– ਵੇਰਕਾ, ਟਾਟਾ, ਟਾਇਡ, ਅਮੂਲ, ਬ੍ਰਟਾਨੀਆਂ, ਮਿਲਕ ਫੂਡ ਕੰਪਨੀਆਂ ਦਾ ਮਾਲ ਦੱਸਕੇ ਵੇਚਦੇ ਸਨ ਥੋਕ ਦੇ ਭਾਅ
ਮਾਨਸਾ, 22 ਸਤੰਬਰ (ਵਿਸ਼ਵ ਵਾਰਤਾ) ਮਾਨਸਾ ਸ਼ਹਿਰ ਦੇ ਵਨ—ਵੇ ਟਰੈਫਿਕ ਰੋਡ ਸਥਿਤ ਇਕ ਦੁਕਾਨ *ਤੇ ਗੋਦਾਮ ਵਿਚ ਪੁਲੀਸ ਅਤੇ ਸਿਹਤ ਵਿਭਾਗ ਨੇ ਸੰਯੁਕਤ ਰੂਪ ਵਿਚ ਛਾਪੇਮਾਰੀ ਕਰਕੇ ਵੱਡੀ ਮਾਤਰਾ ਵਿਚ ਸ਼ੱਕੀ ਮਿਲਾਵਟੀ ਦੇਸੀ ਘਿਓ ਤੇ ਕੂਕਿੰਗ ਆਇਲ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ। ਪੁਲੀਸ ਵੱਲੋਂ ਦੱਸਿਆ ਗਿਆ ਹੈ ਕਿ ਇਹ ਮਾਲ ਅਕਸਰ ਪਿੰਡਾਂ ਜਾਂ ਛੋਟੀਆਂ ਦੁਕਾਨਾਂ *ਤੇ ਸਪਲਾਈ ਕੀਤਾ ਜਾਂਦਾ ਸੀ, ਜਿਥੋਂ ਇਹ ਵਿਅਕਤੀ ਇਸ ਮਾਲ ਨੂੰ ਬਰਾਂਡਿਡ ਨਾਮੀ ਕੰਪਨੀ ਵੇਰਕਾ, ਟਾਟਾ, ਟਾਇਡ, ਅਮੂਲ, ਬ®ਟਾਨੀਆ, ਮਿਲਕ ਫੂਡ ਆਦਿ ਦਾ ਦੱਸਕੇ ਹੱਥੋਂ—ਹੱਥ ਥੋਕ ਦੇ ਭਾਅ ਵੇਚਦੇ ਸਨ। ਮਾਨਸਾ ਪੁਲੀਸ ਨੇ ਦੁਕਾਨਦਾਰ ਸਮੇਤ ਤਿੰਨ ਵਿਅਕਤੀਆਂ *ਤੇ ਮਾਮਲਾ ਦਰਜ ਕਰਕੇ ਵੱਡੀ ਮਾਤਰਾ ਵਿਚ ਇਹ ਮਾਲ ਬਰਾਮਦ ਕੀਤਾ ਹੈ।ਪੁਲੀਸ ਵੱਲੋਂ ਇਹ ਛਾਪੇਮਾਰੀ ਸੀਨੀਅਰ ਕਪਤਾਨ ਪੁਲੀਸ ਮਨਧੀਰ ਸਿੰਘ ਦੇ ਆਦੇਸ਼ਾਂ *ਤੇ ਮਾਰੀ ਗਈ ਦੱਸੀ ਜਾਂਦੀ ਹੈ।
ਪੁਲੀਸ ਨੂੰ ਦੁਕਾਨ ਵਿਚੋਂ ਇਕ ਗੈਸੀ ਚੁੱਲਾ ਅਤੇ ਸਿਲੰਡਰ ਵੀ ਮਿਲਿਆ ਹੈ, ਜਿਸ ਰਾਹੀਂ ਇਹ ਮਾਲ ਤਿਆਰ ਹੋਣ ਤੋਂ ਬਾਅਦ ਪੈਕੇਟਾਂ ਵਿਚ ਬੰਦ ਕਰਕੇ ਬਾਜ਼ਾਰ ਵਿਚ ਨਾਮੀ ਕੰਪਨੀਆਂ ਦੇ ਨਾਂ ਹੇਠ ਵੇਚਿਆ ਜਾ ਰਿਹਾ ਸੀ।
ਮਾਨਸਾ ਦੇ ਡੀ.ਐਸ.ਪੀ. ਸਿਮਰਨਜੀਤ ਸਿੰਘ ਲੰਗ ਨੇ ਦੱਸਿਆ ਕਿ ਇਕ ਗੁਪਤ ਸੂਚਨਾ ਦੇ ਆਧਾਰ *ਤੇ ਥਾਣਾ ਸਿਟੀ—2 ਦੇ ਮੁਖੀ ਅਮਨਪਾਲ ਸਿµਘ ਅਤੇ ਸਿਹਤ ਵਿਭਾਗ ਦੇ ਕਮਿਸ਼ਨਰ ਫੂਡ ਅੰਮ੍ਰਿਤਪਾਲ ਸਿਘ ਸੋਢੀ, ਫੂਡ ਸੇਫਟੀ ਅਫਸਰ ਸੰਦੀਪ ਸਿੰਘ ਦੀ ਅਗਵਾਈ ਵਿਚ ਵਨ—ਵੇ ਟਰੈਫਿਕ ਰੋਡ ਸਥਿਤ ਇਕ ਦੁਕਾਨ ਤੇ ਗੋਦਾਮ ਵਿਚ ਛਾਪਾ ਮਾਰਿਆ, ਜਿਸ ਨੂੰ ਪਰਵੀਨ ਕੁਮਾਰ ਪੁੱਤਰ ਸੁਰੇਸ਼ ਕੁਮਾਰ ਵਾਸੀ ਮਾਨਸਾ ਚਲਾ ਰਿਹਾ ਸੀ। ਛਾਪੇਮਾਰੀ ਦੌਰਾਨ ਪੁਲੀਸ ਤੇ ਸਿਹਤ ਵਿਭਾਗ ਨੂੰ ਦੁਕਾਨ ਤੇ ਗੋਦਾਮ ਵਿਚ 170 ਲੀਟਰ ਦੇਸੀ ਘਿਓ ਤੇ 2 ਕੁਇੰਟਲ ਕੁੂਕਿੰਗ ਆਇਲ ਬਰਾਮਦ ਹੋਇਆ। ਸ੍ਰੀ ਲੰਗ ਨੇ ਦੱਸਿਆ ਕਿ ਇਸ ਦੇ ਇਲਾਵਾ ਵੱਖ—ਵੱਖ ਬ®ਾਂਡਾਂ ਦੇ ਲੇਵਲ ਅਤੇ ਡੱਬੇ ਵੀ ਬਰਾਮਦ ਕੀਤੇ ਗਏ ਹਨ, ਜਿµਨ੍ਹਾਂ ਵਿਚ ਮਾਲ ਤਿਆਰ ਕਰਕੇ ਭਰਿਆ ਜਾਂਦਾ ਸੀ।
ਪੁਲੀਸ ਅਧਿਕਾਰੀ ਅਨੁਸਾਰ ਇਸ ਵਿਚ ਜਿਵੇਂ ਅਮੂਲ ਦੇਸੀ ਘੀ, ਮਿਲਕ ਫੂਡ ਦੇਸੀ ਘਿਓ ,ਵੇਰਕਾ ਦੇਸੀ ਘਿਓ ਆਦਿ ਸ਼ਾਮਿਲ ਸੀ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਟਾਟਾ ਨਮਕ ਅਤੇ ਗੁਡ—ਡੇ ਬਿਸਕੁਟ ਦੇ ਭਰੇ ਹੋੲੋ ਪੈਕੇਟ ਵੀ ਵੱਡੀ ਮਾਤਰਾ ਵਿਚ ਬਰਾਮਦ ਕੀਤੇ ਗਏ, ਜੋ ਮੌਕੇ *ਤੇ ਹੀ ਭਰੇ ਜਾ ਰਹੇ ਸਨ, ਜਿਸ ਦੀ ਮਾਤਰਾ 2 ਕੁਇੰਟਲ 25 ਕਿੱਲੋ ਨਾਪੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸਦੇ ਨਾਲ ਹੀ ਟਾਟਾ ਚਾਹ ਪੱਤੀ ਤੇ ਹੋਰ ਨਾਮੀ ਕੰਪਨੀਆਂ ਦੇ ਬਰਾਂਡਾਂ ਦੇ ਸਰਫ ਦੇ ਪੈਕੇਟ ਤੇ ਖੁੱਲਾ ਸਰਫ ਵੀ ਬਰਾਮਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਪਾਸੋਂ ਖਾਣ ਪੀਣ ਦੀਆਂ ਵਸਤਾਂ ਦੇ 12 ਨਮੁੂਨੇ ਲੈਕੇ ਲੈਬੋਰੈਟਰੀ *ਚ ਜਾਂਚ ਵਾਸਤੇ ਭੇਜੇ ਗਏ ਸਨ।
ਸ੍ਰੀ ਲੰਗ ਨੇ ਦੱਸਿਆ ਕਿ ਇਸ ਮਾਮਲੇ ਨੂੰ ਲੈਕੇ ਦੁਕਾਨ ਮਾਲਕ ਪਰਵੀਨ ਕੁਮਾਰ, ਅਜੈ ਕੁਮਾਰ ਤੇ ਰਣਜੀਤ ਜੀਤਾ ਵਾਸੀ ਮਾਨਸਾ ਦੇੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਫੂਡ ਸੇਫਟੀ ਅਫਸਰ ਸੰਦੀਪ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀਆਂ ਵੱਲੋਂ ਮਿਲਾਵਟੀ ਸਮਾਨ ਖੁਦ ਤਿਆਰ ਕਰਕੇ ਕੰਪਨੀਆਂ ਦੇ ਨਾਂ ਬਾਜ਼ਾਰ ਵਿਚ ਵੇਚਣ ਦਾ ਸ਼ੱਕ ਕੀਤਾ ਜਾ ਰਿਹਾ ਹੈ, ਜਿੰਨ੍ਹਾਂ ਕੋਲੋਂ ਕੰਪਨੀਆਂ ਦੇ ਕੁੱਝ ਖਾਲੀ ਲਿਫਾਫੇ ਤੇ ਰੈਪਰ ਆਦਿ ਵੀ ਬਰਾਮਦ ਹੋਏ ਹਨ। ਉਨ੍ਹਾਂ ਦੱਸਿਆ ਕਿ ਇਸ ਦੀ ਬਾਕੀ ਜਾਂਚ ਜਾਰੀ ਹੈ। ਇਹ ਸਭ ਸਾਬਿਤ ਹੋਣ *ਤੇ ਉਕਤ ਵਿਅਕਤੀਆਂ ਦੇ ਖਿਲਾਫ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।