
ਸ਼੍ਰੀ ਮੁਕਤਸਰ ਸਾਹਿਬ, 25 ਜਨਵਰੀ – ਮੁਕਤਸਰ ਜ਼ਿਲ੍ਹੇ ਵਿਚ ਬਿਊਟੀ ਪਾਰਲਰ ਤੋਂ ਦੁਲਹਨ ਨੂੰ ਅਗਵਾ ਕਰਨ ਦੀ ਵੱਡੀ ਘਟਨਾ ਸਾਹਮਣੇ ਆਈ ਹੈ, ਜਿਸ ਨੇ ਪ੍ਰਸ਼ਾਸਨ ਦੇ ਸੁਰੱਖਿਆ ਦੇ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ।
ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਇਕ ਲੜਕੀ ਆਪਣੇ ਵਿਆਹ ਤੋਂ ਪਹਿਲਾਂ ਬਿਊਟੀ ਪਾਰਲਰ ਵਿਚ ਤਿਆਰ ਹੋਣ ਲਈ ਆਈ ਸੀ, ਇਸ ਦੌਰਾਨ ਕੁਝ ਲੋਕਾਂ ਨੇ ਉਸ ਨੂੰ ਜਬਰਦਸਤੀ ਕਾਰ ਵਿਚ ਬਿਠਾ ਲਿਆ। ਇਸ ਦੌਰਾਨ ਲੜਕੀ ਵਲੋਂ ਇਹਨਾਂ ਲੋਕਾਂ ਦਾ ਵਿਰੋਧ ਵੀ ਕੀਤਾ ਪਰ ਇਹ ਲੋਕ ਲੜਕੀ ਨੂੰ ਦਿਨ ਦਿਹਾੜੇ ਕਾਰ ਵਿਚ ਜਬਰਦਸਤੀ ਅਗਵਾ ਕਰ ਲੈ ਗਏ।
ਇਸ ਦੌਰਾਨ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ, ਜਿਸ ਤੋਂ ਬਾਅਦ ਪੁਲਿਸ ਵਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।





















