ਮਾਨਸਾ, 2 ਅਕਤੂਬਰ (ਵਿਸ਼ਵ ਵਾਰਤਾ)- ਬੇਸ਼ੱਕ ਸਰਕਾਰੀ ਤੌਰ ‘ਤੇ ਪੰਜਾਬ ਵਿਚ ਇਕ ਅਕਤੂਬਰ ਤੋਂ ਝੋਨੇ ਦੀ ਬਕਾਇਦਾ ਰੂਪ ‘ਚ ਖਰੀਦ ਸ਼ੁਰੂ ਹੋ ਗਈ ਹੈ, ਪਰ ਮਾਨਸਾ ਦੀਆਂ ਅਨਾਜ ਮµਡੀਆਂ ਵਿਚ ਮੰਡੀ ਬੋਰਡ ਦੇ ਰਿਕਾਰਡ ਅਨੁਸਾਰ ਲਗਾਤਾਰ ਦੂਸਰੇ ਦਿਨ ਵੀ ਸਾਉਣੀ ਦੀ ਇਸ ਮੁੱਖ ਫ਼ਸਲ ਦਾ ਇੱਕ ਵੀ ਦਾਣਾ ਵਿਕਣ ਲਈ ਨਹੀਂ ਆਇਆ। ਪਿਛਲੇ ਹਫਤੇ ਪਈਆਂ ਬਾਰਸ਼ਾਂ ਕਾਰਨ ਝੋਨੇ ਦੀ ਵਾਢੀ ਦਾ ਕਾਰਜ ਲੇਟ ਹੋਣ ਲੱਗਿਆ ਹੈ। ਇਸ ਵਾਰ ਝੋਨੇ ਦੀ ਲਵਾਈ ਵੀ ਸਰਕਾਰ ਵੱਲੋ ਪਿਛਲੇ ਸਾਲਾਂ ਦੇ ਮੁਕਾਬਲੇ ਲੇਟ ਕਰਵਾਈ ਗਈ ਹੈ। ਸਰਕਾਰੀ ਆਦੇਸ਼ਾਂ ਦੇ ਬਾਵਜੂਦ ਮੰਡੀਆਂ ਵਿਚ ਖਰੀਦ ਪ੍ਰਬੰਧਾਂ ਦਾ ਅੱਜ ਵੀ ਜਲੂਸ ਨਿੱਕਲਿਆ ਵਿਖਾਈ ਦਿੰਦਾ ਰਿਹਾ ਹੈ ਅਤੇ ਕਿਸੇ ਵੀ ਮੰਡੀ ਵਿਚ ਸਫਾਈ ਕਾਰਜ ਆਰੰਭ ਹੋਏ ਵਿਖਾਈ ਨਹੀਂ ਦਿੰਦੇ ਸਨ।
ਉਧਰ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਦਾ ਕਹਿਣਾ ਹੈ ਕਿ ਮµਡੀਆਂ ਵਿਚ ਝੋਨੇ ਦੀ ਖਰੀਦ ਦੌਰਾਨ ਕਿਸਾਨਾਂ ਨੂµ ਕੋਈ ਵੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਪµਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਾਰੇ ਪ®ਬµਧ ਮੁਕµਮਲ ਕਰ ਲਏ ਗਏ ਹਨ।
ਮਾਨਸਾ ਦੇ ਜ਼ਿਲ੍ਹਾ ਖੇਤੀਬਾੜੀ ਅਫਸਰ ਡਾ. ਗੁਰਾਦਿੱਤਾ ਸਿੰਘ ਸਿੱਧੂ ਨੇ ਦੱਸਿਆ ਕਿ ਮਾਨਸਾ ਜ਼ਿਲ੍ਹੇ ਵਿਚ ਇਸ ਵਾਰ ਲਗਭਗ 126 ਲੱਖ ਹੈਕਟੇਅਰ ਰਕਬੇ ਵਿਚ ਝੋਨੇ ਦੀ ਬਿਜਾਈ ਕੀਤੀ ਗਈ ਹੈ, ਜਿਸ ਤੋਂ ਤਕਰੀਬਨ ਪੌਣੇ ਅੱਠ ਲੱਖ ਮੀਟਰਕ ਟਨ ਝੋਨੇ ਦੀ ਆਮਦ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਝੋਨੇ ਦੀ ਫਸਲ ਪੱਕਕੇ ਬਿਲਕੁਲ ਤਿਆਰ ਖੜ੍ਹੀ ਹੈ ਅਤੇ ਇਕ ਹਫਤੇ ਤੱਕ ਇਸ ਦੀ ਵਾਢੀ ਦਾ ਕਾਰਜ ਬਕਾਇਦਾ ਰੂਪ *ਚ ਸ਼ੁਰੂ ਹੋ ਜਾਵੇਗਾ।
ਇਕ ਸਰਕਾਰੀ ਨੇ ਦੱਸਿਆ ਕਿ ਐਫ.ਸੀ.ਆਈ ਤੋਂ ਇਲਾਵਾ ਰਾਜ ਦੀਆਂ ਸਰਕਾਰੀ ਖਰੀਦ ਏਜੰਸੀਆਂ, ਪਨਗਰੇਨ, ਪਨਸਪ, ਮਾਰਕਫੈਡ, ਵੇਅਰਹਾਊਸ, ਪੰਜਾਬ ਐਗਰੋ ਨੂੰ ਖਰੀਦ ਸਬੰਧੀ ਅਲਾਟਮੈਂਟ ਕੀਤੀ ਗਈ ਹੈ ਅਤੇ ਜਿਲ੍ਹੇ ਅੰਦਰ 116 ਖਰੀਦ ਕੇਂਦਰ ਸਥਾਪਤ ਕੀਤੇ ਗਏ ਹਨ।
ਜ਼ਿਲ੍ਹਾ ਮੰਡੀ ਅਫਸਰ ਜਸਪਾਲ ਸਿੰਘ ਨੇ ਕਿਹਾ ਕਿ ਝੋਨੇ ਦੀ ਆਮਦ ਨੂੰ ਮੱਦੇਨਜ਼ਰ ਰੱਖਦੇ ਹੋਏ ਬਾਰਦਾਨੇ ਦੇ ਪ®ਬµਧ ਮੁਕµਮਲ ਕਰ ਲਏ ਗਏ ਹਨ ਅਤੇ ਮµਡੀਆਂ ’ਚ ਫੀਲਡ ਸਟਾਫ਼ ਦੀਆਂ ਨਿਯੁਕਤੀਆਂ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਲੇਬਰ ਅਤੇ ਢੋਆ ਢੁਆਈ ਦੇ ਪ®ਬµਧ ਮੁਕµਮਲ ਹੋ ਚੁੱਕੇ ਹਨ ਅਤੇ ਪੇਮੈਂਟ ਦਾ ਕµਮ ਪਿਛਲੇ ਵਰ੍ਹੇ ਵਾਂਗ ਆਨਲਾਈਨ ਕੀਤਾ ਜਾਣਾ ਹੈ, ਪਰ ਆਪਸ਼ਨ ਦੇ ਤੌਰ ’ਤੇ ਕਿਸਾਨ ਸਿੱਧੇ ਤੌਰ ’ਤੇ ਆਪਣੇ ਖਾਤੇ ਵਿਚ ਪੇਮੈਂਟ ਲੈ ਸਕਦਾ ਹੈ, ਜਿਸ ਲਈ ਕਿਸਾਨ ਦਾ ਆਪਣੇ ਨਾਂ ’ਤੇ ਖਾਤਾ ਹੋਣਾ ਲਾਜ਼ਮੀ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਨੇ ਕਾਮਨ ਵਰਾਇਟੀ ਝੋਨੇ ਦੀ ਕੀਮਤ 1750 ਰੁਪਏ ਪ®ਤੀ ਕੁਇµਟਲ ਅਤੇ ਗ®ੇਡ ਏ ਝੋਨੇ ਦੀ ਕੀਮਤ 1770 ਰੁਪਏ ਪ®ਤੀ ਕੁਇµਟਲ ਨਿਸ਼ਚਿਤ ਕੀਤੀ ਗਈ ਹੈ।
ਖਰੀਦ ਨੂੰ ਸੁਚਾਰੂ ਢµਗ ਨਾਲ ਚਲਾਉਣ ਲਈ ਅਤੇ ਲੋਕਲ ਲੈਵਲ ਦੇ ਝਗੜਿਆਂ ਦੇ ਨਿਪਟਾਰੇ ਲਈ ਮਾਣਯੋਗ ਡਿਪਟੀ ਕਮਿਸ਼ਨਰ ਮਾਨਸਾ ਵੱਲੋਂ ਝਗੜਾ ਨਿਪਟਾਊ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ, ਜਿਸ ਵਿਚ ਏਜµਸੀ, ਮµਡੀ ਬੋਰਡ, ਆੜ੍ਹਤੀਆ ਅਤੇ ਰਾਈਸ ਮਿੱਲ ਦੇ ਨੁਮਾਇµਦੇ ਸ਼ਾਮਲ ਕੀਤੇ ਗਏ ਹਨ। ਉਨ੍ਹਾਂ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਕਿ ਉਹ ਸੱੁਕਾ ਝੋਨਾ ਮµਡੀਆਂ ’ਚ ਲੈਕੇ ਆਉਣ ਤਾਂ ਜੋ ਉਨ੍ਹਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।
ਦੂਜੇ ਪਾਸੇ ਮਾਨਸਾ ਜ਼ਿਲ੍ਹੇ ਦੀਆਂ ਕਈ ਵੱਡੀਆਂ ਮµਡੀਆਂ ਵਿਚ ਅੱਜ ਮਜ਼ਦੂਰ ਵੀ ਝੋਨੇ ਦੀ ਉਡੀਕ ਕਰਦੇ ਦੇਖੇ ਗਏ, ਪਰ ਸ਼ਾਮ ਤੱਕ ਮµਡੀਆਂ ਵਿਚ ਝੋਨਾ ਨਾ ਆਉਣ ਕਾਰਨ ਉਹ ਵਿਹਲੇ ਹੀ ਵਾਪਸ ਆਪਣੇ ਘਰਾਂ ਨੂµ ਪਰਤ ਗਏ। ਜ਼ਿਲ੍ਹੇ ਵਿਚ ਫਫੜੇ ਭਾਈਕੇ ਦੇ ਖਰੀਦ ਕੇਂਦਰ, ਜਿਥੇ ਸਭ ਤੋਂ ਪਹਿਲਾਂ ਝੋਨਾ ਆਉਂਦਾ ਹੈ, ਉਥੇ ਇਸ ਵਾਰ ਪੰਜਾਬ ਮੰਡੀ ਬੋਰਡ ਦੇ ਅਧਿਕਾਰੀਆਂ ਵੱਲੋਂ ਖਰੀਦ ਕੇਂਦਰ ਵਿਚ ਪੱਥੀਆਂ ਪਈਆਂ ਪਾਥੀਆਂ ਹੀ ਨਹੀਂ ਚੁਕਵਾਈਆਂ ਜਾ ਚੁੱਕੀਆਂ ਹਨ।
ਕਿਸਾਨ ਦੀ ਮੌਤ ਅਫਸੋਸਨਾਕ, ਪਰ ਮਾਹੌਲ ਸੁਖਾਵਾਂ ਬਣਾਈ ਰੱਖਣਾ ਸਾਰਿਆਂ ਦੀ ਜ਼ਿੰਮੇਵਾਰੀ
ਕਿਸਾਨ ਦੀ ਮੌਤ ਅਫਸੋਸਨਾਕ, ਪਰ ਮਾਹੌਲ ਸੁਖਾਵਾਂ ਬਣਾਈ ਰੱਖਣਾ ਸਾਰਿਆਂ ਦੀ ਜ਼ਿੰਮੇਵਾਰੀ ਮੰਦਭਾਗੀ ਘਟਨਾ ਨੂੰ ਸਿਆਸਤ ਲਈ ਗਲਤ ਢੰਗ ਨਾਲ...