ਟਾਇਮਜ਼ ਨਾਉ ਸਰਵੇ
ਮੁੱਖ ਮੰਤਰੀ ਵਜੋਂ ਪੰਜਾਬ ਵਾਸੀਆਂ ਦੀ ਹਾਲਾਂ ਵੀ ਪਹਿਲੀ ਪਸੰਦ ਕੈਪਟਨ ਅਮਰਿੰਦਰ ਸਿੰਘ
ਚਰਨਜੀਤ ਸਿੰਘ ਚੰਨੀ ਅਤੇ ਨਵਜੋਤ ਸਿੰਘ ਸਿੱਧੂ ਨੂੰ ਮਿਲੇ ਬਰਾਬਰ ਦੇ ਨੰਬਰ
ਆਮ ਆਦਮੀ ਪਾਰਟੀ ਦੇ ਚਿਹਰੇ ਨੂੰ ਵੀ ਪੰਜਾਬ ਦੇ ਲੋਕਾਂ ਦੀ ਮਿਲ ਰਹੀ ਹੈ ਮਾਨਤਾ
ਸੁਖਬੀਰ ਸਿੰਘ ਬਾਦਲ ਨੂੰ ਵੀ 6 ਫੀਸਦੀ ਲੋਕਾਂ ਨੇ ਕੀਤਾ ਹੈ ਪਸੰਦ

ਚੰਡੀਗੜ੍ਹ,28 ਅਕਤੂਬਰ(ਵਿਸ਼ਵ ਵਾਰਤਾ)-ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 2022 ਦੀਆਂ ਚੋਣਾਂ ਵਿੱਚ ਪੰਜਾਬ ਦੇ ਮੁੱਖ ਮੰਤਰੀ ਚਿਹਰੇ ਲਈ 40 ਫੀਸਦੀ ਲੋਕਾਂ ਦੀ ਪਹਿਲੀ ਪਸੰਦ ਹਨ। ਇਸ ਦਾ ਖੁਲਾਸਾ ਟਾਈਮਜ਼ ਨਾਉ ਦੇ ਇਕ ਸਰਵੇਖਣ ਦੌਰਾਨ ਹੋਇਆ । ਹੈਰਾਨੀ ਦੀ ਗੱਲ ਇਹ ਹੈ ਕਿ ਨਵਜੋਤ ਸਿੰਘ ਸਿੱਧ ਅਤੇ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ 7 ਫੀਸਦੀ ਲੋਕਾਂ ਨੇ ਹੀ ਮੁੱਖ ਮੰਤਰੀ ਵਜੋਂ ਅਪਣਾਉਣ ਦੀ ਗੱਲ ਕਹੀ ਹੈ। ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਸਿਰਫ 6 ਫੀਸਦੀ ਲੋਕਾਂ ਨੇ ਆਪਣੀ ਪਸੰਦ ਦੱਸਿਆ । 40 ਫੀਸਦੀ ਲੋਕਾਂ ਨੇ ਆਮ ਆਦਮੀ ਵੱਲੋਂ ਐਲਾਨੇ ਜਾਣ ਵਾਲੇ ਉਮੀਦਵਾਰ ਨੂੂੰ ਆਪਣੀ ਪਸੰਦ ਦੱਸਿਆ ਹੈ। ਇੱਥੇ ਦੱਸਣਾ ਇਹ ਬਣਦਾ ਹੈ ਕਿ ਹਜੇ ਤੱਕ ਆਮ ਆਦਮੀ ਪਾਰਟੀ ਨੇ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਲਈ ਆਪਣਾ ਮੁੱਖ ਮੰਤਰੀ ਚਿਹਰਾ ਜਨਤਕ ਨਹੀਂ ਕੀਤਾ ਹੈ। ਪਰ,ਸੰਸਦ ਮੈਂਬਰ ਅਤੇ ਪੰਜਾਬ ਆਪ ਦੇ ਪ੍ਰਧਾਨ ਭਗਵੰਤ ਮਾਨ ਨੂੰ ਮੁੱਖ ਮੰਤਰੀ ਚਿਹਰਾ ਐਲਾਨਣ ਦੀ ਮੰਗ ਵੱਖ ਵੱਖ ਪਾਰਟੀ ਲੀਡਰਾਂ ਤੇ ਵਰਕਰਾਂ ਨੇ ਕਈ ਵਾਰ ਚੁੱਕੀ ਹੈ।






















