ਬੇਰੁਜ਼ਗਾਰ ਸਟੈਨੋ ਯੂਨੀਅਨ ਪੰਜਾਬ ਵੱਲੋਂ ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਦਾ ਘਿਰਾਓ
ਮੋਹਾਲੀ,3 ਮਾਰਚ(ਵਿਸ਼ਵ ਵਾਰਤਾ)- ਬੇਰੁਜ਼ਗਾਰ ਸਟੈਨੋ ਯੂਨੀਅਨ ਪੰਜਾਬ ਵੱਲੋਂ ਅੱਜ ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਦਾ ਘਿਰਾਓ। ਸਟੈਨੋ ਟਾਈਪਿਸਟ ਤੇ ਜੂਨੀਅਰ ਸਕੇਲ ਸਟੈਨੋਗ੍ਰਾਫਰ ਦੀ ਭਰਤੀ ਜੋ ਕਿ 5 ਜਨਵਰੀ 2022 ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਕਾਂਗਰਸ ਸਰਕਾਰ ਆਪਣੇ ਕਾਰਜਕਾਲ ਦੇ ਬਿਲਕੁਲ ਆਖਰੀ ਸਮੇਂ ਵਿੱਚ 428 ਆਸਾਮੀਆਂ ਦੀ ਭਰਤੀ ਕੱਢ ਕੇ ਗਈ ਸੀ।
ਇਸ ਤੇ ਲੋਕ ਹਿਤੈਸ਼ੀ ਕਹਾਉਣ ਵਾਲੀ ਆਮ ਆਦਮੀ ਪਾਰਟੀ ਨੇ ਸਟੈਨੋਟਾਈਪਿਸਟ ਤੇ ਜੂਨੀਅਰ ਸਕੇਲ ਸਟੈਨੋਗ੍ਰਾਫਰ ਦੀ ਭਰਤੀ ਨੂੰ ਪੂਰੇ ਇੱਕ ਸਾਲ ਤੋਂ ਲਟਕਾ ਰੱਖਿਆ ਹੈ, ਜਿਸ ਕਾਰਨ ਸਿਖਿਆਰਥੀ ਆਪਣੇ ਭਵਿੱਖ ਨੂੰ ਲੈ ਕੇ ਬਹੁਤ ਚਿੰਤਤ ਹਨ। ਕਿਉਂਕਿ ਉਨ੍ਹਾਂ ਨੂੰ ਇਸ ਪੇਪਰ ਦੀ ਤਿਆਰੀ ਕਰਦੇ ਨੂੰ ਬਹੁਤ ਸਮਾਂ ਹੋ ਗਿਆ ਹੈ ਪਰ ਸਰਕਾਰ ਵੱਲੋਂ ਪਿਛਲੇ ਸਾਲ ਇਸ ਭਰਤੀ ਤੇ ਅਪਲਾਈ ਕਰਨ ਦੇ ਲਈ ਕਈ ਵਾਰ ਪੋਰਟਲ ਖੋਲਣ ਕਾਰਣ ਸਾਰਾ ਸਾਲ ਇਸ ਭਰਤੀ ਦਾ ਪੇਪਰ ਨਹੀਂ ਲਿਆ ਗਿਆ।
ਪੰਜਾਬ ਸਰਕਾਰ ਵੱਲੋਂ ਆਏ ਦਿਨ ਕੋਈ ਨਾ ਕੋਈ ਨਵਾਂ ਫੁਰਮਾਨ ਜਾਰੀ ਕਰ ਦਿੱਤਾ ਜਾਂਦਾ ਹੈ। ਇਸੇ ਤਰ੍ਹਾਂ ਇਕ ਵਰ੍ਹਾ ਬੀਤਣ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਹਰ ਇੱਕ ਭਰਤੀ ਲਈ ਪੰਜਾਬੀ ਲਾਜ਼ਮੀ ਦਾ 50 ਨੰਬਰ ਦਾ ਟੈੱਸਟ ਰੱਖਿਆ ਗਿਆ ਹੈ ਜਿਸ ਦੇ ਸਬੰਧ ਵਿੱਚ ਸਟੈਨੋਟਾਈਪਿਸਟ ਤੇ ਜੂਨੀਅਰ ਸਕੇਲ ਸਟੈਨੋਗ੍ਰਾਫਰਾਂ ਦਾ ਪੰਜਾਬ ਪੇਪਰ ਮਿਤੀ 26/2/2023 ਨੂੰ ਬੋਰਡ ਦੁਆਰਾ ਨਿਯਤ ਕੀਤਾ ਗਿਆ ਸੀ ਤੇ ਫਿਰ ਪੇਪਰ ਦੀ ਮਿਤੀ ਤੋਂ 2-3 ਪਹਿਲਾਂ ਇਕ ਸ਼ੁੱਧੀ ਪੱਤਰ ਜਾਰੀ ਕਰਕੇ ਇਹ ਮਿਤੀ 5/3/2023 ਰੱਖ ਦਿੱਤੀ ਗਈ ਇਸ ਤੋਂ ਬਾਅਦ ਵੀ 27/2/2023 ਨੂੰ ਇੱਕ ਨੋਟੀਫਿਕੇਸ਼ਨ ਰਾਹੀਂ 11/3/2023 ਨੂੰ ਪੇਪਰ ਰੱਖਿਆ ਗਿਆ ਹੈ। ਪੰਜਾਬ ਸਰਕਾਰ ਦੇ ਅਧੀਨ ਸੇਵਾਵਾਂ ਚੋਣ ਬੋਰਡ ਮੋਹਾਲੀ ਵੱਲੋਂ ਲਗਾਤਾਰ ਲਾਰੇ ਲਗਾਏ ਜਾ ਰਹੇ ਹਨ। ਜਿਸ ਕਾਰਨ ਸਾਰੇ ਪੰਜਾਬ ਦੇ ਸਟੈਨੋਟਾਈਪਿਸਟ ਤੇ ਜੂਨੀਅਰ ਸਕੇਲ ਸਟੈਨੋਗ੍ਰਾਫਰ ਦੇ ਸਿਖਿਆਰਥੀ ਸਰਕਾਰ ਦੁਆਰਾ ਗਠਿਤ ਬੋਰਡ ਦੇ ਲਾਰਿਆਂ ਤੋਂ ਪ੍ਰੇਸ਼ਾਨ ਹੋ ਕੇ ਬੇਰੁਜ਼ਗਾਰ ਸਟੈਨੋ ਯੂਨੀਅਨ ਵੱਲੋਂ ਪੰਜਾਬ ਸਰਕਾਰ ਤੇ ਅਧੀਨ ਸੇਵਾਵਾਂ ਚੋਣ ਬੋਰਡ ਦਾ ਘਿਰਾਓ ਕੀਤਾ ਜਾ ਰਿਹਾ ਹੈ, ਤੇ ਆਪਣੇ ਲਿਖਤੀ ਟੈਸਟ ਪੰਜਾਬੀ ਤੇ ਸਟੈਨੋ ਟਾਈਪਿਸਟ ਦੇ ਪੇਪਰ ਦੀ ਤਜ਼ਵੀਜਤ ਮਿਤੀ ਤੈਅ ਕਰਵਾਏਗਾ।























