ਬੋਰਿਸ ਜੌਨਸਨ ਦੇ ਘਰ ਲਿਆ ਨੱਨ੍ਹੀ ਪਰੀ ਨੇ ਜਨਮ, ਇਕ ਵਾਰ ਫਿਰ ਬਣੇ ਪਿਤਾ
ਚੰਡੀਗੜ੍ਹ, 10 ਦਸੰਬਰ(ਵਿਸ਼ਵ ਵਾਰਤਾ)-ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਅਤੇ ਪਤਨੀ ਕੈਰੀ ਜੌਹਨਸਨ ਨੇ ਵੀਰਵਾਰ ਨੂੰ ਇੱਕ ਸਿਹਤਮੰਦ ਬੱਚੀ ਦੇ ਜਨਮ ਹੋਣ ਦੀ ਜਾਣਕਾਰੀ ਦਿੱਤੀ ਹੈ। ਲੰਡਨ ਵਿੱਚ 10 ਡਾਊਨਿੰਗ ਸਟ੍ਰੀਟ ਵਿੱਚ ਰਹਿੰਦੇ ਹੋਏ ਉਨ੍ਹਾਂ ਦੇ ਇਹ ਦੂਜਾ ਬੱਚਾ ਪੈਦਾ ਹੋਇਆ ਹੈ। 57 ਸਾਲਾਂ ਪ੍ਰਧਾਨ ਮੰਤਰੀ ਦਾ ਇਹ ਸੱਤਵਾਂ ਬੱਚਾ ਹੈ।























