ਮੁੱਖ ਮੰਤਰੀ ਭਗਵੰਤ ਮਾਨ ਨੇ ਦੂਜੀਆਂ ਪਾਰਟੀਆਂ ਛੱਡ ਭਾਜਪਾ ‘ਚ ਸ਼ਾਮਲ ਹੋਏ ਆਗੂਆਂ ਨੂੰ ਲਿਆ ਨਿਸ਼ਾਨੇ ਤੇ
ਚੰਡੀਗੜ੍ਹ,27ਫਰਵਰੀ(ਵਿਸ਼ਵ ਵਾਰਤਾ)- ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਦੂਜੀਆਂ ਪਾਰਟੀਆਂ ਛੱਡ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਏ ਵੱਡੇ ਆਗੂਆਂ ਨੂੰ ਨਿਸ਼ਾਨੇ ਤੇ ਲਿਆ ਹੈ। ਮੁੱਖ ਮੰਤਰੀ ਨੇ ਟਵੀਟ ਕਰਕੇ ਕਿਹਾ ਕਿ ਸਾਰੇ ਕਾਂਗਰਸੀ ਜੋ ਹੁਣ ਭਾਜਪਾ ‘ਚ ਹਨ ਅਕਸਰ ਰਾਜਪਾਲ ਘਰ ਦੇ ਨੇੜੇ ਦੇਖੇ ਜਾ ਸਕਦੇ ਹਨ। ਮੁੱਖ ਮੰਤਰੀ ਮਾਨ ਨੇ ਟਵੀਟ ਕਰਦਿਆਂ ਲਿਖਿਆ “ਕੈ: ਅਮਰਿੰਦਰ ਸਿੰਘ,ਕੇਵਲ ਢਿੱਲੋਂ,ਬਲਬੀਰ ਸਿੱਧੂ, ਫ਼ਤਿਹ ਜੰਗ ਬਾਜਵਾ, ਰਾਜ ਕੁਮਾਰ ਵੇਰਕਾ, ਗੁਰਪੑੀਤ ਕਾਂਗੜ , ਰਾਣਾ ਸੋਢੀ ( ਸਾਰੇ ਕਾਂਗਰਸੀ > ਅੱਜਕੱਲ੍ਹ ਭਾਜਪਾ ) ਅਕਸਰ ਰਾਜਪਾਲ ਦੇ ਘਰ ਦੇ ਨੇੜੇ-ਤੇੜੇ ਦੇਖੇ ਜਾ ਸਕਦੇ ਨੇ..ਪੰਜਾਬ ਚ ਗਵਰਨਰ ਰਾਜ ਦੀ ਗੱਲ ਕਰ ਰਹੇ ਨੇ..ਪੰਜਾਬ ਦੇ ਲੋਕ ਸਭ ਜਾਣਦੇ ਨੇ ਇਹ ਹਮੇਸ਼ਾ ਪੰਜਾਬ ਵਿਰੋਧੀ ਰਹੇ ਨੇ”
ਕੈ: ਅਮਰਿੰਦਰ ਸਿੰਘ,ਕੇਵਲ ਢਿੱਲੋਂ,ਬਲਬੀਰ ਸਿੱਧੂ, ਫ਼ਤਿਹ ਜੰਗ ਬਾਜਵਾ, ਰਾਜ ਕੁਮਾਰ ਵੇਰਕਾ, ਗੁਰਪੑੀਤ ਕਾਂਗੜ , ਰਾਣਾ ਸੋਢੀ (ਸਾਰੇ ਕਾਂਗਰਸੀ >ਅੱਜਕੱਲ੍ਹ ਭਾਜਪਾ ) ਅਕਸਰ ਰਾਜਪਾਲ ਦੇ ਘਰ ਦੇ ਨੇੜੇ-ਤੇੜੇ ਦੇਖੇ ਜਾ ਸਕਦੇ ਨੇ..ਪੰਜਾਬ ਚ ਗਵਰਨਰ ਰਾਜ ਦੀ ਗੱਲ ਕਰ ਰਹੇ ਨੇ..ਪੰਜਾਬ ਦੇ ਲੋਕ ਸਭ ਜਾਣਦੇ ਨੇ ਇਹ ਹਮੇਸ਼ਾ ਪੰਜਾਬ ਵਿਰੋਧੀ ਰਹੇ ਨੇ
— Bhagwant Mann (@BhagwantMann) February 27, 2023