ਭਾਰਤ ਬਨਾਮ ਬੰਗਲਾਦੇਸ਼ ਪਹਿਲਾ ਟੈਸਟ ; ਪਹਿਲੀ ਪਾਰੀ ‘ਚ ਪੂਰੀ ਭਾਰਤੀ ਟੀਮ ਹੋਈ ਆਊਟ
ਪੜ੍ਹੋ, ਬਣਾਈਆਂ ਕਿੰਨੀਆਂ ਦੌੜਾਂ
ਚੰਡੀਗੜ੍ਹ, 15ਦਸੰਬਰ(ਵਿਸ਼ਵ ਵਾਰਤਾ) ਬੰਗਲਾਦੇਸ਼ ਖਿਲਾਫ ਪਹਿਲੇ ਟੈਸਟ ਮੈਚ ਦੀ ਪਹਿਲੀ ਪਾਰੀ ‘ਚ ਟੀਮ ਇੰਡੀਆ 404 ਦੌੜਾਂ ਦੇ ਸਕੋਰ ‘ਤੇ ਆਲ ਆਊਟ ਹੋ ਗਈ। ਭਾਰਤ ਨੇ ਵੀਰਵਾਰ ਨੂੰ ਮੈਚ ਦੇ ਦੂਜੇ ਦਿਨ ਦੀ ਸ਼ੁਰੂਆਤ 278/6 ਤੋਂ ਕੀਤੀ।
ਰਵੀਚੰਦਰਨ ਅਸ਼ਵਿਨ ਨੇ 58 ਦੌੜਾਂ ਅਤੇ ਕੁਲਦੀਪ ਯਾਦਵ ਨੇ 40 ਦੌੜਾਂ ਬਣਾਈਆਂ। ਦੋਵਾਂ ਨੇ 8ਵੀਂ ਵਿਕਟ ਦੀ ਸਾਂਝੇਦਾਰੀ ‘ਚ 92 ਦੌੜਾਂ ਜੋੜੀਆਂ। ਇਸ ਤੋਂ ਪਹਿਲਾਂ ਸ਼੍ਰੇਅਸ ਅਈਅਰ 86 ਦੌੜਾਂ ਬਣਾ ਕੇ ਆਊਟ ਹੋ ਗਏ। ਬੰਗਲਾਦੇਸ਼ ਲਈ ਤਾਇਜੁਲ ਇਸਲਾਮ ਅਤੇ ਮੇਹਿਦੀ ਹਸਨ ਮਿਰਾਜ ਨੇ 4-4 ਵਿਕਟਾਂ ਲਈਆਂ। ਇਬਾਦਤ ਹੁਸੈਨ ਅਤੇ ਖਾਲਿਦ ਅਹਿਮਦ ਨੂੰ ਇਕ-ਇਕ ਵਿਕਟ ਮਿਲੀ।