ਮੁੱਖ ਮੰਤਰੀ ਭਗਵੰਤ ਮਾਨ ਅੱਜ ਤੇਲੰਗਾਨਾ ਦੌਰੇ ਤੇ
ਚੰਡੀਗੜ੍ਹ, 16ਫਰਵਰੀ(ਵਿਸ਼ਵ ਵਾਰਤਾ)- ਮੁੱਖ ਮੰਤਰੀ ਭਗਵੰਤ ਮਾਨ ਅੱਜ ਤੇਲੰਗਾਨਾ ਦੌਰੇ ਤੇ ਜਾ ਰਹੇ ਹਨ। ਇਸ ਦੌਰਾਨ ਮੁੱਖ ਮੰਤਰੀ ਮਾਨ ਤੇਲੰਗਾਨਾ ਦੇ ਸਿੰਚਾਈ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਨਗੇ ਅਤੇ ਨਾਲ ਹੀ ਤੇਲੰਗਾਨਾ ਦੇ ਕਈ ਡੈਮਾਂ ਦਾ ਨਿਰੀਖਣ ਕਰਨਗੇ । ਇਸ ਦੇ ਨਾਲ ਹੀ ਮਾਨ ਪਾਣੀ ਬਚਾਉਣ ਦੀ ਤਕਨੀਕ ਦੇ ਬਾਰੇ ਜਾਣਕਾਰੀ ਲੈਣਗੇ।