
ਕੇਪਟਾਊਨ, 7 ਫਰਵਰੀ (ਬਲਜੀਤ ਸਿੰਘ) : ਭਾਰਤ ਨੇ ਤੀਸਰੇ ਵਨਡੇ ਮੈਚ ਵਿਚ ਦੱਖਣੀ ਅਫਰੀਕਾ ਅੱਗੇ ਜਿੱਤ ਲਈ 304 ਦੌੜਾਂ ਦਾ ਟੀਚਾ ਰੱਖਿਆ ਹੈ| ਭਾਰਤ ਨੇ ਪਹਿਲਾਂ ਖੇਡਦਿਆਂ 6 ਵਿਕਟਾਂ ਉਤੇ 303 ਦੌੜਾਂ ਬਣਾਈਆਂ| ਵਿਰਾਟ ਕੋਹਲੀ ਨੇ ਅਜੇਤੂ 160 ਦੌੜਾਂ ਦਾ ਯੋਗਦਾਨ ਪਾਇਆ| ਇਸ ਤੋਂ ਇਲਾਵਾ ਸ਼ਿਖਰ ਧਵਨ ਨੇ 76 ਦੌੜਾਂ ਬਣਾਈਆਂ| ਹੋਰ ਕੋਈ ਵੀ ਭਾਰਤੀ ਬੱਲੇਬਾਜ ਜ਼ਿਆਦਾ ਦੇਰ ਟਿਕ ਕੇ ਨਾ ਖੇਡ ਸਕਿਆ| ਰੋਹਿਤ 0, ਰਹਾਨੇ 11, ਪਾਂਡਿਆ 14, ਧੋਨੀ 10 ਦੋੜਾਂ ਬਣਾ ਕੇ ਆਊਟ ਹੋਇਆ| ਦੱਸਣਯੋਗ ਹੈ ਕਿ ਭਾਰਤ 6 ਵਨਡੇ ਮੈਚਾਂ ਦੀ ਲੜੀ ਵਿਚ 2-0 ਨਾਲ ਅੱਗੇ ਹੈ|
ਇਸ ਤੋਂ ਪਹਿਲਾਂ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਕੇਪ ਟਾਊਨ ਵਿਚ ਦੱਖਣੀ ਅਫਰੀਕਾ ਖਿਲਾਫ ਤੀਸਰੇ ਵਨਡੇ ਮੈਚ ਵਿਚ ਸ਼ਾਨਦਾਰ ਸੈਂਕੜਾ ਜੜਿਆ| ਵਿਰਾਟ ਕੋਹਲੀ ਦਾ ਇਹ 34ਵਾਂ ਇਕ ਦਿਵਸੀ ਸੈਂਕੜਾ ਹੈ|
Cricket: ਕੀ ਅੱਜ ਹੋ ਸਕਦਾ ਹੈ ਵੈਭਵ ਸੂਰਿਆਵੰਸ਼ੀ ਦਾ ਡੈਬਿਊ ? ਇੱਕ ਇੰਸਟਾ ਸਟੋਰੀ ਨੇ ਮਚਾਈ ਹਲਚਲ !
Cricket: ਕੀ ਅੱਜ ਹੋ ਸਕਦਾ ਹੈ ਵੈਭਵ ਸੂਰਿਆਵੰਸ਼ੀ ਦਾ ਡੈਬਿਊ ? ਇੱਕ ਇੰਸਟਾ ਸਟੋਰੀ ਨੇ ਮਚਾਈ ਹਲਚਲ ! ਚੰਡੀਗੜ੍ਹ, 4...






















