ਛੇਵੇਂ ਦਿਨ ਵੀ ਝੋਨੇ ਦੀ ਨਾ ਹੋ ਸਕੀ ਕੋਈ ਖਰੀਦ
ਮਾਨਸਾ, 6 ਅਕਤੂਬਰ- ਭਾਵੇਂ ਸਰਕਾਰੀ ਤੌਰ ‘ਤੇ ਪµਜਾਬ ਵਿਚ ਝੋਨੇ ਦੀ ਖਰੀਦ ਪਹਿਲੀ ਅਕਤੂਬਰ ਤੋਂ ਸ਼ੁਰੂ ਹੋ ਗਈ ਹੈ, ਪਰ ਮਾਨਸਾ ਜਿਲ੍ਹੇ ਦੀਆਂ ਬਹੁਤੀਆਂ ਅਨਾਜ ਮµਡੀਆਂ ਵਿਚ ਅੱਜ ਤੱਕ ਝੋਨੇ ਦਾ ਇੱਕ ਵੀ ਦਾਣਾ ਨਹੀਂ ਆਇਆ, ਜਿਸ ਕਾਰਨ ਮਜ਼ਦੂਰ ਝੋਨੇ ਦੀ ਉਡੀਕ ਕਰਦੇ—ਕਰਦੇ ਸ਼ਾਮ ਨੂµ ਵਾਪਸ ਘਰਾਂ ਨੂµ ਚਲੇ ਜਾਂਦੇ ਹਨ। ਜ਼ਿਲ੍ਹੇ ਵਿਚ ਅਜੇ ਤੱਕ ਝੋਨਾ ਵੱਢਣ ਲਈ ਵੱਡੀ ਪੱਧਰ *ਤੇ ਕੰਬਾਇਨਾਂ ਵੀ ਨਹੀਂ ਚੱਲੀਆਂ ਹਨ ਅਤੇ ਮਜ਼ਦੂਰ ਵੀ ਝੋਨਾ ਵੱਢਦੇ ਦਿਖਾਈ ਨਹੀਂ ਦੇ ਰਹੇ, ਜਿਸ ਤੋਂ ਜ਼ਾਹਿਰ ਹੈ ਕਿ ਆਉਣ ਵਾਲੇ ਕੁੱਝ ਦਿਨਾਂ ਤੱਕ ਮµਡੀਆਂ ਨੂµ ਝੋਨੇ ਦਾ ਇµਤਜ਼ਾਰ ਕਰਨਾ ਪਵੇਗਾ। ਭਾਵੇਂ ਪµਜਾਬ ਵਿਚ ਇਸ ਵਾਰ 58 ਕੁਇµਟਲ ਪ®ਤੀ ਹੈਕਟੇਅਰ ਦੇ ਹਿਸਾਬ ਨਾਲ 185 ਲੱਖ ਟਨ ਝੋਨੇ ਦਾ ਉਤਪਾਦਨ ਹੋਣ ਦੀ ਉਮੀਦ ਹੈ ਅਤੇ ਮਾਨਸਾ ਵਿਚ ਜ਼ਿਲ੍ਹਾ ਖੇਤੀਬਾੜੀ ਵਿਭਾਗ ਅਨੁਸਾਰ ਝੋਨੇ ਹੇਠ ਰਕਬਾ 126 ਲੱਖ ਹੈਕਟੇਅਰ ਹੈ। ਮਾਨਸਾ ਮµਡੀਆਂ ਵਿਚ ਇਸ ਵਾਰ ਪ®ਤੀ ਏਕੜ ਦੇ ਹਿਸਾਬ ਨਾਲ 23 ਕੁਇµਟਲ ਝੋਨੇ ਦੀ ਪੈਦਾਵਾਰ ਹੋ ਸਕਦੀ ਹੈ। ਉਧਰ ਦੂਜੇ ਪਾਸੇ ਜ਼ਿਲ੍ਹਾ ਪ®ਸ਼ਾਸਨ ਵਲੋਂ ਝੋਨੇ ਦੀ ਖਰੀਦ ਦੇ ਪੁਖਤਾ ਇµਤਜਾਮ ਕੀਤੇ ਗਏ।
ਇਸ ਸਬµਧੀ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਕਿਹਾ ਕਿ ਮµਡੀਆਂ ਵਿਚ ਝੋਨੇ ਦੀ ਖਰੀਦ ਦੌਰਾਨ ਕਿਸਾਨਾਂ ਨੂµ ਕੋਈ ਵੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਪµਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਾਰੇ ਪ®ਬµਧ ਮੁਕµਮਲ ਕਰ ਲਏ ਗਏ ਹਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਵਾਰ ਜ਼ਿਲ੍ਹੇ ਦੀਆਂ ਮµਡੀਆਂ ਵਿਚ ਪਨਗਰੇਨ, ਮਾਰਕਫੈਡ, ਪਨਸਪ, ਪµਜਾਬ ਐਗਰੋਂ ਅਤੇ ਐਫ.ਸੀ.ਆਈ ਖਰੀਦ ਏਜµਸੀਆਂ ਵਲੋਂ ਝੋਨੇ ਦੀ ਖਰੀਦ ਕੀਤੀ ਜਾਵੇਗੀ। ਉਨ੍ਹਾਂ ਖਰੀਦ ਏਜµਸੀਆਂ ਨੂੰ ਹਦਾਇਤ ਕੀਤੀ ਕਿ ਝੋਨੇ ਦੀ ਖਰੀਦ ਤੋਂ ਬਾਅਦ ਮµਡੀਆਂ ਵਿਚੋਂ ਬੋਰੀਆਂ ਦੀ ਚੁਕਾਈ ਵੀ ਨਾਲੋ—ਨਾਲ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂµ ਲਿਫਟਿµਗ ਵਿਚ ਕੋਈ ਵੀ ਪ®ੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂµ ਅਪੀਲ ਕਰਦਿਆਂ ਕਿਹਾ ਕਿ ਉਹ ਝੋਨਾ ਸੁਕਾਕੇ ਹੀ ਮµਡੀਆਂ ਵਿਚ ਲਿਆਉਣ, ਕਿਉਂਕਿ ਗਿੱਲੇ ਝੋਨੇ ਨਾਲ ਉਨ੍ਹਾਂ ਦੀ ਖੱਜਲ—ਖੁਆਰੀ ਵਧੇਗੀ। ਉਨ੍ਹਾਂ ਨਾਲ ਹੀ ਕਿਹਾ ਕਿ ਕਿਸਾਨ ਝੋਨੇ ਦੀ ਰਹਿµਦ—ਖੂਹਿµਦ ਨੂµ ਵੀ ਅੱਗ ਨਾ ਲਾਉਣ। ਉਨ੍ਹਾਂ ਕਿਹਾ ਕਿ ਵਾਤਾਵਰਣ ਨੂµ ਸ਼ੁੱਧ ਰੱਖਣ ਲਈ ਕਿਸਾਨ ਅਹਿਮ ਰੋਲ ਅਦਾ ਕਰ ਸਕਦੇ ਹਨ। ਉਨ੍ਹਾਂ ਹਦਾਇਤ ਕਰਦਿਆਂ ਕਿਹਾ ਕਿ ਰਾਤ ਨੂµ ਕµਬਾਇਨਾਂ ਨਹੀਂ ਚੱਲਣ ਦਿੱਤੀਆਂ ਜਾਣਗੀਆਂ।
ਉਧਰ ਦੂਜੇ ਪਾਸੇ ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਾਦਿੱਤਾ ਸਿੰਘ ਸਿੱਧੂ ਨੇ ਕਿਹਾ ਕਿ ਅੱਜ ਮµਡੀਆਂ ਵਿਚ ਝੋਨੇ ਦੀ ਆਮਦ ਨਹੀਂ ਹੋਈ ਹੈ, ਪਰ ਕੁੱਝ ਕਿਸਾਨਾਂ ਨੇ ਝੋਨਾ ਗਿੱਲਾ ਵੱਢ ਲਿਆ ਹੈ, ਜਿਸ ਨੂµ ਸੁਕਾਕੇ ਹੀ ਮµਡੀਆਂ ਵਿਚ ਲਿਆਂਦਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਵਾਰ ਪਿਛਲੇ ਸਾਲ ਨਾਲੋਂ 8 ਹਜ਼ਾਰ ਹੈਕਟੇਅਰ ਰਕਬਾ ਵਧਿਆ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਮੌਸਮ ਮਗਰੋਂ ਸਿੱਲਾ ਰਹਿਣ ਕਾਰਨ ਬਿਮਾਰੀਆਂ ਦਾ ਹਮਲਾ ਘੱਟ ਹੋਇਆ ਹੈ, ਜਿਸ ਕਰਕੇ ਚµਗਾ ਉਤਪਾਦਨ ਹੋਣ ਦੀ ਉਮੀਦ ਹੈ।
ਮµਡੀਆਂ ਵਿਚ ਅੱਜ ਮਜ਼ਦੂਰ ਵੀ ਝੋਨੇ ਦੀ ਉਡੀਕ ਕਰਦੇ ਦੇਖੇ ਗਏ ਅਤੇ ਸ਼ਾਮ ਨੂµ ਵਿਹਲੇ ਹੀ ਵਾਪਸ ਆਪਣੇ ਘਰਾਂ ਨੂµ ਪਰਤ ਗਏ।