• ਬੀਬੀ ਸਤਵੰਤ ਕੌਰ ਜੌਹਲ ਚੰਡੀਗੜ ਦੇ ਨਵੇਂ ਪ੍ਰਧਾਨ ਨਿਯੁਕਤ।
• ਬੀਬੀ ਨਿਰਮਲ ਕੌਰ ਸੇਖੋਂ ਇਸਤਰੀ ਅਕਾਲੀ ਦਲ ਦੇ ਜਨਰਲ ਸਕੱਤਰ ਨਿਯੁਕਤ।
ਚੰਡੀਗੜ• 2 ਫਰਵਰੀ (ਵਿਸ਼ਵ ਵਾਰਤਾ)- ਇਸਤਰੀ ਵਿੰਗ, ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਇੱਕ ਅਹਿਮ ਐਲਾਨ ਕਰਦੇ ਹੋਏ ਇਸਤਰੀ ਅਕਾਲੀ ਦਲ ਦੇ ਚੰਡੀਗੜ ਯੂਂਿਨਟ ਦਾ ਪੁਨਰਗਠਨ ਕਰਨ ਦਾ ਫੈਸਲਾ ਕੀਤਾ ਹੈ।
ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬੀਬੀ ਜਗੀਰ ਕੌਰ ਨੇ ਦੱਸਿਆ ਕਿ ਬੀਬੀ ਸਤਵੰਤ ਕੌਰ ਜੌਹਲ ਨੂੰ ਇਸਤਰੀ ਵਿੰਗ ਚੰਡੀਗੜ• ਯੂਨਿਟ ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਬੀਬੀ ਨਿਰਮਲ ਕੌਰ ਸੇਖੋਂ ਜਿਹੜੇ ਚੰਡੀਗੜ• ਯੂਨਿਟ ਦੇ ਪ੍ਰਧਾਨ ਸਨ ਉਹਨਾਂ ਨੂੰ ਇਸਤਰੀ ਅਕਾਲੀ ਦਲ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ।