
ਮੋਹਾਲੀ 10 ਅਪ੍ਰੈਲ( ਵਿਸ਼ਵ ਵਾਰਤਾ)- ਪੰਜਾਬ ਵਿੱਚ ਕਰੋਨਾ ਵਾਇਰਸ ਨੇ ਜਿੱਥੇ ਡਰ ਅਤੇ ਭੈ ਦਾ ਮੌਹਲ ਬਣਾ ਰੱਖਿਆ ਹੈ ।ਜਿਸ ਕਾਰਨ ਲੋਕਾਂ ਵਿਚਕਾਰ ਕਰੋਨਾ ਕਾਰਨ ਮਾਰੇ ਗਏ ਵਿਅਕਤੀਆਂ ਦੀਆਂ ਲਾਸ਼ਾਂ ਤੇ ਗਲਤ ਧਾਰਨਾ ਪੈਦਾ ਹੋ ਰਹੀ ਹੈ ਅਤੇ ਕਈ ਥਾਵਾਂ ਤੇ ਉਹਨਾਂ ਲਾਸ਼ਾਂ ਦਾ ਸ਼ਮਸ਼ਾਨ ਘਾਟਾ ਵਿੱਚ ਅੰਤਿਮ ਸੰਸਕਾਰ ਕਰਨ ਤੋਂ ਮਨ੍ਹਾ ਕਰ ਦਿੱਤਾ ਗਿਆ ।ਉਸ ਗਲਤ ਧਾਰਨਾ ਨੂੰ ਖਤਮ ਕਰਨ ਲਈ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੁਰਾਲੀ ਨੇੜੇ ਚਿਤਾਮਲੀ ਪਿੰਡ ਦੇ ਸਰਪੰਚ ਜਿਸ ਦੀ ਕਰੋਨਾ ਨਾਲ ਮੌਤ ਹੋ ਗਈ ਸੀ,ਦੇ ਅੰਤਿਮ ਸੰਸਕਾਰ ਵਿੱਚ ਖੁੱਦ ਸ਼ਾਮਿਲ ਹੋ ਕੇ ਇਕ ਦਲੇਰਾਨਾ ਫੈਸਲਾ ਲਿਆ ਜਿਸ ਤੋ ਪ੍ਰੇਰਣਾ ਲੈਂਦੇ ਹੋਏ ਜਿਲ੍ਹਾ ਰੂਪ ਨਗਰ ਦੇ ਪੰਚਾਇਤ ਘਨੌਲੀ ਨੇ ਵੱਡਾ ਫੈਸਲ਼ਾ ਲੈਂਦੇ ਹੋਏ ਪ੍ਰਸ਼ਾਸ਼ਨ ਨੂੰ ਲਿੱਖਤੀ ਪੇਸ਼ਕਸ਼ ਕਰਦੇ ਹੋਏ ਕਿਹਾ ਕਿ ਜ਼ਿਲ੍ਹੇ ਦੇ ਕਰੋਨਾ ਤੋਂ ਮਰਨ ਵਾਲਿਆਂ ਦਾ ਅੰਤਿਮ ਸੰਸਕਾਰ ਪਿੰਡ ਦੇ ਸ਼ਮਸ਼ਾਨਘਾਟ ਵਿੱਚ ਕਰ ਦਿੱਤਾ ਜਾਵੇ । ਜਿਸ ਤੇ ਸਾਨੂੰ ਕੋਈ ਇਤਰਾਜ ਨਹੀਂ ਹੋਵੇਗਾ।





















