ਭਾਰਤ-ਬੰਗਲਾਦੇਸ਼ ਸਰਹੱਦ 2 ਮਾਰਚ ਤੱਕ ਸੀਲ
ਪੜ੍ਹੋ, ਕੀ ਹੈ ਕਾਰਨ
ਚੰਡੀਗੜ੍ਹ, 25ਫਰਵਰੀ(ਵਿਸ਼ਵ ਵਾਰਤਾ)-ਚੋਣ ਕਮਿਸ਼ਨ ਨੇ ਮੇਘਾਲਿਆ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਭਾਰਤ-ਬੰਗਲਾਦੇਸ਼ ਸਰਹੱਦ ਨੂੰ ਸੀਲ ਕਰਨ ਦੇ ਹੁਕਮ ਦਿੱਤੇ ਹਨ।ਜ਼ਿਕਰਯੋਗ ਹੈ ਕਿ ਮੇਘਾਲਿਆ ਵਿਧਾਨ ਸਭਾ ਦੀਆਂ 60 ਵਿੱਚੋਂ 59 ਸੀਟਾਂ ਲਈ 27 ਫਰਵਰੀ ਨੂੰ ਵੋਟਿੰਗ ਹੋਵੇਗੀ ਜਿਸਦੇ ਨਤੀਜੇ 2 ਮਾਰਚ ਨੂੰ ਆਉਣਗੇ। ਮੇਘਾਲਿਆ ਤੋਂ ਬੰਗਲਾਦੇਸ਼ ਦੀ ਸਰਹੱਦ 443 ਕਿਲੋਮੀਟਰ ਦੀ ਦੂਰੀ ‘ਤੇ ਹੈ। ਰਾਜ ਦੇ ਮੁੱਖ ਚੋਣ ਅਧਿਕਾਰੀ ਐਫਆਰ ਖਾਰਕੋਂਗ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਅਸਾਮ ਨਾਲ ਲੱਗਦੀ ਅੰਤਰ-ਰਾਜੀ ਸਰਹੱਦ ਨੂੰ ਵੀ 2 ਮਾਰਚ ਤੱਕ ਸੀਲ ਕਰਨ ਦਾ ਹੁਕਮ ਦਿੱਤਾ ਗਿਆ ਹੈ।