ਮਾਨਸਾ, 6 ਅਪਰੈਲ( ਵਿਸ਼ਵ ਵਾਰਤਾ)-ਮਾਨਸਾ ਪੁਲੀਸ ਨੇ ਵਹੀਕਲ ਚੋਰੀ ਕਰਨ ਵਾਲੇ ਦੋ ਕਸੂਰਵਾਰਾਂ ਨੂੰ 2 ਮੋਟਰਸਾਈਕਲ ਸਣੇ ਕਾਬੂ ਕਰਨ ਦਾ ਦਾਅਵਾ ਕੀਤਾ ਹੈ।ਪੁਲੀਸ ਨੇ 2 ਮੋਟਰਸਾਈਕਲ (ਪਲਸਰ ਅਤੇ ਪਲਟੀਨਾ) ਦੀ ਬਰਾਮਦਗੀ ਕਰਨ ਤੋਂ ਬਾਅਦ ਇਨ੍ਹਾਂ ਦੀ ਕੁੱਲ ਮਾਲੀਤੀ 55000 ਰੁਪਏ ਦੱਸੀ ਹੈ। ਪੁਲੀਸ ਨੇ ਅੱਠ ਜਣਿਆਂ ਪਾਸੋਂ 1 ਚਾਲੂ ਭੱਠੀ, 300 ਲੀਟਰ ਲਾਹਣ ਅਤੇ 122 ਬੋਤਲਾਂ ਸ਼ਰਾਬ ਸਮੇਤ 2 ਮੋਟਰਸਾਈਕਲ ਤੇ 1 ਸਕੂਟਰ ਦੀ ਬਰਾਮਦਗੀ ਕਰਨ ਦਾ ਵੀ ਦਾਅਵਾ ਕੀਤਾ ਹੈ।
ਮਾਨਸਾ ਦੇ ਸੀਨੀਅਰ ਕਪਤਾਨ ਪੁਲੀਸ ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਪੁਲੀਸ ਪਾਰਟੀ ਵੱਲੋਂ ਕਰੋਨਾਵਾਇਰਸ ਦੀ ਰੋਕਥਾਮ ਲਈ ਲਗਾਏ ਗਏ ਕਰਫਿਊ ਦੀ ਪਾਲਣਾ ਸਬੰਧੀ ਪਿੰਡ ਟਿੱਬੀ ਹਰੀ ਸਿੰਘ ਗਸ਼ਤ ਦੌਰਾਨ ਮੁਖਬਰੀ ਮਿਲੀ ਕਿ ਅਮਨਦੀਪ ਸਿੰਘ,ਰਣਜੀਤ ਸਿੰਘ,ਅੰਮ੍ਰਿਤਪਾਲ ਸਿੰਘ ਅਤੇ ਗੁਰਪ੍ਰੀਤ ਸਿੰਘ ਵਾਸੀਆਨ ਝੌਰੜ ਜ਼ਿਲ੍ਹਾ ਸਿਰਸਾ (ਹਰਿਆਣਾ) ਹਾਲ ਜਟਾਣਾ ਕਲਾਂ, ਜੋ ਮੋਟਰਸਾਈਕਲ ਚੋਰੀ ਕਰਕੇ ਅੱਗੇ ਵੇਚਣ ਦੇ ਆਦਿ ਸਨ, ਜ਼ੋ ਅੱਜ ਵੀ ਚੋਰੀ ਕੀਤੇ ਮੋਟਰਸਾਈਕਲ ਵੇਚਣ ਲਈ ਲੈਕੇ ਆਏ ਸਨ। ਉਨ੍ਹਾਂ ਕਿਹਾ ਕਿ ਪੁਲੀਸ ਨੇ ਚਾਰੇ ਕਸੂਰਵਾਰ ਖਿਲਾਫ਼ ਧਾਰਾ 379,411,188 ਹਿੰ:ਦੰ: ਤਹਿਤ ਮਾਮਲਾ ਦਰਜ ਕਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਢੁੱਕਵੀਂ ਜਗ੍ਹਾ ‘ਤੇ ਨਾਕਾਬੰਦੀ ਕਰਕੇ ਦੋ ਜਣਿਆਂ ਅੰਮ੍ਰਿਤਪਾਲ ਸਿੰਘ ਅਤੇ ਗੁਰਪ੍ਰੀਤ ਸਿੰਘ ਨੂੰ ਮੌਕੇ ‘ਤੇ ਕਾਬੂ ਕਰਕੇ ਉਨ੍ਹਾਂ ਪਾਸੋਂ ਦੋ ਮੋਟਰਸਾਈਕਲ ਬਿਨਾਂ ਨੰਬਰ ਤੋਂ ਬਰਾਮਦ ਕੀਤੇ ਗਏ ਹਨ, ਜਦੋਂ ਕਿ ਦੋ ਜਣੇ ਅਮਨਦੀਪ ਸਿੰਘ ਤੇ ਰਣਜੀਤ ਸਿੰਘ ਮੌਕੇ ਤੋਂ ਭੱਜ ਗਏ ਸਨ।ਉਨ੍ਹਾਂ ਕਿਹਾ ਕਿ ਅਦਾਲਤ ਵੱਲੋਂ ਪੁਲੀਸ ਰਿਮਾਂਡ ਹਾਸਲ ਕੀਤਾ ਜਾਵੇਗਾ,ਜਿਨ੍ਹਾਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇ ਕਿ ਇਨ੍ਹਾਂ ਨੇ ਹੋਰ ਕਿਹੜੀਆਂ-ਕਿਹੜੀਆਂ ਚੋਰੀ ਦੀਆਂ ਵਾਰਦਾਤਾਂ ਕੀਤੀਆਂ ਹਨ, ਮੋਟਰਸਾਈਕਲ ਕਿੱਥੋ ਚੋਰੀ ਕੀਤੇ ਸਨ।
ਡਾ. ਭਾਰਗਵ ਨੇ ਦੱਸਿਆ ਕਿ ਇਸ ਤੋਂ ਇਲਾਵਾ ਹੋਰਨਾਂ ਵੱਖ-ਵੱਖ ਮਾਮਲਿਆਂ ਵਿੱਚ ਸੁਖਵਿੰਦਰ ਸਿੰਘ ਨਿੱਕਾ,ਹਰਗੁਰਿੰਦਰ ਸਿੰਘ ਵਾਸੀ ਬਹਿਣੀਵਾਲ ਨੂੰ 72 ਬੋਤਲਾਂ ਸ਼ਰਾਬ ਠੇਕਾ ਦੇਸੀ ਮਾਰਕਾ ਪੰਜਾਬ ਸਮੇਤ ਮੋਟਰਸਾਈਕਲ ਨੰ:ਸੀ.ਟੀ.100 ਬਿਨਾਂ ਨੰਬਰੀ ਕਾਬੂ ਕੀਤਾ ਹੈ।ਉਨ੍ਹਾਂ ਕਿਹਾ ਕਿ ਪਰਮਜੀਤ ਸਿੰਘ ਉਰਫ਼ ਨਿੱਕਾ ਵਾਸੀ ਦਾਤੇਵਾਸ ਪਾਸੋਂ ਚਾਲੂ ਭੱਠੀ,12 ਬੋਤਲਾਂ ਸ਼ਰਾਬ ਤੇ 300 ਲੀਟਰ ਲਾਹਣ ਬਰਾਮਦ ਕੀਤੀ ਹੈ।ਉਨ੍ਹਾਂ ਕਿਹਾ ਕਿ ਜੋਗਿੰਦਰ ਸਿੰਘ ਵਾਸੀ ਰਿਉਂਦ ਕਲਾਂ ਨੂੰ 20 ਬੋਤਲਾਂ ਸ਼ਰਾਬ ਠੇਕਾ ਦੇਸੀ ਮਾਰਕਾ ਮਾਲਟਾ ਪੰਜਾਬ, ਗੁਰਦੀਪ ਸਿੰਘ ਤੇ ਸੁਖਵੀਰ ਸਿੰਘ ਵਾਸੀ ਮਾਨਸਾ ਨੂੰ 9 ਬੋਤਲਾਂ ਸ਼ਰਾਬ ਠੇਕਾ ਦੇਸੀ ਮਾਰਕਾ ਪੰਜਾਬ ਸਮੇਤ ਮੋਟਰਸਾਈਕਲ ਹੀਰੋ ਹਾਂਡਾ ਨੰ:ਪੀਬੀ.08ਐਮ-9872 ਕਾਬੂ ਕੀਤਾ ਹੈ, ਜਦੋਂ ਕਿ ਵਿਜੈ ਕਮਲ ਤੇ ਸੰਦੀਪ ਸਿੰਘ ਵਾਸੀ ਮਾਨਸਾ ਪਾਸੋਂ 9 ਬੋਤਲਾਂ ਸ਼ਰਾਬ ਠੇਕਾ ਦੇਸੀ ਮਾਰਕਾ ਪੰਜਾਬ ਸਮੇਤ ਸਕੂਟਰ ਬਜਾਜ ਚੇਤਕ ਨੰ:ਪੀਬੀ.31ਸੀ-4561 ਦੀ ਬਰਾਮਦਗੀ ਕੀਤੀ ਗਈ
ਨਿਰਜਲਾ ਇਕਾਦਸ਼ੀ: ਭਗਵਾਨ ਵਿਸ਼ਨੂੰ ਦੀ ਪੂਜਾ ਨੂੰ ਸਮਰਪਿਤ ਜਯੇਸ਼ਠ ( ਹਾੜ ) ਮਹੀਨਾ
ਨਿਰਜਲਾ ਇਕਾਦਸ਼ੀ: ਭਗਵਾਨ ਵਿਸ਼ਨੂੰ ਦੀ ਪੂਜਾ ਨੂੰ ਸਮਰਪਿਤ ਜਯੇਸ਼ਠ ( ਹਾੜ ) ਮਹੀਨਾ ਇਕਾਦਸ਼ੀ ਦੀ ਤਾਰੀਖ ਭਗਵਾਨ ਵਿਸ਼ਨੂੰ ਦੀ ਪੂਜਾ...