– ਪੁਲੀਸ ਫੜੇ ਗਏ ਚਾਰ ਨੌਜਵਾਨਾਂ ਦੀਆਂ ਗਤੀਵਿਧੀਆਂ ਨੂੰ ਘੋਖਣ ਲੱਗੀ
ਮਾਨਸਾ, 11 ਦਸੰਬਰ (ਵਿਸ਼ਵ ਵਾਰਤਾ)- ਮਾਨਸਾ ਪੁਲੀਸ ਨੇ ਡੇਢ ਲੱਖ ਤੋਂ ਵੱਧ ਜਾਅਲੀ ਕਰੰਸੀ, ਨਸ਼ੀਲੀਆਂ ਦਵਾਈਆਂ, ਨਜਾਇਜ਼ ਸ਼ਰਾਬ ਸਮੇਤ ਚਾਰ ਨੌਜਵਾਨਾਂ ਨੂੰ ਕਾਬੂ ਕਰਕੇ ਉਨ੍ਹਾਂ ਤੋਂ ਕਾਰ, ਨਕਲੀ ਕਰੰਸੀ ਛਾਪਣ ਵਾਲਾ ਸਮਾਨ ਅਤੇ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਕਰਨ ਦਾ ਦਾਅਵਾ ਕੀਤਾ ਹੈ। ਪੁਲੀਸ ਨੇ ਇਨ੍ਹਾਂ ਖਿਲਾਫ ਵੱਖੋ—ਵੱਖ ਥਾਣਿਆਂ ਵਿਚ ਮਾਮਲੇ ਦਰਜ ਕਰਨ ਤੋਂ ਬਾਅਦ ਇਨ੍ਹਾਂ ਨੌਜਵਾਨਾਂ ਦੀਆਂ ਗਤੀਵਿਧੀਆਂ ਨੂੰ ਘੋਖਣਾ ਸ਼ੁਰੂ ਕਰ ਦਿੱਤਾ ਹੈ।
ਮਾਨਸਾ ਦੇ ਸੀਨੀਅਰ ਕਪਤਾਨ ਪੁਲੀਸ ਮਨਧੀਰ ਸਿੰਘ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਸੀਆਈਏ ਸਟਾਫ ਮਾਨਸਾ ਦੀ ਪੁਲੀਸ ਨੇ ਅµਕੂ ਪੁੱਤਰ ਬਲਜੀਤ ਸਿµਘ ਵਾਸੀ ਵਾਰਡ ਨµਬਰ 16 ਬਰਨਾਲਾ ਅਤੇ ਵਰਿµਦਰ ਸਿµਘ ਪੁੱਤਰ ਗੁਰਬਖਸ਼ ਸਿµਘ ਵਾਸੀ ਜਗਤਗੜ ਬਾਂਦਰਾਂ ਨੂµ ਕਾਬੂ ਕਰਕੇ ਉਨ੍ਹਾਂ ਕੋਲੋਂ 1 ਲੱਖ 67 ਹਜ਼ਾਰ ਰੁਪਏ ਦੀ ਜਾਅਲੀ ਕਰµਸੀ ਬਰਾਮਦ ਕੀਤੀ ਹੈ। ਇਸ ਕਰµਸੀ ਵਿਚ ਜਿਆਦਾਤਰ ਨਵੇਂ 2 ਹਜ਼ਾਰ ਰੁਪਏ ਦੇ ਨੋਟ ਹਨ। ਪੁਲੀਸ ਨੇ ਇµਨ੍ਹਾਂ ਵਿਅਕਤੀਆਂ ਤੋਂ ਜਾਅਲੀ ਕਰµਸੀ ਛਾਪਣ ਵਾਲਾ ਪਿ®µਟਰ ਵੀ ਬਰਾਮਦ ਕੀਤਾ ਹੈ। ਪੁਲੀਸ ਦੇ ਮੁਤਾਬਿਕ ਇਹ ਵਿਅਕਤੀ ਭੋਲੇ ਭਾਲੇ ਲੋਕਾਂ ਨੂµ ਮਾਰਕਿਟ ਵਿਚ ਵਾਧੇ ਘਾਟੇ ਦਾ ਲਾਲਚ ਦੇਕੇ ਇਹ ਕਰµਸੀ ਵੇਚਦੇ ਸਨ। ਪੁਲੀਸ ਇਹ ਵੀ ਪਤਾ ਕਰ ਰਹੀ ਹੈ ਕਿ ਇµਨ੍ਹਾਂ ਵਿਅਕਤੀਆਂ ਨੇ ਕਿµਨੀ ਦੇਰ ਤੋਂ ਇਹ ਧµਦਾ ਚਲਾਇਆ ਹੋਇਆ ਸੀ ਤੇ ਹੁਣ ਤੱਕ ਇਹ ਵਿਅਕਤੀ ਕਿµਨੀ ਤਾਦਾਦ ਵਿਚ ਜਾਅਲ ਕਰµਸੀ ਛਾਪਕੇ ਉਸਨੂµ ਬਾਜ਼ਾਰ ਵਿਚ ਚਲਾ ਜਾਂ ਵੇਚ ਚੁੱਕੇ ਹਨ। ਉਨ੍ਹਾਂ ਖਿਲਾਫ ਥਾਣਾ ਜੌੜਕੀਆਂ ਵਿਚ ਮਾਮਲਾ ਦਰਜ ਕਰ ਲਿਆ ਗਿਆ ਹੈ।
ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ ਕਿ ਥਾਣਾ ਸਿਟੀ—1 ਮਾਨਸਾ ਦੀ ਪੁਲੀਸ ਨੇ ਸੁੂਏ ਦੀ ਪਟੜੀ ਰੇਲਵੇ ਫਾਟਕ ਤੋਂ ਰਵੀ ਕੁਮਾਰ ਵਾਸੀ ਬੀਰ ਕਲਾਂ ਜ਼ਿਲ੍ਹਾ ਸµਗਰੂਰ ਨੂµ ਕਾਬੂ ਕਰਕੇ ਉਸ ਕੋਲੋਂ 16 ਡੱਬਿਆਂ ਵਿਚ 9600 ਨਸ਼ੀਲੀਆਂ ਗੋਲੀਆਂ, 1000 ਕੈਪਸੂਲ ਕੈਰੀਸੋਮਾ, 500 ਟਰਾਮਾਡੋਲ ਤੇ 50 ਸ਼ੀਸ਼ੀਆਂ ਹੋਰ ਬਰਾਮਦ ਕੀਤੀਆਂ ਹਨ। ਇਹ ਵਿਅਕਤੀ ਹਰਿਆਣਾ ਦੇ ਕਰਨਾਲ ਇਲਾਕੇ ਵਿਚੋਂ ਇਹ ਦਵਾਈਆਂ ਲਿਆਕੇ ਉਸਦੀ ਸਪਲਾਈ ਕਰਕੇ ਉਸਨੂµ ਮਹਿµਗੇ ਭਾਅ ਵਿਚ ਵੇਚ ਦਿµਦੇ ਸਨ। ਉਨ੍ਹਾਂ ਦੇ ਖਿਲਾਫ ਥਾਣਾ ਸਿਟੀ—1 ਮਾਨਸਾ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ।
ਐਸ.ਐਸ.ਪੀ. ਨੇ ਦੱਸਿਆ ਕਿ ਇਕ ਵੱਖਰੇ ਮਾਮਲੇ ਵਿਚ ਪੁਲੀਸ ਪਾਰਟੀ ਨੇ ਭਗਤ ਸਿµਘ ਚੌਂਕ ਲਾਗਿਓ ਰਾਜਪਾਲ ਸਿµਘ ਉਰਫ ਪਾਲੀ ਵਾਸੀ ਅਤਲਾ ਖੁਰਦ ਨੂµ ਕਾਬੂ ਕਰਕੇ ਉਸ ਤੋਂ 1160 ਨਸ਼ੀਲੀਆਂ ਗੋਲੀਆਂ ਅਲਪਰਾਜ਼ੋਲਮ ਤੇ 500 ਗੋਲੀ ਕੈਰੀਸੋਮਾ ਤੋਂ ਇਲਾਵਾ 25 ਸ਼ੀਸ਼ੀਆਂ ਹੋਰ ਬਰਾਮਦ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਥਾਣਾ ਸਦਰ ਮਾਨਸਾ ਪੁਲੀਸ ਨੂੰ ਸੂਚਨਾ ਮਿਲਣ *ਤੇ ਅਣਪਛਾਤੇ ਵਿਕਅਤੀ ਦੇ ਖਿਲਾਫ ਮਾਮਲਾ ਦਰਜ ਕਰਕੇ ਨਾਕਾਬµਦੀ ਦੌਰਾਨ ਕਾਰ ਸਵਾਰ ਵਿਅਕਤੀ ਕੋਲੋਂ 25 ਡੱਬੇ ਹਰਿਆਣਾ ਮਾਅਰਕਾ ਸ਼ਰਾਬ ਬਰਾਮਦ ਕੀਤੇ ਹਨ, ਜਦੋਂ ਕਿ ਮੁਲਜ਼ਮ ਮੌਕੇ *ਤੇ ਫਰਾਰ ਹੋ ਗਿਆ ਅਤੇ ਪੁਲੀਸ ਉਸਦੀ ਪੁਲੀਸ ਵੱਲੋਂ ਭਾਲ ਕੀਤੀ ਜਾ ਰਹੀ ਹੈ।
ਬਾਕਸ
ਮਾਨਸਾ ਦੇ ਐਸ.ਐਸ.ਪੀ. ਨੇ ਬਰੇਟਾ ਦੀ ਇਕ ਮੋਬਾਇਲਾਂ ਦੀ ਦੁਕਾਨ ਤੋਂ ਚੋਰੀ ਹੋਏ 63 ਮੋਬਾਇਲਾਂ *ਚੋਂ 15 ਵੱਖ—ਵੱਖ ਕੰਪਨੀਆਂ ਦੇ ਮੋਬਾਇਲ ਜਗਤਾਰ ਸਿੰਘ ਉਰਫ ਤਾਰੀ ਵਾਸੀ ਪਿੰਡ ਅਚਾਨਕ ਪਾਸੋਂ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਵਿਅਕਤੀ ਦਾ ਅਦਾਲਤ ਤੋਂ ਰਿਮਾਂਡ ਹਾਸਲ ਕਰਨ ਤੋਂ ਬਾਅਦ ਕਈ ਹੋਰ ਖੁਲਾਸੇ ਹੋਣ ਦੀ ਆਸ ਹੈ।
ਫੋਟੋ ਨੰਬਰ: 06
ਫੋਟੋ ਕੈਪਸ਼ਨ: ਮਾਨਸਾ ਦੇ ਸੀਨੀਅਰ ਕਪਤਾਨ ਪੁਲੀਸ ਮਨਧੀਰ ਸਿੰਘ, ਫੜੀ ਗਈ ਜਾਅਲੀ ਕਰੰਸੀ ਬਾਰੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ। ਫੋਟੋ: ਮਾਨ