ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਹੋਈ ਅਹਿਮ ਇਕੱਤਰਤਾ

ਬਠਿੰਡਾ 18 ਮਾਰਚ (ਕੁਲਬੀਰ ਬੀਰਾ): ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਅਹਿਮ ਮੀਟਿੰਗ ਡੀਸੀ ਦਫਤਰ ਦੇ ਸਾਹਮਣੇ ਧਰਨੇ ਵਾਲੀ ਜਗ੍ਹਾ ਵਿੱਚ ਗੁਰਮੇਲ ਸਿੰਘ ਲਹਿਰਾ ਮੀਤ ਪ੍ਰਧਾਨ ਬਠਿੰਡਾ ਦੀ ਪ੍ਰਧਾਨਗੀ ਹੇਠ ਮੀਟਿੰਗ ਵਿਚ ਸੰਯੁਕਤ ਮੋਰਚੇ ਵੱਲੋਂ ਦੀਤੇ ਪ੍ਰੋਗਰਾਮਾਂ ਤੇ ਵਿਚਾਰ ਚਰਚਾ ਕੀਤੀ ਗਈ। ਪ੍ਰੈੱਸ ਨੋਟ ਜਾਰੀ ਕਰਦਿਆਂ ਰੇਸ਼ਮ ਸਿੰਘ ਯਾਤਰੀ, ਮੁਖਤਿਆਰ ਸਿੰਘ ਰਾਜਗਡ਼੍ਹ ਕੁੱਬੇ, ਅਰਜਨ ਸਿੰਘ ਫੂਲ ਆਗੂਆਂ ਨੇ ਦੱਸਿਆ ਕਿ 19.ਮਾਰਚ ਨੂੰ ਬਠਿੰਡੇ ਜ਼ਿਲ੍ਹੇ ਦੇ ਮਾਰਕੀਟ ਸੈਕਟਰੀਆਂ ਦੇ ਦਫ਼ਤਰ ਅੱਗੇ ਧਰਨੇ ਦੇ ਕੇ ਮੰਗ ਪੱਤਰ ਦਿੱਤੇ ਜਾਣਗੇ ਜਿਵੇਂ ਕਿ ਬਠਿੰਡਾ ਮਾਰਕੀਟਾ, ਭੁੱਚੋ ਮੰਡੀ, ਨਥਾਣਾ, ਰਾਮਪੁਰਾ, ਮੌੜ, ਮੰਡੀ, ਤਲਵੰਡੀ ਸਾਬੋ, ਰਾਮਾਂ, ਸੰਗਤ ਮੰਡੀ, ਗੋਨਿਆਣਾ ਮੰਡੀ ਧਰਨੇ ਦੇ ਕੇ ਮੰਗ ਪੱਤਰ ਦਿੱਤੇ ਜਾਣਗੇ ਅਤੇ 23 ਮਾਰਚ ਨੂੰ ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਦਿੱਲੀ ਦੀਆਂ ਸਟੇਜਾਂ ਤੇ ਮਨਾਇਆ ਜਾਵੇਗਾ ਅਤੇ ਪਿੰਡਾਂ ਚੋਂ ਨੌਜਵਾਨਾਂ ਦੇ ਜਥੇ ਦਿੱਲੀ ਮੋਰਚੇ ਚ ਸ਼ਾਮਲ ਕੀਤੇ ਜਾਣਗੇ 26 ਮਾਰਚ ਨੂੰ ਪੂਰਨ ਤੌਰ ਤੇ ਭਾਰਤ ਬੰਦ ਕੀਤਾ ਜਾਵੇਗਾ ਤੋਂ 6 ਤੋਂ 6 ਤੱਕ ਤੇ ਚੱਲ ਰਹੇ ਪੱਕੇ ਧਰਨੇ ਨੇਡ਼ੇ ਰੋਡ ਜਾਮ ਕੀਤੇ ਜਾਣਗੇ। ਆਗੂਆਂ ਨੇ ਦੱਸਿਆ ਕਿ ਆੜ੍ਹਤੀਆ, ਮਜਦੂਰ, ਦੁਕਾਨਦਾਰ, ਪੱਲੇਦਾਰ, ਰੇਹੜੇ ਵਾਲੇ, ਰਿਸ਼ਿਕਾ, ਆਟੋ, ਟਰੱਕ ਆਪਰੇਟਰ, ਕੇਟਰ ਯੂਨੀਅਨ, ਪੀ ਕੱਪ ਛੋਟਾ ਆਦਿ ਤੇ ਹੋਰ ਸਾਰੇ ਵਰਗਾਂ ਨੂੰ ਬੰਦ ਰੱਖਣ ਦੀ ਅਪੀਲ ਕੀਤੀ ਗਈ ਕਿਉਂ ਕਿ ਜੇ ਕਰ ਅੱਜ ਇਨ੍ਹਾਂ ਕਾਰਪੋਰੇਟ ਘਰਾਣਿਆਂ ਦਾ ਜ਼ਮੀਨ ਤੇ ਕਾਬਜ਼ ਹੁੰਦੀਆਂ ਹਨ ਕਲਾ ਕਿਸਾਨ ਤੇ ਪੈਣ ਵਾਲੀ ਮਾਰ ਸਾਰੇ ਵਰਗਾਂ ਤੇ ਮਿਹਨਤਕਸ਼ ਲੋਕਾਂ ਦਾ ਲੱਕ ਤੋੜ ਦੇਵੇਗੀ ਤੇ ਛੋਟੇ ਅਦਾਰੇ ਬੰਦ ਕਰਕੇ ਵੱਡੇ ਵੱਡੇ ਮਾਲ ਖੁੱਲ੍ਹਕੇ ਛੋਟੇ ਇੰਡਸਟਰੀ ਨੂੰ ਹੀ ਬਰਬਾਦ ਕਰਨ ਦਾ ਇਨ੍ਹਾਂ ਦਾ ਮੁੱਖ ਮਕਸਦ ਹੈ ਆਓ ਸਾਰੇ ਵਰਗ ਇਕੱਠੇ ਹੋ ਕੇ ਇਨ੍ਹਾਂ ਪ੍ਰੋਗਰਾਮਾਂ ਚ ਵੱਧ ਤੋਂ ਵੱਧ ਔਰਤਾਂ ਬੱਚੇ ਨੌਜਵਾਨ ਬਜ਼ੁਰਗ ਸ਼ਾਮਲ ਹੋਈਏ ਤੇ ਆਪਣੇ ਕਿੱਤੇ ਦੀ ਰਾਖੀ ਲਈ ਲਾਮਬੰਦ ਹੋਈਏ ਜਿਨ੍ਹਾਂ ਦੀ ਜਾਰੀ ਸਬੰਧੀ ਪਿੰਡਾਂ ਚ ਰੈਲੀਆਂ ਮੀਟਿੰਗਾਂ ਝੰਡਾ ਮਾਰਚ ਕੱਢੇ ਜਾਣਗੇ ਤੇ ਭਾਜਪਾ ਸਰਕਾਰ ਦੇ ਆਗੂਆਂ ਦਾ ਡਟ ਕੇ ਕਾਨੂੰਨਾਂ ਨੂੰ ਨਾਂ ਰੱਦ ਹੋਣ ਤੱਕ ਵਿਰੋਧ ਜਾਰੀ ਰਹੇਗਾ। ਇਸ ਮੋਕੇ ਅੰਗਰੇਜ਼ ਸਿੰਘ ਕਲਿਆਣ, ਕੁਲਵੰਤ ਸਿੰਘ ਨਹੀਆਂਵਾਲਾ, ਜੈਮਲ ਸਿੰਘ ਸਿੰਗੋ, ਫਤਿਹ ਸਿੰਘ ਕਲਾਣ, ਮੱਖਣ ਸਿੰਘ, ਵੀਰਵੱਲ ਯਾਤਰੀ ਸ਼ਾਮਲ ਸਨ।






















