ਚੰਡੀਗੜ੍ਹ 23 ਮਾਰਚ( ਵਿਸ਼ਵ ਵਾਰਤਾ)-ਨਗਰ ਨਿਗਮ ਮੇਅਰ ਕੁਲਵੰਤ ਸਿੰਘ* ਵਲੋਂ ਵਿੱਤ ਅਤੇ ਠੇਕਾ ਕਮੇਟੀ ਦੀ ਤਤਕਾਲ ਮੀਟਿੰਗ ਕੀਤੀ ਗਈ ਜਿਸ ਵਿੱਚ ਕੈਮੀਕਲ, ਦਵਾਈਆਂ, ਮਾਸਕ, ਸੈਨੀਟਾਈਜਰ ਖਰੀਦਣ ਲਈ 15 ਲੱਖ ਰੁਪਏ ਪਾਸ ਕੀਤੇ ਗਏ ਅਤੇ ਕਮਿਸ਼ਨਰ ਨੂੰ ਹਦਾਇਤ ਕੀਤੀ ਗਈ ਕਿ ਇਸ ਚੱਲ ਰਹੀ ਮਹਾਂਮਾਰੀ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਮੋਹਾਲੀ ਸ਼ਹਿਰ ਨੂੰ ਪੂਰੀ ਤਰ੍ਹਾਂ ਸੈਨੀਟਾਈਜ ਕੀਤਾ ਜਾਵੇ| ਇਸ ਤੋਂ ਇਲਾਵਾ ਮੋਹਾਲੀ ਸ਼ਹਿਰ ਦੇ ਨਾਲ ਲੱਗਦੇ ਪਿੰਡ ਅਤੇ ਕਲੌਨੀਆਂ ਵਿੱਚ ਵੀ ਇਸਦਾ ਦਾ ਸਪਰੇਅ ਕੀਤਾ ਜਾਵੇ| ਸੈਨੀਟਾਈਜਰ ਦਾ ਸਪਰੇਅ ਕਰਨ ਲਈ ਮੈਨੂਅਲ ਦੇ ਨਾਲ-ਨਾਲ ਮਕੈਨੀਕਲ ਮਸ਼ੀਨਾ ਜਿਵੇਂ ਕਿ ਸਫਾਈ ਮਸ਼ੀਨ ਅਤੇ ਫਾਇਰ ਟੈਂਡਰਾਂ ਦੀ ਵੀ ਮਦਦ ਲਈ ਜਾਵੇ ਤਾਂ ਜੋ ਬਿਨ੍ਹਾਂ ਕਿਸੇ ਦੇਰੀ ਦੇ ਸ਼ਹਿਰ ਨੂੰ ਸੈਨੀਟਾਈਜ ਕੀਤਾ ਜਾਵੇ|
Big Breaking : ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ
ਚੰਡੀਗੜ੍ਹ, 15 ਨਵੰਬਰ (ਵਿਸ਼ਵ ਵਾਰਤਾ) ਰਾਤ 10 ਵਜੇ ਦੀਆਂ ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ...





















