ਅੰਮ੍ਰਿਤਸਰ 8 ਮਾਰਚ 2023 (ਵਿਸ਼ਵ ਵਾਰਤਾ)-ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ ਸੂਦਨ ਦੇ ਦਿਸ਼ਾ ਨਿਰਦੇਸ਼ ਅਤੇ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀ ਸੁਰਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅੰਮ੍ਰਿਤਸਰ ਵੱਲੋ ਬਹੁ—ਤਕਨੀਕੀ ਕਾਲਜ਼, ਛੇਹਰਟਾ ਅੰਮ੍ਰਿਤਸਰ ਦੇ ਸਹਿਯੋਗ ਨਾਲ 07 ਮਾਰਚ ਨੂੰ ਮੈਗਾ ਰੋਜ਼ਗਾਰ ਮੇਲਾ ਲਗਾਇਆ ਗਿਆ।
ਸ੍ਰੀ ਵਿਕਰਮ ਜੀਤ ਡਿਪਟੀ ਡਾਇਰੈਕਟਰ, ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਅੰਮ੍ਰਿਤਸਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੈਗਾ ਰੋਜ਼ਗਾਰ ਮੇਲੇ ਵਿੱਚ ਮਸ਼ਹੂਰ ਕੰਪਨੀਆਂ ਸਿੰਬਾ ਕੁਆਰਟਸ, ਵੈਬਰਜ਼, ਮੈਕਸੀਕਸ, ਪੁਖਰਾਜ, ਕੋਚਰਟੈੱਕ, ਕੋਨੈਕਟ ਬਰੋਡਬੈਂਡ, ਐਸ.ਬੀ.ਆਈ ਲਾਈਫ, ਸਾਡਾ ਪਿੰਡ, ਅਜਾਈਲ, ਸਵਾਨੀ ਮੋਟਰਜ਼, ਇਡਲਵਾਈਸ ਟੋਕੀਉ, ਆਦਿ ਕੰਪਨੀਆ ਵੱਲੋਂ ਭਾਗ ਲਿਆ ਗਿਆ। ਇਸ ਮੈਗਾ ਰੋਜ਼ਗਾਰ ਮੇਲੇ ਵਿੱਚ ਕੰਪਨੀਆਂ ਵੱਲੋਂ ਲਾਈਫ਼ ਮਿਤਰਾ, ਕੌਂਸਲਰ, ਆਈ.ਟੀ ਸੈਕਟਰ, ਇੰਨਸ਼ੋਰੈਸ ਸੈਕਟਰ, ਸੇਲਜ਼ ਐਕਜ਼ਕਿਊਟ ਅਤੇ ਟੈਲੀਕਾਲਰ ਆਦਿ ਅਸਾਮੀਆਂ ਲਈ ਚੋਣ ਕੀਤੀ ਗਈ। ਉਨਾਂ ਦੱਸਿਆ ਕਿ ਇਸ ਮੈਗਾ ਰੋਜ਼ਗਾਰ ਮੇਲੇ ਵਿੱਚ 472 ਉਮੀਦਵਾਰਾਂ ਵੱਲੋਂ ਭਾਗ ਲਿਆ ਗਿਆ ਅਤੇ 180 ਉਮੀਦਵਾਰਾਂ ਨੂੰ ਨੋਕਰੀ ਲਈ ਚੋਣ/ਸ਼ਾਰਟਲਿਸਟ ਕੀਤਾ ਗਿਆ।