– ਝੋਨੇ ਸਮੇਤ ਸਾਉਣੀ ਦੀਆਂ ਸਭ ਫਸਲਾਂ ਲਈ ਬਿਜਲੀ ਦੇ ਲੋਂੜੀਂਦੇ ਪ੍ਰਬੰਧ ਹੋਏ ਕਾਇਮ
– ਖੇਤੀ ਟਿਊਬਵੈਲਾਂ ਦੇ ਬਿੱਲ ਮੁਆਫ ਰਹਿਣਗੇ
ਮਾਨਸਾ, 29 ਮਈ (ਵਿਸ਼ਵ ਵਾਰਤਾ)-ਪੰਜਾਬ ਸਰਕਾਰ ਵੱਲੋਂ ਢਾਈ ਏਕੜ ਤੋਂ ਘੱਟ ਜ਼ਮੀਨ ਵਾਲੇ ਕਿਸਾਨਾਂ ਦਾ 2 ਲੱਖ ਰੁਪਏ ਤੱਕ ਦਾ ਕਰਜ਼ਾ ਮੁਆਫ਼ ਕਰਨ ਲਈ ਆਰੰਭੀ ਮੁਹਿੰਮ ਤਹਿਤ ਅੱਜ ਸਥਾਨਕ ਡੀ.ਡੀ. ਫੋਰਟ ਰਿਜ਼ੋਰਟ ਮਾਨਸਾ ਵਿਖੇ ਕਿਸਾਨ ਕਰਜ਼ਾ ਮੁਕਤੀ ਸਮਾਗਮ ਦੌਰਾਨ ਜ਼ਿਲ੍ਹੇ ਦੇ 699 ਕਿਸਾਨਾਂ ਦਾ 2 ਕਰੋੜ 70 ਲੱਖ ਰੁਪਏ ਦਾ ਕਰਜ਼ਾ ਮੁਆਫ਼ ਕੀਤਾ ਗਿਆ। ਸਮਾਗਮ ਦੌਰਾਨ ਪੰਜਾਬ ਦੇ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਕਿਸਾਨਾਂ ਨੂੰ ਕਰਜ਼ਾ ਰਾਹਤ ਸਰਟੀਫਿਕੇਟਾਂ ਦੀ ਵੰਡ ਕੀਤੀ।
ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕਿਸਾਨ ਕਰਜ਼ਾ ਮੁਕਤੀ ਮੁਹਿµਮ ਦੇ ਪਹਿਲੇ ਪੜਾਅ ਹੇਠ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿµਦਰ ਸਿµਘ ਨੇ ਖੁਦ ਆਕੇ ਜ਼ਿਲ੍ਹੇ ਦੇ ਕਰੀਬ 7500 ਕਿਸਾਨਾਂ ਦਾ 22.50 ਕਰੋੜ ਦਾ ਕਰਜ਼ਾ ਮੁਆਫ਼ ਕਰਕੇ ਸਰਟੀਫਿਕੇਟ ਵੰਡੇ ਸਨ। ਦੂਜੇ ਪੜਾਅ ਹੇਠ ਕਰੀਬ 6000 ਕਿਸਾਨਾਂ ਦਾ 22 ਕਰੋੜ ਰੁਪਏ ਦਾ ਕਰਜ਼ਾ ਮੁਆਫ਼ ਕੀਤਾ ਗਿਆ ਸੀ, ਜਿਸ ਵਿੱਚ ਵਿੱਤ ਮੰਤਰੀ ਪੰਜਾਬ ਮਨਪ®ੀਤ ਸਿµਘ ਬਾਦਲ ਨੇ ਸ਼ਿਰਕਤ ਕੀਤੀ ਸੀ।
ਅੱਜ ਦੇ ਕਿਸਾਨ ਕਰਜਾ ਮੁਕਤੀ ਸਮਾਗਮ ਦੌਰਾਨ ਪਿੰਡ ਘੁਰਕਣੀ ਦੇ ਕਿਸਾਨ ਪਿਆਰਾ ਸਿµਘ ਤੇ ਲਾਭ ਸਿੰਘ, ਪਿµਡ ਖੈਰਾ ਖੁਰਦ ਦੀ ਕਿਸਾਨ ਵਿਦਿਆ ਦੇਵੀ, ਪਿµਡ ਖੈਰਾਂ ਕਲਾਂ ਦੇ ਜੋਗਿੰਦਰ ਸਿੰਘ, ਪਿੰਡ ਭੁਪਾਲ ਖੁਰਦ ਦੇ ਗੁਰਮੇਲ ਸਿµਘ ਤੇ ਗੁਰਮੀਤ ਸਿµਘ, ਪਿµਡ ਅਹਿਮਦਪੁਰ ਦੇ ਮਨੋਹਰ ਲਾਲ ਅਤੇ ਪਿµਡ ਅਚਾਨਕ ਦੇ ਕਿਸਾਨਾਂ ਬਲਵੀਰ ਸਿµਘ, ਬµਤ ਸਿµਘ ਤੇ ਦਰਸ਼ਨ ਸਿµਘ ਨੂੰ ਸਰਟੀਫਿਕੇਟਾਂ ਦੀ ਵµਡ ਕੀਤੀ ਗਈ।
ਸ਼®ੀ ਕਾਂਗੜ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਝੋਨੇ ਸਮੇਤ ਹੋਰ ਸਾਉਣੀ ਦੀਆਂ ਫਸਲਾਂ ਪਾਲਣ ਲਈ ਬਿਜਲੀ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਸਰਕਾਰ ਵੱਲੋਂ ਗਰਮੀ ਨੂੰ ਮੁੱਖ ਰੱਖਦਿਆਂ ਹੋਇਆਂ ਰਾਜ ਲਈ ਲੋੜੀਂਦੀ ਬਿਜਲੀ ਦੇ ਸਭ ਬੰਦੋਬਸਤ ਪੂਰੇ ਕਰ ਲਏ ਗਏ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਖੇਤੀ ਟਿਊਬਵੈਲਾਂ *ਤੇ ਬਿਜਲੀ ਦੇ ਬਿੱਲ ਲਗਾਉਣ ਵਾਲੀਆਂ ਵਿਰੋਧੀਆਂ ਦੀਆਂ ਦੂਸ਼ਣਬਾਜੀਆਂ ਨਿਰੀਆਂ—ਪੁਰੀਆਂ ਅਫਵਾਹਾਂ ਤੋਂ ਵੱਧ ਕੁਝ ਨਹੀਂ ਹੈ। ਉਨ੍ਹਾਂ ਸਾਫ ਕਿਹਾ ਕਿ ਅਮਰਿੰਦਰ ਸਿੰਘ ਵੱਲੋਂ ਬਤੌਰ ਮੁੱਖ ਮੰਤਰੀ, ਕਿਸਾਨਾਂ—ਮਜ਼ਦੂਰਾਂ ਨੂੰ ਬਾਦਲਾਂ ਦੇ ਮੁਕਾਬਲੇ ਹਮੇਸ਼ਾ ਵੱਧ ਸਹੂਲਤਾਂ ਦਿੱਤੀਆਂ ਹਨ ਅਤੇ ਇਸ ਮਾਮਲੇ ਬਾਰੇ ਕਿਸਾਨ ਧਿਰਾਂ ਸਮੇਤ ਸਭ ਧਿਰਾਂ ਨੂੰ ਪਤਾ ਹੈ।
ਇਸ ਮੌਕੇ ਸਾਬਕਾ ਵਿਧਾਇਕ ਅਤੇ ਸੀਨੀਅਰ ਕਾਂਗਰਸੀ ਨੇਤਾ ਅਜੀਤ ਇµਦਰ ਸਿµਘ ਮੋਫਰ, ਜ਼ਿਲ੍ਹਾ ਪ®ਧਾਨ ਕਾਂਗਰਸ ਕਮੇਟੀ ਬਿਕਰਮਜੀਤ ਸਿµਘ ਮੋਫਰ, ਡਿਪਟੀ ਕਮਿਸ਼ਨਰ ਮਾਨਸਾ ਬਲਵਿµਦਰ ਸਿµਘ ਧਾਲੀਵਾਲ, ਸਾਬਕਾ ਡਿਪਟੀ ਸਪੀਕਰ ਜਸਵµਤ ਸਿµਘ ਫਫੜੇ ਭਾਈਕੇ, ਡਾ. ਮµਜੂ ਬਾਂਸਲ, ਗੁਰਪ®ੀਤ ਕੌਰ ਗਾਗੋਵਾਲ, ਐਡਵੋਕੇਟ ਲ਼ਖਵਿੰਦਰ ਸਿੰਘ ਲ਼ਖਨਪਾਲ, ਬਲਵਿµਦਰ ਨਾਰµਗ, ਸੁਖਦਰਸ਼ਨ ਖਾਰਾ ਵੀ ਮੌਜੂਦ ਸਨ।
ਬਾਕਸ
ਕਰਜਾ ਮੁਆਫੀ ਦਾ ਇਹ ਸਮਾਗਮ ਸਰਕਾਰੀ ਸਮਾਗਮ ਦੀ ਥਾਂ ਰਾਜਸੀ ਸਮਾਗਮ ਹੋਕੇ ਰਹਿ ਗਿਆ। ਜ਼ਿਲ੍ਹਾ ਪੱਧਰੀ ਇਸ ਸਮਾਗਮ ਵਿਚ ਮਾਨਸਾ ਜ਼ਿਲ੍ਹੇ ਵਿਚਲੇ ਤਿੰਨੇ ਵਿਧਾਇਕਾਂ ਨੂੰ ਪ੍ਰਸ਼ਾਸ਼ਨ ਵੱਲੋਂ ਕੋਈ ਸੱਦਾ—ਪੱਤਰ ਨਹੀਂ ਭੇਜਿਆ ਗਿਆ। ਇਸ ਜ਼ਿਲ੍ਹੇ ਵਿਚ ਸਰਦੂਲਗੜ੍ਹ ਤੋਂ ਅਕਾਲੀ ਦਲ ਵਿਧਾਇਕ ਦਿਲਰਾਜ ਸਿੰਘ ਭੂੰਦੜ, ਮਾਨਸਾ ਅਤੇ ਬੁਢਲਾਡਾ ਤੋਂ ‘ਆਪ* ਦੇ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਅਤੇ ਪ੍ਰਿੰਸੀਪਲ ਬੁੱਧ ਰਾਮ ਹਨ, ਜਿੰਨ੍ਹਾਂ ਨੂੰ ਕੋਈ ਬੁਲਾਵਾ ਨਾ ਭੇਜਣ ਕਾਰਨ ਉਹ ਸਮਾਗਮ ਵਿਚ ਨਹੀਂ ਪੁੱਜ ਸਕੇ। ਸ੍ਰੀ ਮਾਨਸ਼ਾਹੀਆ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਨੂੰ ਸੱਦਿਆ ਜਾਂਦਾ ਤਾਂ ਉਹ ਪਾਰਟੀ ਹਿੱਤਾਂ ਤੋਂ ਉਪਰ ਉਠਕੇ ਕਿਸਾਨ ਭਲਾਈ ਲਈ ਜਰੂਰ ਸਮਾਗਮ ਵਿਚ ਆਪਣੀ ਹਾਜਰੀ ਲਵਾਕੇ ਡੁੱਬਦੀ ਕਿਸਾਨੀ ਨੂੰ ਬਚਾਉਣ ਲਈ ਆਪਣੇ ਸੁਝਾਅ ਦਿੰਦੇ।
ਫੋਟੋ ਨੰਬਰ: 06
ਫੋਟੋ ਕੈਪਸ਼ਨ: ਪੰਜਾਬ ਦੇ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ, ਇਕ ਕਿਸਾਨ ਨੂੰ ਕਰਜਾ ਮੁਕਤੀ ਸਰਟੀਫਿਕੇਟ ਜਾਰੀ ਕਰਦੇ ਹੋਏ। ਫੋਟੋ: ਸੁਰੇਸ਼
ਸੋਸ਼ਲ ਅਤੇ ਇਲੈਕਟ੍ਰਾਨਿਕ ਮੀਡੀਆ ‘ਤੇ ਰਾਜਨੀਤਿਕ ਇਸ਼ਤਿਹਾਰਾਂ ਲਈ ਮਨਜ਼ੂਰੀ ਲਈ ਜਾਵੇ – ਜ਼ਿਲ੍ਹਾ ਚੋਣ ਅਫ਼ਸਰ
ਸੋਸ਼ਲ ਅਤੇ ਇਲੈਕਟ੍ਰਾਨਿਕ ਮੀਡੀਆ 'ਤੇ ਰਾਜਨੀਤਿਕ ਇਸ਼ਤਿਹਾਰਾਂ ਲਈ ਮਨਜ਼ੂਰੀ ਲਈ ਜਾਵੇ - ਜ਼ਿਲ੍ਹਾ ਚੋਣ ਅਫ਼ਸਰ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਸਿਰਫ ਪੂਰਵ-ਪ੍ਰਮਾਣਿਤ ਇਸ਼ਤਿਹਾਰਾਂ ਨੂੰ ਫਲੈਸ਼...