ਰਿਗੇਡ ਕਿਲਾ ਰੋਡ ਹੁੰਦੇ ਹੋਏ ਪੂਜਾ ਵਾਲਾ ਮੁਹੱਲਾ, ਬੱਸ ਸਟੈਂਡ, ਬਾਬਾ ਦੀਪ ਸਿੰਘ ਨਗਰ ਤੇ ਬਲਰਾਜ ਨਗਰ, ਨੱਛਤਰ ਨਗਰ, ਡੰਪ, ਸ਼ੀਸ ਮਹਿਲ ਕਲੋਨੀ, ਮਾਨਸਾ ਰੋਡ ਪਿੱਛੇ ਮਹਿੰਦਰਾ ਏਜੰਸੀ, ਫਾਇਰ ਬ੍ਰਿਗੇਡ, ਮਾਲ ਰੋਡ ਸਟੇਸ਼ਨ ਤੋਂ ਤਾਰ ਬਜ਼ਾਰ, ਸਿਰਕੀ ਬਜ਼ਾਰ, ਪੁਰਾਣਾ ਥਾਣਾ ਕਿਲਾ ਰੋਡ ਹੁੰਦੇ ਹੋਏ ਫਾਇਰ ਬ੍ਰਿਗੇਡ ਤੱਕ ਦਾ ਅੰਦਰਲਾ ਏਰੀਆ ਵਿਖੇ ਫੌਗਿੰਗ ਸਪਰੇਅ ਹੋਵੇਗੀ।