ਮੋਹਾਲੀ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ
ਗੈਂਗਸਟਰ ਸੰਪਤ ਨਹਿਰਾ ਦੇ 5 ਸਾਥੀਆਂ ਨੂੰ ਕੀਤਾ ਕਾਬੂ
ਮੋਹਾਲੀ, 11ਅਗਸਤ(ਵਿਸ਼ਵ ਵਾਰਤਾ) ਪੰਜਾਬ ਪੁਲਿਸ ਸੂਬੇ ਭਰ ਵਿੱਚੋਂ ਗੈਂਗਵਾਰ ਨੂੰ ਨੱਥ ਪਾਉਣ ਲਈ ਲਗਾਤਾਰ ਕੰਮ ਕਰ ਰਹੀ ਹੈ। ਹੁਣ ਮੁਹਾਲੀ ਦੇ ਸੀਆਈਏ ਸਟਾਫ ਨੂੰ ਵੱਡੀ ਕਾਮਯਾਬੀ ਮਿਲੀ ਹੈ। ਪੁਲਸ ਨੇ ਗੈਂਗਸਟਰ ਸੰਪਤ ਨਹਿਰਾ ਦੇ 5 ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਮਾਮਲਾ ਖਰੜ ਵਿੱਚ ਹੋਈ ਲੁੱਟ ਦਾ ਹੈ। ਜਿੱਥੇ ਇਸ ਸਾਲ ਜਨਵਰੀ ਦੇ ਮਹੀਨੇ ਖਰੜ ਮੋਰਿੰਡਾ ਰੋਡ ‘ਤੇ ਗੰਨ ਪੁਆਇੰਟ ‘ਤੇ ਬ੍ਰਿਜਾ ਕਾਰ ਲੁੱਟੀ ਗਈ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਸਪੀ ਵਿਵੇਕਸ਼ੀਲ ਸੋਨੀ ਨੇ ਦੱਸਿਆ ਕਿ ਗੈਂਗਸਟਰ ਸੰਪਤ ਨਹਿਰਾ ਦੇ 5 ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮਾਂ ਦੇ ਕਬਜ਼ੇ ‘ਚੋਂ ਭਾਰੀ ਮਾਤਰਾ ‘ਚ ਹਥਿਆਰ ਬਰਾਮਦ ਕੀਤੇ ਗਏ ਹਨ। ਇਨ੍ਹਾਂ ‘ਤੇ ਜ਼ੀਰਕਪੁਰ ਦੇ ਵੱਡੇ ਹੋਟਲ ਮਾਲਕਾਂ ਤੋਂ ਫਿਰੌਤੀ ਵਸੂਲਣ ਦਾ ਵੀ ਦੋਸ਼ ਹੈ।























