ਭਾਰਤ ਭੂਸ਼ਣ ਆਸ਼ੂ ਦੀ ਗ੍ਰਿਫਤਾਰੀ ਦੇ ਵਿਰੋਧ ਵਜੋਂ ਕਾਂਗਰਸੀਆਂ ਵੱਲੋਂ ਲਾਏ ਜਾ ਰਹੇ ਧਰਨਿਆਂ ‘ਤੇ ਸੁਖਪਾਲ ਖਹਿਰਾ ਦਾ ਬਿਆਨ
ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੂੰ ਕੀਤੀ ਇਹ ਅਪੀਲ
ਚੰਡੀਗੜ੍ਹ,27 ਅਗਸਤ(ਵਿਸ਼ਵ ਵਾਰਤਾ)- ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤੇ ਗਏ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਗ੍ਰਿਫਤਾਰੀ ਦੇ ਵਿਰੋਧ ਵਿੱਚ ਕਾਂਗਰਸ ਪਾਰਟੀ ਵੱਲੋਂ ਵਿਜੀਲੈਂਸ ਦਫਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਵਿਚਾਲੇ ਕਾਂਗਰਸ ਦੇ ਵਿਧਾਇਕ ਸੁਖਪਾਲ ਖਹਿਰਾ ਨੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੂੰ ਬੇਨਤੀ ਕੀਤੀ ਹੈ। ਖਹਿਰਾ ਨੇ ਟਵੀਟ ਕਰਦਿਆਂ ਕਿਹਾ ਕਿ “ਮੈਂ ਬੇਨਤੀ ਕਰਦਾ ਹਾਂ ਰਾਜਾ ਵੜਿੰਗ ਨੂੰ ਬੇਨਤੀ ਕਰਦਾ ਹਾਂ ਕਿ ਉਹ ਲੋਕਾਂ ਦਾ ਬਚਾਅ ਕਰਨ ਲਈ ਪਾਰਟੀ ਦੇ ਕਾਡਰਾਂ ਦੀ ਊਰਜਾ ਨੂੰ ਬਰਬਾਦ ਨਾ ਕਰਨ ਕਿਉਂਕਿ ਪੰਜਾਬ ਦੇ ਸਾਹਮਣੇ ਬੇਅਦਬੀ, ਕਿਸਾਨ ਖੁਦਕੁਸ਼ੀਆਂ, ਪਾਣੀ ਦੀ ਲਾਗ, ਐਲਐਸਡੀ ਆਦਿ ਵਰਗੇ ਬਹੁਤ ਸਾਰੇ ਭਖਦੇ ਮੁੱਦੇ ਹਨ।” ਇਸ ਦੇ ਨਾਲ ਹੀ ਖਹਿਰਾ ਨੇ ਉਹਨਾਂ ਖਿਲਾਫ ਹੋਈ ਈਡੀ ਦੀ ਕਾਰਵਾਈ ਦਾ ਵੀ ਜਿਕਰ ਕੀਤੀ ਅਤੇ ਕਿਹਾ ਕਿ ਮੈਂ ਈਡੀ ਦਾ ਸਾਹਮਣਾ ਕੀਤਾ, ਕਿਉਂਕਿ ਮੈਂ ਸੱਚਾ ਸੀ, ਭੁਲੱਥ ਦੇ ਲੋਕਾਂ ਨੇ ਮੈਨੂੰ ਵਿਧਾਨ ਸਭਾ ਲਈ ਵੋਟ ਦਿੱਤੀ। ਜੇਕਰ ਸਾਡੇ ਨੇਤਾ ਇਮਾਨਦਾਰ ਹਨ ਤਾਂ ਕਿਉਂ ਚਿੰਤਾ ਕਰਦੇ ਹੋ?”
https://twitter.com/SukhpalKhaira/status/1563376551965904896?s=20&t=0Iq9S8ZDvuyhcvI137FLvQ
ਦੱਸ ਦੇਈਏ ਕਿ ਹਰ ਰੋਜ਼ ਕਾਂਗਰਸ ਦੇ ਸੰਸਦ ਮੈਂਬਰ ਰਵਨੀ ਬਿੱਟੂ ਅਤੇ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਵਿਜੀਲੈਂਸ ਦਫ਼ਤਰ ਦੇ ਬਿਲਕੁਲ ਸਾਹਮਣੇ ਨਗਰ ਕੌਂਸਲ ਦੇ ਪਾਰਕ ਵਿੱਚ ਧਰਨਾ ਦੇ ਰਹੀ ਹੈ। ਜ਼ਿਲ੍ਹਾ ਪੁਲੀਸ ਨੇ ਸ਼ਹਿਰ ਵਿੱਚ ਧਾਰਾ 144 ਲਗਾ ਦਿੱਤੀ ਹੈ ਕਿ 4 ਤੋਂ ਵੱਧ ਵਿਅਕਤੀ ਕਿਤੇ ਵੀ ਇਕੱਠੇ ਨਹੀਂ ਹੋ ਸਕਦੇ ਪਰ ਪੁਲੀਸ ਦਾ ਇਹ ਹੁਕਮ ਵੀ ਕਾਂਗਰਸੀਆਂ ਦੇ ਸਾਹਮਣੇ ਕਾਗਜ਼ੀ ਸਾਬਤ ਹੋ ਰਿਹਾ ਹੈ।























