ਮੇਘਾਲਿਆ ਅਤੇ ਨਾਗਾਲੈਂਡ ‘ਚ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਸ਼ੁਰੂ
ਚੰਡੀਗੜ੍ਹ, 27ਫਰਵਰੀ(ਵਿਸ਼ਵ ਵਾਰਤਾ) ਮੇਘਾਲਿਆ ਅਤੇ ਨਾਗਾਲੈਂਡ ‘ਚ ਵਿਧਾਨ ਸਭਾ ਚੋਣਾਂ ਲਈ ਸਵੇਰੇ 7 ਵਜੇ ਵੋਟਿੰਗ ਸ਼ੁਰੂ ਹੋ ਗਈ ਹੈ। ਦੱਸ ਦਈਏ ਕਿ ਮੇਘਾਲਿਆ ਦੀਆਂ 60 ਅਤੇ ਨਾਗਾਲੈਂਡ ਦੀਆਂ 59 ਵਿਧਾਨ ਸਭਾ ਸੀਟਾਂ ਲਈ ਵੋਟਿੰਗ ਹੋਣੀ ਹੈ। ਚੋਣਾਂ ਦੇ ਨਤੀਜੇ 2 ਮਾਰਚ ਨੂੰ ਆਉਣਗੇ। ਨਾਗਾਲੈਂਡ ‘ਚ 60 ਸੀਟਾਂ ਹਨ ਪਰ ਇਕ ਸੀਟ ਤੋਂ ਕਾਂਗਰਸ ਉਮੀਦਵਾਰ ਦੇ ਹਟਣ ਤੋਂ ਬਾਅਦ ਸਿਰਫ 59 ਸੀਟਾਂ ‘ਤੇ ਹੀ ਵੋਟਿੰਗ ਹੋਵੇਗੀ। ਇੱਥੇ ਭਾਜਪਾ ਉਮੀਦਵਾਰ ਬਿਨਾਂ ਮੁਕਾਬਲਾ ਚੁਣੇ ਗਏ ਹਨ। ਨਾਗਾਲੈਂਡ ਦੇ 16 ਜ਼ਿਲ੍ਹਿਆਂ ਦੀਆਂ 60 ਵਿਧਾਨ ਸਭਾ ਸੀਟਾਂ ਵਿੱਚੋਂ 59 ਸੀਟਾਂ ਲਈ ਵੋਟਿੰਗ ਹੋ ਰਹੀ ਹੈ। ਮੇਘਾਲਿਆ ਦੇ 12 ਜ਼ਿਲ੍ਹਿਆਂ ਦੀਆਂ 60 ਵਿਧਾਨ ਸਭਾ ਸੀਟਾਂ ‘ਤੇ ਮਤਦਾਨ ਹੋ ਰਿਹਾ ਹੈ। ਇਸ ਦੇ ਲਈ 3419 ਪੋਲਿੰਗ ਸਟੇਸ਼ਨ ਬਣਾਏ ਗਏ ਹਨ।