ਬਜ਼ੁਰਗ ਨਾਲ ਬਦਸਲੂਕੀ ਕਰਨ ਵਾਲਾ ਸੇਵਾਦਾਰ ਐਸਜੀਪੀਸੀ ਵੱਲੋਂ ਮੁਅੱਤਲ
ਚੰਡੀਗੜ੍ਹ,18 ਅਗਸਤ(ਵਿਸ਼ਵ ਵਾਰਤਾ)- ਬੀਤੇ ਦਿਨ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਲਈ ਆਏ ਬਜ਼ੁਰਗ ਨਾਲ ਬਦਸਲੂਕੀ ਕਰਨ ਵਾਲੇ ਸੇਵਾਦਾਰ ਨੂੰ ਐਸਜੀਪੀਸੀ ਵੱਲੋਂ ਮੁਅੱਤਲ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਉਕਤ ਘਟਨਾ ਦੀ ਵੀਡੀਓ ਕੱਲ੍ਹ ਤੋਂ ਹੀ ਕਾਫੀ ਵਾਈਰਲ ਹੋ ਰਹੀ ਸੀ। ਜਿਸ ਦਾ ਨੋਟਿਸ ਲੈਂਦੇ ਹੋਏ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਸੇਵਾਦਾਰ ਦੀ ਮੁਅੱਤਲੀ ਦੇ ਆਦੇਸ਼ ਦਿੱਤੇ ਹਨ।
ਸ੍ਰੀ ਦਰਬਾਰ ਸਾਹਿਬ ਵਿਖੇ ਬਜੁਰਗ ਸ਼ਰਧਾਲੂ ਨਾਲ ਬੁਰਾ ਸਲੂਕ ਕਰਨ ਵਾਲੇ ਸੇਵਾਦਾਰ ਮੁਅੱਤਲ: ਸ. ਸੁਲੱਖਣ ਸਿੰਘ, ਮੈਨੇਜਰ#ਸ੍ਰੀਦਰਬਾਰਸਾਹਿਬ #ਅੰਮ੍ਰਿਤਸਰ pic.twitter.com/hfQZTWQhnE
— Shiromani Gurdwara Parbandhak Committee (@SGPCAmritsar) August 18, 2022






















