ਮੁਫਤਖੋਰੀ ਵਾਲੇ ਚੋਣ ਵਾਅਦਿਆਂ ਤੇ ਰੋਕ ਲਾਉਣ ਦੇ ਮਾਮਲੇ ‘ਚ ਸੁਪਰੀਮ ਕੋਰਟ ਵਿੱਚ ਹੋਈ ਸੁਣਵਾਈ
ਚੀਫ ਜਸਟਿਸ ਨੇ ਵੀ ਕੀਤੀ ਖਾਸ ਟਿੱਪਣੀ
ਚੰਡੀਗੜ੍ਹ,23 ਅਗਸਤ(ਵਿਸ਼ਵ ਵਾਰਤਾ)- ਰਾਜਨੀਤਿਕ ਪਾਰਟੀਆਂ ਵੱਲੋਂ ਕੀਤੇ ਜਾਂਦੇ ਮੁਫਤਖੋਰੀ ਦੇ ਵਾਅਦਿਆਂ ਦੇ ਖਿਲਾਫ ਪਾਈ ਗਈ ਪਟੀਸ਼ਨ ‘ਤੇ ਅੱਜ ਸੁਪਰੀਮ ਕੋਰਟ ਵਿੱਚ ਕਰੀਬ 45 ਮਿੰਟ ਤੱਕ ਸੁਣਵਾਈ ਹੋਈ ਹੈ। ਇਸ ਵਿੱਚ ਪਾਰਟੀਆਂ ਦੇ ਫੋਕੇ ਵਾਅਦੇ ਬੰਦ ਕਰਨ ਦੀ ਮੰਗ ਕੀਤੀ ਗਈ ਹੈ। ਅਦਾਲਤ ਨੇ ਸੁਣਵਾਈ ਦੌਰਾਨ ਸੰਕੇਤ ਦਿੱਤਾ ਕਿ ਉਹ ਇਸ ਮਾਮਲੇ ਨੂੰ ਵੱਡੀ ਬੈਂਚ ਕੋਲ ਭੇਜ ਸਕਦੀ ਹੈ। ਅਗਲੀ ਸੁਣਵਾਈ ਕੱਲ੍ਹ 24 ਅਗਸਤ ਨੂੰ ਹੋਵੇਗੀ।
ਸੁਣਵਾਈ ਦੌਰਾਨ ਵਕੀਲ ਵਿਕਾਸ ਸਿੰਘ ਨੇ ਕਿਹਾ ਕਿ ਮੁਫ਼ਤ ਦੇ ਵਾਅਦਿਆਂ ਕਾਰਨ ਦੇਸ਼ ਦੀਵਾਲੀਏਪਣ ਦੀ ਸਥਿਤੀ ਵਿੱਚ ਹੈ। ਇਸ ‘ਤੇ ਚੀਫ ਜਸਟਿਸ ਐਨਵੀ ਰਮਨਾ ਨੇ ਕਿਹਾ ਕਿ ਮੰਨ ਲਓ ਮੈਂ ਵਾਅਦਾ ਕਰਦਾ ਹਾਂ ਕਿ ਜੇਕਰ ਮੈਂ ਚੋਣ ਜਿੱਤਦਾ ਹਾਂ ਤਾਂ ਮੈਂ ਲੋਕਾਂ ਨੂੰ ਸਿੰਗਾਪੁਰ ਭੇਜਾਂਗਾ। ਇਸ ਲਈ ਚੋਣ ਕਮਿਸ਼ਨ ਇਸ ਨੂੰ ਕਿਵੇਂ ਰੋਕ ਸਕਦਾ ਹੈ।






















