ਸਾਰੇ ਥਾਣੇ, ਚੌਂਕੀਆਂ, ਇਮਾਰਤਾਂ ਅਤੇ ਖਾਲੀ ਥਾਵਾਂ ਤੇ ਵੱਧ ਤੋਂ ਵੱਧ ਪੌਦੇ ਲਗਾਉਣ ਦਾ ਟੀਚਾ: ਐਸ.ਐਸ.ਪੀ.
ਮਾਨਸਾ, 24 ਜੁਲਾਈ (ਵਿਸ਼ਵ ਵਾਰਤਾ)-ਮਾਨਸਾ ਦੇ ਸੀਨੀਅਰ ਕਪਤਾਨ ਪੁਲੀਸ ਡਾ.ਨਰਿੰਦਰ ਭਾਰਗਵ ਵੱਲੋਂ ਵਾਤਾਵਰਨ ਬਚਾਉਣ ਲਈ ਬੀੜਾ ਚੁੱਕਿਆ ਗਿਆ ਹੈ, ਜਿਸਦੇ ਤਹਿਤ ਐਸਐਸਪੀ ਮਾਨਸਾ ਵੱਲੋਂ ਡਿਪਟੀ ਕਮਿਸ਼ਨਰ ਮਹਿੰਦਰਪਾਲ ਨਾਲ ਪੁਲੀਸ ਲਾਈਨ ਮਾਨਸਾ ਵਿਖੇ ਤ੍ਰਿਵੈਣੀ ਲਗਾਕੇ 1000 ਤੋਂ ਵੱਧ ਫ਼ਲਦਾਰ ਅਤੇ ਛਾਂਦਾਰ ਬੂਟੇ ਲਗਾਉਣ ਦੀ ਸੁਰੂਆਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮਾਨਸਾ ਪੁਲੀਸ ਦੇ ਥਾਣਿਆਂ, ਚੌਕੀਆਂ ਅਤੇ ਦਫਤਰਾਂ ਵਿਖੇ ਖਾਲੀ ਥਾਵਾਂ ਵਿੱਚ ਵੱਧ ਤੋਂ ਵੱਧ ਬੂਟੇ ਲਗਾਏ ਜਾਣਗੇ ਅਤੇ ਉਸ ਥਾਣਾ/ਚੌਕੀ ਵਿੱਚ ਤਾਇਨਾਤ ਹਰੇਕ ਕਰਮਚਾਰੀ ਨੂੰ ਲਗਾਏ ਗਏ ਬੂਟੇ ਦੀ ਸਾਂਭ-ਸੰਭਾਲ ਦੀ ਜਿੰਮੇਵਾਰੀ ਦਿੱਤੀ ਜਾਵੇਗੀ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮਾਨਸਾ ਪੁਲੀਸ ਵੱਲੋਂ ਵਾਤਾਵਰਨ ਦੀ ਸਾਂਭ-ਸੰਭਾਲ ਸਬੰਧੀ ਕੀਤੇ ਜਾ ਰਹੇ ਯਤਨ ਬਹੁਤ ਸ਼ਲਾਘਾਯੋਗ ਹਨ। ਉਨ੍ਹਾਂ ਵੱਲੋਂ ਵੀ ਤਹਿਸੀਲ ਦਫਤਰਾਂ, ਐਸ.ਡੀ.ਐਮ. ਦਫਤਰਾਂ ਆਦਿ ਦੀਆਂ ਇਮਾਰਤਾਂ ਵਿਖੇ ਖਾਲੀ ਥਾਵਾਂ ਤੇ ਜਲਦੀ ਹੀ ਪੌਦੇ ਲਗਵਾਏ ਜਾ ਰਹੇ ਹਨ।
ਐਸ.ਐਸ.ਪੀ. ਮਾਨਸਾ ਵੱਲੋਂ ਡਿਪਟੀ ਕਮਿਸ਼ਨਰ ਮਾਨਸਾ ਦਾ ਧੰਨਵਾਦ ਕਰਦੇ ਹੋਏ ਦੱਸਿਆ ਗਿਆ ਕਿ ਇਸ ਮੁਹਿੰਮ ਨਾਲ ਜਿਲ੍ਹੇ ਦੇ ਸਾਰੇ ਮਹਿਕਮਿਆਂ ਨੂੰ ਜੋੜਿਆ ਜਾਵੇਗਾ। ਪਿੰਡਾਂ ਦੇ ਸਰਪੰਚਾਂ, ਕਲੱਬਾਂ ਅਤੇ ਆਮ ਪਬਲਿਕ ਨੂੰ ਵੀ ਪ੍ਰੇਰਿਤ ਕਰਕੇ ਇਸ ਮੁਹਿੰਮ ਨਾਲ ਜੋੜਿਆ ਜਾਵੇਗਾ ਅਤੇ ਜ਼ਿਲ੍ਹੇ ਵਿਚ ਖਾਲੀ ਪਈਆਂ ਸਾਰੀਆ ਸਰਕਾਰੀ/ਜਨਤਕ ਥਾਵਾਂ ਤੇ ਫਲਦਾਰ ਅਤੇ ਛਾਂਦਾਰ ਬੂਟੇ ਲਗਵਾ ਕੇ ਇਹਨਾਂ ਦੀ ਸਾਂਭ-ਸੰਭਾਂਲ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਹਰੇਕ ਵਿਆਕਤੀ ਘੱਟੋਂ ਘੱਟ ਇੱਕ ਪੌਦਾ ਜਰੂਰ ਲਗਾਵੇ ਤਾਂ ਜੋ ਸਾਫ-ਸੁਥਰਾ ਵਾਤਾਵਰਨ ਬਣਾਇਆ ਜਾ ਸਕੇ ਅਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਭਿਆਨਕ ਬਿਮਾਰੀਆਂ ਤੋਂ ਬਚਾਉਣ ਦਾ ਨੇਕ ਉਪਰਾਲਾ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਉਹ ਕਾਮਨਾ ਕਰਦੇ ਹਨ ਕਿ ਦੇਸ਼ ਕੋਰੋਨਾ ਮਹਾਂਮਾਰੀ ਦੇ ਸੰਕਟ ‘ਚੋਂ ਜਲਦੀ ਹੀ ਨਿੱਕਲ ਕੇ ਫਿਰ ਤੋਂ ਖੁਸ਼ਹਾਲ ਅਤੇ ਤੰਦਰੁਸਤ ਹੋਵੇਗਾ।
ਲਾਡੋਵਾਲ ਟੋਲ ਪਲਾਜ਼ਾ ਤੇ ਕਿਸਾਨਾਂ ਦਾ ਧਰਨਾ ਦੂਜੇ ਦਿਨ ਵੀ ਜਾਰੀ
ਲਾਡੋਵਾਲ ਟੋਲ ਪਲਾਜ਼ਾ ਤੇ ਕਿਸਾਨਾਂ ਦਾ ਧਰਨਾ ਦੂਜੇ ਦਿਨ ਵੀ ਜਾਰੀ ਸ਼ਿਫਟਾਂ ਵਿੱਚ ਦੇ ਰਹੇ ਨੇ ਟੋਲ ਪਲਾਜ਼ਾ ਧਰਨੇ ਚ...